ਅੰਮ੍ਰਿਤਸਰ ਦੀ ਪਟਾਕਾ ਫ਼ੈਕਟਰੀ 'ਚ ਵੱਡਾ ਧਮਾਕਾ
Saturday, Aug 08, 2020 - 10:45 AM (IST)
ਅੰਮ੍ਰਿਤਸਰ (ਰਮਨ ਸ਼ਰਮਾ, ਸੁਮਿਤ ਖੰਨਾ) : ਅੰਮ੍ਰਿਤਸਰ ਦੇ ਇੱਬਣ ਕਲਾਂ ਇਲਾਕੇ 'ਚ ਸਥਿਤ ਪਟਾਕਾ ਫੈਕਟਰੀ 'ਚ ਅੱਜ ਸਵੇਰੇ ਜ਼ਬਰਦਸਤ ਧਮਾਕਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਧਮਾਕਾ ਇੰਨਾ ਜ਼ਿਆਦਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦੀਆਂ ਕਈ ਇਮਾਰਤਾਂ ਨੁਕਸਾਨੀਆਂ ਗਈਆਂ। ਘਟਨਾ ਤੋਂ ਬਾਅਦ ਫ਼ੈਕਟਰੀ ਮਾਲਕ ਅਤੇ ਮਜ਼ਦੂਰ ਮੌਕੇ 'ਤੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋਂ : ਨਾਬਾਲਗ ਪ੍ਰੇਮਿਕਾ ਨਾਲ ਸਰੀਰਕ ਸਬੰਧ ਬਣਾ ਕੀਤਾ ਵਿਆਹ ਤੋਂ ਇਨਕਾਰ, ਮਿਲੀ ਖੌਫ਼ਨਾਕ ਸਜ਼ਾ
ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ਦਮਕਲ ਵਿਭਾਗ ਦੀਆਂ ਗੱਡੀਆਂ ਤੇ ਪੁਲਸ ਮੌਕੇ 'ਤੇ ਪਹੁੰਚ ਗਈ ਹੈ। ਖ਼ਬਰ ਲਿਖੇ ਜਾਣ ਤੱਕ ਅੱਗ 'ਤੇ ਦਮਕਲ ਵਿਭਾਗ ਵਲੋਂ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ।