ਸਿੱਧੂ ਦੇ ਬਾਦਲ ਪਰਿਵਾਰ ''ਤੇ ਵੱਡੇ ਹਮਲੇ, ਇਕ-ਇਕ ਕਰਕੇ ਲਿਆ ਲਪੇਟੇ ''ਚ (ਵੀਡੀਓ)
Wednesday, Oct 31, 2018 - 05:08 PM (IST)
ਅੰਮ੍ਰਿਤਸਰ (ਗੁਰਪ੍ਰੀਤ ਚਾਵਲਾ) : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਰੇਲ ਹਾਦਸੇ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡਣ ਲਈ ਅੰਮਿਰਤਸਰ ਪਹੁੰਚੇ। ਇੱਥੇ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕਰਦੇ ਹੋਏ ਸੁਖਬੀਰ, ਮਜੀਠੀਆ ਤੇ ਹਰਸਿਮਰਤ ਬਾਦਲ ਨੂੰ ਖੂਬ ਰਗੜੇ ਲਗਾਏ। ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਬਾਦਲ ਰੇਲ ਹਾਦਸੇ ਦੇ ਪੀੜਤਾਂ ਨੂੰ ਮਿਲਣ ਦੀ ਬਜਾਏ ਰਾਜਪਾਲ ਨੂੰ ਸਿੱਧੂ ਦੀ ਸ਼ਿਕਾਇਤ ਲਈ ਪਹੁੰਚ ਗਏ, ਜਿਸ ਤੋਂ ਸਾਫ ਹੁੰਦਾ ਹੈ ਕਿ ਬਾਦਲ ਸਿਰਫ ਇਸ ਮੁੱਦੇ 'ਤੇ ਰਾਜਨੀਤੀ ਕਰ ਰਹੇ ਹਨ। ਸੁਖਬੀਰ ਬਾਦਲ ਵਲੋਂ ਕੀਤੀ ਅਸਤੀਫੇ ਦੀ ਪੇਸ਼ਕਸ਼ ਨੂੰ ਸਿੱਧੂ ਨੇ ਇਕ ਡਰਾਮਾ ਦੱਸਦੇ ਹੋਏ ਕਿਹਾ ਕਿ ਅਕਾਲੀ ਦਲ ਦੀ ਇਕ ਨਵੀਂ ਪਿਕਚਰ ਬਣ ਚੁੱਕੀ ਹੈ ਜਿਸ 'ਚ ਸੁਖਬੀਰ, ਮਜੀਠੀਆ, ਹਰਸਿਮਰਤ ਤੇ ਪ੍ਰਕਾਸ਼ ਸਿੰਘ ਬਾਦਲ ਆਪਣੇ ਸਿਆਸੀ ਰੋਲ ਅਦਾ ਕਰ ਰਹੇ ਹਨ।
ਸਿੱਧੂ ਨੇ ਅਕਾਲੀ ਦਲ 'ਤੇ ਹਮਲੇ ਕਰਦੇ ਹੋਏ ਬਾਦਲ ਪਰਿਵਾਰ ਨੂੰ ਤਾਨਾਸ਼ਾਹ ਕਰਾਰ ਦੇ ਦਿੱਤਾ, ਸਿੱਧੂ ਨੇ ਕਿਹਾ ਕਿ ਜੇਕਰ ਅਕਾਲੀ ਦਲ ਦੇ ਸੀਨੀਅਰ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਡਸਾ ਅਸਤੀਫਾ ਦੇ ਸਕਦੇ ਹਨ ਤਾਂ ਸੁਖਬੀਰ ਬਾਦਲ ਕਿਉਂ ਨਹੀਂ ਕੁਰਸੀ ਛੱਡ ਰਹੇ।