ਅੰਮ੍ਰਿਤਸਰ ਰੇਲ ਹਾਦਸੇ ਦੀਆਂ ਦਰਦਨਾਕ ਤਸਵੀਰਾਂ ਦੇਖ ਕੰਬ ਜਾਵੇਗੀ ਰੂਹ
Saturday, Oct 20, 2018 - 02:06 PM (IST)

ਅੰਮ੍ਰਿਤਸਰ— ਖੁਸ਼ੀ ਅਤੇ ਚਾਵਾਂ ਨਾਲ ਆਪਣੇ ਘਰੋਂ ਦੁਸਹਿਰਾਂ ਮਨਾਉਣ ਗਏ ਲੋਕਾਂ ਨਾਲ ਅਜਿਹਾ ਦਰਦਨਾਕ ਹਾਦਸਾ ਵਾਪਰਿਆਂ, ਜਿਸ ਬਾਰੇ ਉਨ੍ਹਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ। ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਦੁਸਹਿਰਾਂ ਦੇਖਣ ਗਏ ਕਈ ਲੋਕਾਂ ਨੂੰ ਉਸ ਸਮੇਂ ਮੌਤ ਦਾ ਸਾਹਮਣਾ ਕਰਨਾ ਪੈ ਗਿਆ ਜਦੋਂ ਰਾਵਣ, ਕੁਭੰਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ। ਪੁਤਲਿਆਂ ਨੂੰ ਅੱਗ ਲੱਗਣ ਦੌਰਾਨ ਉਥੇ ਮੌਜੂਦ ਲੋਕਾਂ 'ਚ ਹਫੜਾ-ਦਫੜੀ ਮਚ ਗਈ ਅਤੇ ਤੇਜ਼ ਰਫਤਾਰ ਨਾਲ ਆ ਰਹੀ ਟਰੇਨ ਨੇ ਸੈਕਿੰਡਾਂ 'ਚ ਸੈਂਕੜੇ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਹਾਦਸੇ 'ਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਇੰਨਾ ਭਿਆਨਕ ਅਤੇ ਦਰਦਨਾਕ ਸੀ ਕਿ ਜਿਸ ਨੇ ਵੀ ਇਹ ਹਾਦਸਾ ਦੇਖਿਆ ਉਸ ਦੀ ਰੂਹ ਕੰਬ ਗਈ। ਇਸ ਹਾਦਸੇ ਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਇਕ ਦੀ ਰੂਹ ਕੰਬ ਜਾਵੇਗਾ।
ਦੇਖੋ ਦਰਦਨਾਕ ਤਸਵੀਰਾਂ