ਇਕ ਔਰ ਇਕ ਗਿਆਰਾਂ, ਭਾਜਪਾ ਨੌਂ ਦੋ ਗਿਆਰਾ : ਸਿੱਧੂ
Wednesday, Jan 23, 2019 - 07:22 PM (IST)

ਅੰਮ੍ਰਿਤਸਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋ ਪ੍ਰਿਯੰਕਾ ਵਾਡਰਾ ਨੂੰ ਕਾਂਗਰਸ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ, ਜਿਸ 'ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਟਵੀਟ ਕਰਕੇ ਖੁਸ਼ੀ ਜਾਹਿਰ ਕੀਤੀ ਹੈ। ਇਸ ਸਬੰਧੀ ਸਿੱਧੂ ਨੇ ਲਿਖਿਆ ਹੈ ਕਿ ਪ੍ਰਿਯੰਕਾ ਪੂਰੀ ਦੁਨੀਆ ਲਈ ਇਕ ਰੋਲ ਮਾਡਲ ਹੈ ਤੇ ਉਨ੍ਹਾਂ ਦੀ ਜਾਦੂਈ ਸਖਸ਼ੀਅਤ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਲਿਖਿਆ ਕਿ ਰਾਹੁਲ ਤੇ ਪ੍ਰਿਯੰਕਾ ਦੀ ਜੋੜੀ ਕਮਾਲ ਕਰੇਗੀ।
ਇਸ ਦੌਰਾਨ ਉਨ੍ਹਾਂ ਨੇ ਜਿੱਥੇ ਰਾਹੁਲ ਤੇ ਪ੍ਰਿਯੰਕਾ ਦੇ ਕਸੀਦੇ ਗਾਏ ਉਥੇ ਹੀ ਉਨ੍ਹਾਂ ਨੇ ਭਾਜਪਾ 'ਤੇ ਵੀ ਤੰਜ ਕੱਸਿਆ। ਉਨ੍ਹਾਂ ਲਿਖਿਆ ਹੈ ਕਿ 'ਇਕ ਤੇ ਇਕ ਗਿਆਰਾ, ਭਾਜਪਾ ਨੌ ਦੋ ਗਿਆਰਾ'।