ਰੇਲ ਹਾਦਸਾ ਮਾਮਲਾ: SIT ਸਾਹਮਣੇ ਪੇਸ਼ ਨਾ ਹੋਣ ''ਤੇ ਸਿੱਧੂ ਨੇ ਦਿੱਤਾ ਇਹ ਬਿਆਨ

Friday, Nov 02, 2018 - 02:59 PM (IST)

ਰੇਲ ਹਾਦਸਾ ਮਾਮਲਾ: SIT ਸਾਹਮਣੇ ਪੇਸ਼ ਨਾ ਹੋਣ ''ਤੇ ਸਿੱਧੂ ਨੇ ਦਿੱਤਾ ਇਹ ਬਿਆਨ

ਅੰਮ੍ਰਿਤਸਰ (ਬਿਊਰੋ)— ਅੰਮ੍ਰਿਤਸਰ ਰੇਲ ਹਾਦਸੇ ਮਾਮਲੇ ਵਿਚ ਐਸ.ਆਈ.ਟੀ. ਸਾਹਮਣੇ ਪੇਸ਼ ਨਾ ਹੋਣ 'ਤੇ ਨਵਜੋਤ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਹ 17 ਅਕਤੂਬਰ ਤੋਂ 20 ਅਕਤਬੂਰ ਤੱਕ ਅੰਮ੍ਰਿਤਸਰ ਵਿਚ ਨਹੀਂ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਹਾਦਸੇ ਵਿਚ ਜ਼ਖਮੀਆਂ ਹੋਏ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਤਰਜੀਹ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਜਾਂਚ ਟੀਮ ਸਾਹਮਣੇ ਮੈਡਮ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਪੇਸ਼ ਕੀਤੇ ਹਨ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ 'ਚ ਵਾਪਰੇ ਭਿਆਨਕ ਰੇਲ ਹਾਦਸੇ ਸਬੰਧੀ ਬਣਾਈ ਗਈ ਸਿੱਟ ਦੇ ਇੰਚਾਰਜ ਬੀ. ਪੁਰਸ਼ਾਰਥ ਸਾਹਮਣੇ ਅੱਜ ਨਵਜੋਤ ਕੌਰ ਸਿੱਧੂ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਵਲੋਂ ਵੀ ਖੁਦ ਹੀ ਲਿਖਤੀ ਤੌਰ 'ਤੇ ਬਿਆਨ ਵੀ ਕਮਿਸ਼ਨਰ ਸਾਹਮਣੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕਮਿਸ਼ਨਰ ਉਨ੍ਹਾਂ ਨਾਲ ਇਨਸਾਫ ਕਰੇਗਾ।


Related News