ਅੰਮ੍ਰਿਤਸਰ ਪੁਲਸ ਨੇ ਨਕਲੀ ਫੌਜੀ ਨੂੰ ਕੀਤਾ ਗ੍ਰਿਫਤਾਰ

Sunday, Aug 25, 2019 - 03:41 PM (IST)

ਅੰਮ੍ਰਿਤਸਰ ਪੁਲਸ ਨੇ ਨਕਲੀ ਫੌਜੀ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਵਲੋਂ ਫੌਜੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸਦੇ ਕੋਲੋਂ ਆਰਮੀ ਨਾਲ ਸਬੰਧੰਤ ਕਾਫੀ ਸਾਮਾਨ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਸੁਖਜਿੰਦਰ ਸਿੰਘ ਖਹਿਰਾ ਨਾਂ ਦਾ ਵਿਅਕਤੀ ਖੁਦ ਨੂੰ ਆਰਮੀਮੈਨ ਦੱਸ ਕੇ ਅਫਸਰੀ ਰੋਹਬ ਝਾੜਦਾ ਸੀ ਤੇ ਉਹ ਗੱਡੀ 'ਤੇ ਆਰਮੀ ਦੇ ਖਾਸ ਸਟਿੱਕਰ ਤੇ ਕੋਡ ਲਗਾ ਕੇ ਕੈਂਟ ਏਰੀਏ 'ਚ ਅਕਸਰ ਗੇੜੀਆਂ ਮਾਰਦਾ ਸੀ ਪਰ ਆਖਰ ਇਹ ਪੁਲਸ ਦੀ ਨਜ਼ਰੀਂ ਚੜ੍ਹ ਗਿਆ। ਦੋਸ਼ੀ ਕੋਲੋਂ ਪੁਲਸ ਨੇ ਕਸ਼ਮੀਰ 'ਚ ਫੌਜੀਆਂ ਵਲੋਂ ਪਾਈ ਜਾਣ ਵਾਲੀ ਵਰਦੀ ਤੇ ਆਰਮੀ ਦਾ ਕਾਫੀ ਸਾਰਾ ਸਾਮਾਨ ਬਰਾਮਦ ਕੀਤਾ ਹੈ। 

ਇਕ ਪਾਸੇ ਜਦੋਂ ਬਾਰਡਰ 'ਤੇ ਹਾਲਾਤ ਚੰਗੇ ਨਹੀਂ, ਅਜਿਹੇ 'ਚ ਇਕ ਵਿਅਕਤੀ ਦੇ ਇਸ ਤਰ੍ਹਾਂ ਫੌਜੀ ਦੇ ਭੇਸ 'ਚ ਘੁੰਮਣਾ ਤੇ ਉਸ ਕੋਲ ਆਰਮੀ ਦਾ ਸਾਮਾਨ ਹੋਣਾ ਬਿਨਾਂ ਸ਼ੱਕ ਕਈ ਸਵਾਲਾਂ ਨੂੰ ਜਨਮ ਦਿੰਦਾ ਹੈ, ਜਿਸ ਦਾ ਜਵਾਬ ਪੁਲਸ ਦੀ ਜਾਂਚ ਤੋਂ ਬਾਅਦ ਹੀ ਮਿਲਣਗੇ। ਫਿਲਹਾਲ ਪੁਲਸ ਨੇ ਇਸਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Baljeet Kaur

Content Editor

Related News