ਸਪੇਨ ਦੀ ਗੋਰੀ ਪੰਜਾਬੀ ਗੱਭਰੂ ਦੀ ਹੋਈ ਦੀਵਾਨੀ, ਲਈਆਂ ਲਾਵਾਂ (ਤਸਵੀਰਾਂ)

01/29/2020 12:31:17 PM

ਅੰਮ੍ਰਿਤਸਰ (ਸੰਜੀਵ, ਸੁਮਿਤ ਖੰਨਾ) : ਪੰਜਾਬੀ ਗੱਭਰੂ ਅਤੇ ਸਪੇਨ ਦੀ ਮੁਟਿਆਰ ਦਾ ਪਿਆਰ ਅੱਜ ਉਸ ਸਮੇਂ ਪ੍ਰਵਾਨ ਚੜ੍ਹ ਗਿਆ, ਜਦੋਂ ਦੋਵਾਂ ਨੇ ਇਕੱਠੇ ਜ਼ਿੰਦਗੀ ਬਿਤਾਉਣ ਲਈ ਫੈਸਲੇ ਨੂੰ ਸਿੱਖ ਮਰਿਆਦਾਂ ਨਾਲ ਲਾਵਾਂ-ਫੇਰੇ ਲੈ ਕੇ ਪੂਰਾ ਕੀਤਾ। ਇਕ ਸਾਲ ਪਹਿਲਾਂ ਗੁਰੂ ਕੀ ਵਡਾਲੀ ਦੇ ਰਹਿਣ ਵਾਲੇ ਰਣਜੀਤ ਸਿੰਘ ਦੀ ਮੁਲਾਕਾਤ ਸਪੇਨ ਦੀ ਮੁਟਿਆਰ ਸਾਂਦਰਾ ਨਾਲ ਸ੍ਰੀ ਹਰਿਮੰਦਰ ਸਾਹਿਬ 'ਚ ਹੋਈ ਸੀ। ਦੋਵਾਂ ਨੇ ਆਪਸ 'ਚ ਆਪਣਾ ਮੋਬਾਇਲ ਨੰਬਰ ਬਦਲਿਆ ਅਤੇ ਇਕ-ਦੂਜੇ ਨਾਲ ਫੇਸਬੁੱਕ 'ਤੇ ਦੋਸਤੀ ਕਰ ਲਈ। ਰਣਜੀਤ ਅਤੇ ਸਾਂਦਰਾ ਨੂੰ ਤਦ ਇਹ ਨਹੀਂ ਪਤਾ ਸੀ ਕਿ ਕਦੋਂ ਇਕ ਸਾਲ ਬੀਤ ਜਾਵੇਗਾ ਅਤੇ ਦੋਵਾਂ 'ਚ ਇਸ ਕਦਰ ਪਿਆਰ ਹੋ ਜਾਵੇਗਾ ਕਿ ਉਹ ਇਕ-ਦੂਜੇ ਤੋਂ ਬਿਨਾਂ ਰਹਿ ਨਹੀਂ ਪਾਉਣਗੇ ਅਤੇ ਇਕੱਠੇ ਜੀਵਨ ਗੁਜ਼ਾਰਨ ਦਾ ਫੈਸਲਾ ਲੈਣਗੇ।
PunjabKesari
ਕਦੋਂ ਇਕ ਸਾਲ ਬੀਤ ਗਿਆ, ਦੋਵਾਂ ਨੂੰ ਪਤਾ ਨਹੀਂ ਲੱਗਾ ਅਤੇ ਇਸ ਅਰਸੇ 'ਚ ਦੋਵਾਂ ਵਿਚ ਇਸ ਕਦਰ ਨਜ਼ਦੀਕੀਆਂ ਵੱਧ ਗਈਆਂ ਕਿ ਅੱਜ ਸਾਂਦਰਾ ਨੇ ਛੇਹਰਟਾ ਸਥਿਤ ਗੁਰਦੁਆਰੇ 'ਚ ਰਣਜੀਤ ਸਿੰਘ ਨਾਲ ਵਿਆਹ ਕਰਵਾ ਲਿਆ, ਜਿਥੇ ਰਣਜੀਤ ਸਿੰਘ ਨੇ ਦੱਸਿਆ ਕਿ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਹੈ, ਉਹੀ ਹੁੰਦਾ ਹੈ। ਦੋਵੇਂ ਦੋਸਤ ਬਣੇ ਸਨ ਅਤੇ ਅੱਜ ਜੀਵਨ ਸਾਥੀ ਬਣ ਗਏ ਹਨ। ਸਾਂਦਰਾ ਨੇ ਕਿਹਾ ਕਿ ਉਸ ਨੇ ਰਣਜੀਤ ਲਈ ਹੌਲੀ-ਹੌਲੀ ਪੰਜਾਬੀ ਵੀ ਸਿੱਖ ਲਈ ਹੈ ਅਤੇ ਉਸ ਦੇ ਪਿਆਰ 'ਚ ਇਸ ਕਦਰ ਗੁਆਚ ਚੁੱਕੀ ਸੀ ਕਿ ਇਕੱਲੀ ਵਿਆਹ ਲਈ ਆਈ ਹੈ। ਰਣਜੀਤ ਅਤੇ ਸਾਂਦਰਾ ਵਿਚ ਅੱਜ ਵਿਆਹ ਗੁਰ-ਮਰਿਆਦਾਂ ਅਨੁਸਾਰ ਹੋਇਆ, ਜਿਥੇ ਰਣਜੀਤ ਦੇ ਸਾਰੇ ਰਿਸ਼ਤੇਦਾਰ ਅਤੇ ਸਾਕ-ਸਬੰਧੀ ਮੌਜੂਦ ਸਨ ਅਤੇ ਸਾਂਦਰਾ ਨੂੰ ਇਕ ਪਲ ਵੀ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਹ ਅਜਨਬੀਆਂ ਵਿਚ ਹੈ।

PunjabKesari


Baljeet Kaur

Content Editor

Related News