ਅੰਮ੍ਰਿਤਸਰ ''ਚ ਸ਼ਰੇਆਮ ਹੋਈ ਗੁੰਡਾਗਰਦੀ, ਦੁਕਾਨਦਾਰ ''ਤੇ ਕੀਤਾ ਹਮਲਾ

Sunday, Dec 08, 2019 - 07:10 PM (IST)

ਅੰਮ੍ਰਿਤਸਰ ''ਚ ਸ਼ਰੇਆਮ ਹੋਈ ਗੁੰਡਾਗਰਦੀ, ਦੁਕਾਨਦਾਰ ''ਤੇ ਕੀਤਾ ਹਮਲਾ

ਅੰਮ੍ਰਿਤਸਰ (ਸੁਮਿਤ ਖੰਨਾ): ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ 'ਤੇ ਇਕ ਦੁਕਾਨ ਅੰਦਰ ਗੁੰਡਾਗਰਦੀ ਦੇ ਨੰਗੇ ਨਾਚ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਅਪਾਹਜ ਦੁਕਾਨਦਾਰ 'ਤੇ ਲੋਕਾਂ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ। ਦੁਕਾਨਦਾਰ ਦਾ ਕਹਿਣਾ ਹੈ ਕਿ ਇਕ ਗ੍ਰਾਹਕ ਉਨ੍ਹਾਂ ਦੀ ਦੁਕਾਨ 'ਚ ਆਇਆ ਅਤੇ ਉਸ ਦੇ ਕੋਲੋਂ ਇਕ ਕਿਲੋ ਰਸਗੁੱਲੇ ਲੈ ਗਿਆ, ਇਸ 'ਚ ਕੁਝ ਸਮੇਂ ਬਾਅਦ ਉਸ ਨੇ ਦੁਕਾਨ ਦੇ ਮਾਲਕ ਨੂੰ ਸ਼ਿਕਾਇਤ ਕੀਤੀ ਕਿ ਉਸ ਦੇ ਰਸਗੁੱਲੇ ਦੇ ਲਿਫਾਫੇ 'ਚ ਇਕ ਕੀੜਾ ਸੀ ਅਤੇ ਉਹ ਉਸ ਨੂੰ ਹਰਜਾਨੇ ਦੇ ਲਈ ਦੱਸ ਹਜ਼ਾਰ ਰੁਪਏ ਦੇਣ, ਪਰ ਦੁਕਾਨਦਾਰ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਉਨ੍ਹਾਂ ਦੀ ਦੁਕਾਨ ਸਾਫ ਹੈ।

PunjabKesari

ਇਸ 'ਚ ਗ੍ਰਾਹਕ ਨੇ ਉਸ ਨੂੰ ਕਿਹਾ ਕਿ ਉਹ ਦੱਸ ਹਜ਼ਾਰ ਰੁਪਏ ਲੈ ਕੇ ਹੀ ਜਾਣਗੇ ਪਰ ਦੁਕਾਨਦਾਰ ਨੇ ਕਿਹਾ ਕਿ ਉਹ ਉਸ ਦੀ ਕਾਨੂੰਨੀ ਸ਼ਿਕਾਇਤ ਕਰੇ ਤਾਂ ਉਸ ਦਾ ਜਵਾਬ ਦੇਣਗੇ। ਇਸ 'ਚ ਗ੍ਰਾਹਕ ਨੇ ਕੁਝ ਗੁੰਡੇ ਲੋਕਾਂ ਨੂੰ ਉਨ੍ਹਾਂ ਦੀ ਦੁਕਾਨ 'ਤੇ ਬੁਲਾ ਲਿਆ ਅਤੇ ਦੁਕਾਨ ਦੀ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੁਕਾਨ ਦੀ ਖੂਬ ਤੋੜਫੋੜ ਕੀਤੀ। ਇਹ ਸਾਰੀ ਘਟਨਾ  ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ, 'ਚ ਕੈਦ ਹੋ ਗਈ ਅਤੇ ਇਸ 'ਚ ਦੁਕਾਨਦਾਰ ਦੀ ਦੁਕਾਨ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਗਏ। ਸੀ.ਸੀ.ਟੀ.ਵੀ. 'ਚ ਸਾਫ ਤੌਰ 'ਤੇ ਇਸ ਗੁੰਡਾ ਗਰਦੀ ਨੂੰ ਦੇਖਿਆ ਜਾ ਸਕਦਾ ਹੈ। ਇਸ ਮਾਮਲੇ 'ਚ ਦੁਕਾਨਦਾਰ ਇਨਸਾਫ ਦੀ ਮੰਗ ਕਰ ਰਿਹਾ ਹੈ।ਇਸ ਮਾਮਲੇ 'ਚ ਪੁਲਸ ਨੇ ਪੀੜਤ ਦੁਕਾਨਦਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News