ਅੰਮ੍ਰਿਤਸਰ ’ਚ ਭਾਰੀ ਮੀਂਹ ਦੇ ਚੱਲਦਿਆਂ ਡਿੱਗੀ ਕੰਧ, ਕਈ ਕਾਰਾਂ ਹੋਈਆਂ ਚਕਨਾਚੂਰ (ਤਸਵੀਰਾਂ)

Saturday, Jul 16, 2022 - 07:50 PM (IST)

ਅੰਮ੍ਰਿਤਸਰ ’ਚ ਭਾਰੀ ਮੀਂਹ ਦੇ ਚੱਲਦਿਆਂ ਡਿੱਗੀ ਕੰਧ, ਕਈ ਕਾਰਾਂ ਹੋਈਆਂ ਚਕਨਾਚੂਰ (ਤਸਵੀਰਾਂ)

ਅਮ੍ਰਿੰਤਸਰ (ਗੁਰਿੰਦਰ ਸਾਗਰ) : ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਚਿੱਟੇ ਕਟਰਾ ਵਿੱਚ ਉਸ ਸਮੇਂ ਹਾਦਸਾ ਵਾਪਰਿਆ, ਜਦੋਂ ਮੂਸਲਾਧਾਰ ਬਰਸਾਤ ਕਾਰਨ ਪੁਰਾਣੀ ਬਿਲਡਿੰਗ ਦੀ ਕਾਰ ਪਾਰਕਿੰਗ ਵਾਲੀ ਕੰਧ ਡਿੱਗ ਪਈ। ਕੰਧ ਡਿੱਗਣ ਕਾਰਨ ਪਾਰਕਿੰਗ ’ਚ ਖੜ੍ਹੀਆਂ ਲੋਕਾਂ ਦੀਆਂ ਗੱਡੀਆਂ ਚਕਨਾਚੂਰ ਹੋ ਗਈਆਂ। ਗਨੀਮਤ ਇਹ ਰਹੀ ਕਿ ਉਕਤ ਗੱਡੀਆਂ ’ਚ ਕੋਈ ਵਿਅਕਤੀ ਮੌਜੂਦ ਨਹੀਂ ਸੀ, ਨਹੀਂ ਤਾਂ ਹੋਰ ਵੱਡਾ ਹਾਦਸਾ ਹੋ ਸਕਦਾ ਸੀ।

ਪੜ੍ਹੋ ਇਹ ਵੀ ਖ਼ਬਰ: ਮੰਦਬੁੱਧੀ ਭਰਾ ਦਾ ਸਿਰ ’ਚ ਬਾਲਾ ਮਾਰ ਕੇ ਕਤਲ, ਖੁਰਦ-ਬੁਰਦ ਕਰਨ ਲਈ ਨਹਿਰ ’ਚ ਸੁੱਟੀ ਲਾਸ਼

PunjabKesari

ਇਸ ਘਟਨਾ ਨੂੰ ਲੈ ਕੇ ਗੱਡੀਆਂ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਣਕਾਰੀ ਪਾਰਕਿੰਗ ਦੇ ਮਾਲਕ ਨੂੰ ਦੇ ਦਿੱਤੀ ਗਈ ਹੈ। ਉਸ ਨੂੰ ਵਾਰ-ਵਾਰ ਬੁਲਾਇਆ ਜਾ ਰਿਹਾ ਹੈ ਪਰ ਦੋ ਘੰਟੇ ਹੋ ਗਏ ਹਨ, ਉਸ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ। ਦੱਸ ਦੇਈਏ ਕਿ ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਵਿਚ ਗੱਡੀਆਂ ਅੰਦਰ ਲੈ ਕੇ ਜਾਣਾ ਬਹੁਤ ਮੁਸ਼ਕਿਲ ਹੈ, ਜਿਸ ਕਰਕੇ ਲੋਕ ਪ੍ਰਾਈਵੇਟ ਪਾਰਕਿੰਗ ਦਾ ਸਹਾਰਾ ਲੈਂਦੇ ਹਨ। ਪਾਰਕਿੰਗ ਮਾਲਕ ਆਪਣੀ ਮਰਜ਼ੀ ਦੇ ਪੈਸੇ ਗਾਹਕ ਕੋਲੋਂ ਲੈਂਦੇ ਹਨ। ਲੋਕ ਗੱਡੀ ਖੜ੍ਹੀ ਕਰਨ ਦੇ 1500 ਰੁਪਏ ਦਿੰਦੇ ਸਨ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਇਨਸਾਨੀਅਤ ਸ਼ਰਮਸਾਰ: ਕੂੜੇ ਦੇ ਢੇਰ ’ਚੋਂ ਮਿਲੀ 8 ਮਹੀਨੇ ਦੇ ਬੱਚੇ ਦੀ ਲਾਸ਼

PunjabKesari

ਘਟਨਾ ਸਥਾਨ ’ਤੇ ਮੌਕੇ ’ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਕਾਰਵਾਈ ਜਾ ਰਹੀ ਹੈ। ਪੁਲਸ ਨੇ ਲੋਕਾਂ ਨੂੰ ਪੂਰੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਇਸ ਹਾਦਸੇ ’ਚ ਜਿਨ੍ਹਾਂ ਗੱਡੀਆਂ ਦਾ ਨੁਕਸਾਨ ਹੋਇਆ ਹੈ, ਉਸ ਨੂੰ ਲੈ ਕੇ ਪਾਰਕਿੰਗ ਮਾਲਕ ’ਤੇ ਮਾਮਲਾ ਦਰਜ ਕੀਤਾ ਜਾਵੇਗਾ।  

ਪੜ੍ਹੋ ਇਹ ਵੀ ਖ਼ਬਰ: ਦਿਲ ਕੰਬਾਊ ਹਾਦਸਾ: ਵਿਧਾਇਕ ਸ਼ੈਰੀ ਕਲਸੀ ਦੇ PA ਸਣੇ 3 ਨੌਜਵਾਨਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ (ਤਸਵੀਰਾਂ)

PunjabKesari

PunjabKesari

PunjabKesari
 


author

rajwinder kaur

Content Editor

Related News