ਬੱਸ ਲੈ ਕੇ ਨਨਕਾਣਾ ਸਾਹਿਬ ਗਏ ਡਰਾਈਵਰ ਹੱਥ ਪਾਕਿ ਨੇ ਭੇਜਿਆ ਸੰਦੇਸ਼

Saturday, Aug 10, 2019 - 01:10 PM (IST)

ਬੱਸ ਲੈ ਕੇ ਨਨਕਾਣਾ ਸਾਹਿਬ ਗਏ ਡਰਾਈਵਰ ਹੱਥ ਪਾਕਿ ਨੇ ਭੇਜਿਆ ਸੰਦੇਸ਼

ਅੰਮ੍ਰਿਤਸਰ (ਸੁਮਿਤ ਖੰਨਾ) : ਭਾਰਤ ਤੋਂ ਨਨਕਾਣਾ ਸਾਹਿਬ (ਪਾਕਿਸਤਾਨ) ਗਈ ਬੱਸ ਦੇ ਡਰਾਈਵਰ ਹੱਥ ਪਾਕਿਸਤਾਨ ਨੇ ਸੰਦੇਸ਼ ਭੇਜਿਆ ਹੈ। ਜਾਣਕਾਰੀ ਮੁਤਾਬਕ ਇਹ ਬੱਸ ਕੱਲ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਗਈ ਪੰਜਾ ਆਬ ਐਕਸਪ੍ਰੈੱਸ ਬੱਸ ਵਾਪਸ ਪਰਤੀ ਹੈ ਪਰ ਇਸ 'ਚ ਕੋਈ ਵੀ ਯਾਤਰੀ ਮੌਜੂਦ ਨਹੀਂ ਸੀ। ਦੱਸਿਆ ਜ ਰਿਹਾ ਹੈ ਕਿ ਪਾਕਿ ਵਲੋਂ ਬੱਸ ਨੂੰ ਵਾਹਘਾ 'ਤੇ ਰੋਕ ਦਿੱਤਾ ਗਿਆ ਸੀ ਤੇ ਅੱਗੇ ਨਹੀਂ ਜਾਣ ਦਿੱਤਾ ਗਿਆ। ਸਖਤ ਸੁਰੱਖਿਆ ਦੇ ਹੇਠ ਇਸ ਬੱਸ ਨੂੰ ਲਿਆਂਦਾ ਗਿਆ ਹੈ ਕਿਉਂਕਿ ਧਾਰਾ 370 ਨੂੰ ਲੈ ਕੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।  

ਇਸ ਸਬੰਧੀ ਜਾਣਕਾਰੀ ਦੱਸਿਆ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਪਾਕਿ ਦੇ ਟ੍ਰਮੀਨਲ ਇੰਚਾਰਜ ਵਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਐੱਮ.ਡੀ. ਵਲੋਂ ਆਦੇਸ਼ ਮਿਲੇ ਹਨ ਕਿ ਇਹ ਬੱਸ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਹ ਲਿਖਤੀ ਰੂਪ 'ਚ ਸਾਡੇ ਅਫਸਰਾਂ ਨੂੰ ਦੇਣਗੇ ਤਾਂ ਹੀ ਇਹ ਬੱਸ ਬੰਦ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਇਹ ਬੱਸ ਮੰਗਲਵਾਰ ਨੂੰ ਨਨਕਾਣਾ ਸਾਹਿਬ ਲਈ ਰਵਾਨਾ ਹੋਣੀ ਹੈ ਪਰ ਜੇਕਰ ਇਸ ਤੋਂ ਪਹਿਲਾਂ ਕੋਈ ਆਦੇਸ਼ ਆ ਜਾਂਦਾ ਹੈ ਬੱਸ ਬੰਦ ਹੋਣ ਦਾ ਉਹ ਬੱਸ ਨਹੀਂ ਲੈ ਕੇ ਜਾਣਗੇ।


author

Baljeet Kaur

Content Editor

Related News