ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਏ ਪਰਮਜੀਤ ਸਿੰਘ ਸਰਨਾ

11/07/2019 11:36:28 AM

ਅੰਮ੍ਰਿਤਸਰ (ਸੁਮਿਤ ਖੰਨਾ) : ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਤੋਂ ਅੱਜ ਪਾਕਿਸਤਾਨ ਲਈ ਰਵਾਨਾ ਹੋਏ।

PunjabKesariਦੱਸ ਦੇਈਏ ਕਿ ਸਰਨਾ ਦੀ ਅਗਵਾਈ 'ਚ ਦਿੱਲੀ ਤੋਂ ਨਨਕਾਣਾ ਸਾਹਿਬ (ਪਾਕਿਸਤਾਨ) ਲਈ 31 ਅਕਤੂਬਰ ਨੂੰ ਵਾਹਘਾ ਸੀਮਾ 'ਤੇ ਪੁੱਜੇ ਨਗਰ ਕੀਰਤਨ ਨੂੰ ਤਾਂ ਭਾਰਤ ਸਰਕਾਰ ਵਲੋਂ ਜਾਣ ਦੀ ਆਗਿਆ ਦੇ ਦਿੱਤੀ ਗਈ ਪਰ ਸਰਨਾ ਲਈ ਲੁਕ ਆਊਟ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਸੀਮਾ 'ਤੇ ਹੀ ਰੋਕ ਲਿਆ ਗਿਆ। ਇਸ ਲਈ ਸਰਨਾ ਵਲੋਂ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਅਕਾਲੀ ਦਲ ਬਾਦਲ ਦੇ ਸੁਪ੍ਰੀਮੋ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਪਣੇ ਖਿਲਾਫ ਸਾਜ਼ਿਸ਼ ਕਰਾਰ ਦਿੱਤਾ ਗਿਆ।

PunjabKesariਇਸ ਸਬੰਧੀ ਸਰਨਾ ਵਲੋਂ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਇਨਸਾਫ ਮੰਗਿਆ ਗਿਆ। ਹਾਈ ਕੋਰਟ ਨੇ ਉਨ੍ਹਾਂ ਦੀ ਪਾਕਿਸਤਾਨ ਯਾਤਰਾ 'ਤੇ ਰੋਕ ਹਟਾ ਕੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕੀਤੀ। ਇਹ ਜਾਣਕਾਰੀ ਦਿੰਦੇ ਹੋਏ ਸਰਨਾ ਦੇ ਓ. ਐੱਸ. ਡੀ. ਮਨਿੰਦਰ ਸਿੰਘ ਧੁੰਨਾ ਨੇ ਦੱਸਿਆ ਕਿ ਹੁਣ ਪਰਮਜੀਤ ਸਿੰਘ ਸਰਨਾ ਆਪਣੀ ਪਤਨੀ ਸਮੇਤ 7 ਨਵੰਬਰ ਨੂੰ ਨਨਕਾਣਾ ਸਾਹਿਬ ਜਾਣਗੇ।


Baljeet Kaur

Content Editor

Related News