ਅੱਖਰਕਾਰੀ ਦਾ ਬਾਦਸ਼ਾਹ ਹੈ ਅੰਮ੍ਰਿਤਸਰ ਦਾ ਸੰਜੇ ਸਿੰਘ

Sunday, Aug 04, 2019 - 12:20 PM (IST)

ਅੱਖਰਕਾਰੀ ਦਾ ਬਾਦਸ਼ਾਹ ਹੈ ਅੰਮ੍ਰਿਤਸਰ ਦਾ ਸੰਜੇ ਸਿੰਘ

ਅੰਮ੍ਰਿਤਸਰ (ਸੁਮਿਤ ਖੰਨਾ) : ਦੇਸ਼ ਭਰ 'ਚ ਅੱਖਰਕਾਰੀ ਦਾ ਆਰਟ ਖਤਮ ਹੋਣ ਦੀ ਕਗਾਰ 'ਤੇ ਹੈ ਪਰ ਅੰਮ੍ਰਿਤਸਰ ਦਾ ਇਕ ਅਜਿਹਾ ਵਿਅਕਤੀ ਹੈ ਜਿਸ ਨੇ ਇਸ ਆਰਟ ਨੂੰ ਬਚਾਅ ਕੇ ਰੱਖਿਆ ਹੋਇਆ ਹੈ। ਅੰਮ੍ਰਿਤਸਰ ਦਾ ਰਹਿਣ ਵਾਲਾ ਸੰਜੇ ਕੁਮਾਰ ਨੇ ਅੱਖਰਕਾਰੀ ਦੇ ਆਰਟ ਨੂੰ ਬਚਾਅ ਕੇ ਰੱਖਿਆ ਹੋਇਆ ਹੈ। ਸੰਜੇ ਕੈਲੀਗ੍ਰਾਫੀ 'ਚ ਕਾਫੀ ਮਾਹਿਰ ਹੈ ਤੇ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਤੇਕਲਾ 'ਚ ਡਰਾਇੰਗ ਟੀਚਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੇ ਕੁਮਾਰ ਨੇ ਦੱਸਿਆ ਕਿ ਕਿਵੇਂ ਬਚਪਨ 'ਚ ਫੱਟੀ 'ਤੇ ਲਿਖੇ ਸੋਹਣੇ ਅੱਖਰਾਂ ਕਰਕੇ ਮਿਲਦੀ ਅਧਿਆਪਕ ਦੀ ਪ੍ਰਸ਼ੰਸਾ ਨੇ ਨਿੱਤ ਦਿਨ ਉਨ੍ਹਾਂ ਦੇ ਹੁਨਰ 'ਚ ਨਿਖਾਰ ਲਿਆਂਦਾ ਤੇ ਉਨ੍ਹਾਂ ਨੂੰ ਅੱਖਰਕਾਰੀ ਦੀ ਚੇਟਕ ਲਗਾਈ। ਆਪਣੇ ਹੁਨਰ ਨਾਲ ਮਾਂ ਬੋਲੀ ਪੰਜਾਬੀ ਦੇ ਸੇਵਾ ਕਰ ਰਹੇ ਸੰਜੇ ਸਿੰਘ ਹੁਣ ਤੱਕ ਕਈ ਲਿਖਾਵਟਾਂ ਲਿਖ ਚੁੱਕੇ ਨੇ, ਜੋ ਪ੍ਰਦਰਸ਼ਨੀ 'ਚ ਵਿਚ ਵੀ ਲੱਗ ਚੁੱਕੀਆਂ ਹਨ। ਸੋਹਣੀ ਲਿਖਾਈ ਤੇ ਅੱਖਰਕਾਰੀ 'ਚ ਅੰਤਰ ਸਮਝਾਉਂਦੇ ਹੋਏ ਸੰਜੇ ਕੁਮਾਰ ਨੇ ਦੱਸਿਆ ਕਿ ਸਿਰਫ ਲਿਖਾਵਟ ਸਹੀ ਹੋਣੀ ਚਾਹੀਦੀ ਹੈ, ਪੈੱਨ-ਪੈੱਨਸਿਲ ਕੋਈ ਵੀ ਹੋਵੇ, ਫਰਕ ਨਹੀਂ ਪੈਂਦਾ। 
PunjabKesari
ਅੱਖਰਕਾਰੀ ਦੀ ਇਸ ਕਲਾ ਨੂੰ ਉਭਾਰਨਾ ਹੀ ਸੰਜੇ ਕੁਮਾਰ ਦਾ ਸੁਪਨਾ ਹੈ ਤੇ ਇਸ ਮਕਸਦ ਲਈ ਉਹ ਸਮੂਹ ਅੱਖਰਕਾਰਾਂ ਨੂੰ ਇਕ ਮੰਚ 'ਤੇ ਇਕੱਠਾ ਕਰਨਾ ਚਾਹੁੰਦੇ ਨੇ ਤਾਂ ਜੋ ਭਾਰਤ ੀਦ ਇਸ ਵਿਰਾਸਤੀ ਕਲਾ ਨੂੰ ਅੱਗੇ ਤੱਕ ਲਿਜਾਇਆ ਜਾ ਸਕੇ।  


author

Baljeet Kaur

Content Editor

Related News