ਅੰਮ੍ਰਿਤਸਰ ਰੇਲ ਹਾਦਸੇ ਵਰਗੇ ਛੋਟੇ-ਮੋਟੇ ਹਾਦਸੇ ਤਾਂ ਰੋਜ਼ ਹੁੰਦੇ ਨੇ: ਸੁਖਪਾਲ ਖਹਿਰਾ (ਵੀਡੀਓ)
Monday, Oct 22, 2018 - 07:00 PM (IST)
ਜਲੰਧਰ - ਸ਼ੁੱਕਰਵਾਰ ਅਮ੍ਰਿਤਸਰ ਜੋੜਾ ਵਿਖੇ ਵਾਪਰੇ ਰੇਲ ਹਾਦਸੇ ਨੂੰ ਲੈ ਕੇ 'ਆਪ' ਦੇ ਸੁਖਪਾਲ ਸਿੰਘ ਖਹਿਰਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਰਹੀ ਹੈ। ਇਸ ਵੀਡੀਓ 'ਚ ਖਹਿਰਾ ਅੰਮ੍ਰਿਤਸਰ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਮੌਤ ਦੇ ਸਬੰਧ 'ਚ ਗੈਰਜਿੰਮੇਵਾਰਾਨਾ ਬਿਆਨ ਦਿੰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਇਸ ਵੀਡੀਓ 'ਚ ਕਿਹਾ ਕਿ ਅੰਮ੍ਰਿਤਸਰ ਰੇਲ ਹਾਦਸੇ 'ਚ 60 ਤੋਂ ਜ਼ਿਆਦਾ ਲੋਕਾਂ ਦੇ ਮਰਨ ਦੀ ਖਬਰ ਆਈ ਹੈ ਪਰ ਭਾਰਤ ਅਤੇ ਪੰਜਾਬ 'ਚ ਤਾਂ ਅਜਿਹੇ ਛੋਟੇ ਹਾਦਸੇ ਰੋਜ਼ ਹੁੰਦੇ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਰੋਜ਼ ਹੋਣ ਵਾਲੇ ਸੜਕ ਹਾਦਸਿਆ 'ਚ ਕਰੀਬ 8 ਤੋਂ 10 ਲੋਕ ਮਰਦੇ ਹੀ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਅਜਿਹੇ ਹਾਦਸੇ ਵੀ ਵਾਪਰਦੇ ਹਨ, ਜਿਸ 'ਚ ਇਕ ਹੀ ਪਰਿਵਾਰ ਦੇ 8-10 ਲੋਕ ਇਕ ਝਟਕੇ 'ਚ ਹੀ ਮਰ ਜਾਂਦੇ ਹਨ। ਕਈ ਹਾਦਸੇ ਸੜਕਾਂ 'ਤੇ ਘੁੰਮ ਰਹੇ ਲਾਵਾਰਸ ਪਸ਼ੂਆਂ ਕਾਰਨ ਵੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹਰ ਸਾਲ 5 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀਆਂ ਮੌਤਾਂ ਸੜਕ ਹਾਦਸੇ ਕਾਰਨ ਹੋ ਜਾਂਦੀਆਂ ਹਨ।