ਪੰਚਾਇਤੀ ਚੋਣਾਂ ਸਬੰਧੀ ਭਗਵੰਤ ਮਾਨ ਦੀ ਨੇਕ ਸਲਾਹ (ਵੀਡੀਓ)

Saturday, Dec 15, 2018 - 04:14 PM (IST)

ਅੰਮ੍ਰਿਤਸਰ — 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ 'ਤੇ ਬੋਲਦੇ ਹੋਏ 'ਆਪ' ਆਗੂ ਭਗਵੰਤ ਮਾਨ ਕਿਹਾ ਕਿ ਬਿਨ੍ਹਾਂ ਸਿਆਸੀ ਪਾਰਟੀ ਵੇਖੇ ਚੰਗੇ ਬੰਦੇ ਨੂੰ ਸਰਪੰਚ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਲੋਕਤੰਤਰ ਦੀ ਨੀਂਹ ਹਨ ਤੇ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਹੈ ਕਿਸੇ ਪਾਰਟੀ ਦਾ ਨਹੀਂ, ਜੋ ਸਾਰੇ ਪਿੰਡ ਦਾ ਏਕਾ ਰੱਖ ਸਕਦਾ ਹੋਵੇ। 

ਇਸ ਉਪਰੰਤ ਉਨ੍ਹਾਂ ਨੇ ਵਿਧਾਨ ਸਭਾ ਦੇ ਇਕ ਦਿਨ ਦੇ ਸੈਸ਼ਨ ਸਬੰਧੀ ਬੋਲਦਿਆਂ ਕਿਹਾ ਕਿ ਇਹ ਇਕ ਤਰ੍ਹਾਂ ਨਾਲ ਲੋਕਤੰਤਰ ਨਾਲ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਇਤਿਹਾਸ 'ਚ ਸਭ ਤੋਂ ਛੋਟਾ ਵਿਧਾਨ ਸਭਾ ਦਾ ਇਹ ਸੈਸ਼ਨ ਹੋਇਆ ਹੈ। ਪੰਜਾਬ 'ਚ ਇੰਨੇ ਮੁੱਦੇ ਵਿਚਾਰ ਕਰਨ ਲਈ ਹਨ ਕਿ ਇਨ੍ਹਾਂ 'ਤੇ ਵਿਚਾਰ ਕਰਨ ਲਈ ਤਾਂ ਇਕ ਮਹੀਨਾ ਵੀ ਘੱਟ ਹੈ। 

ਇਸ ਦੌਰਾਨ ਉਨ੍ਹਾਂ ਨੇ ਮਜੀਠੀਆ ਤੇ ਕੈਪਟਨ ਸਬੰਧੀ ਬੋਲਦਿਆਂ ਕਿਹਾ ਕਿ ਇਹ ਚਾਚਾ ਭਤੀਜਾ ਆਪਸ 'ਚ ਰਲੇ ਹੋਏ ਹਨ। ਅਕਾਲੀ ਤੇ ਕਾਂਗਰਸੀ ਆਪਸ 'ਚ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਬਾਦਲ ਨਾਲ ਰਲਿਆਂ ਕੈਪਟਨ ਤਾਂ ਸਿੱਧੂ ਦੀ ਵੀ ਨਹੀਂ ਸੁਣ ਰਿਹਾ। ਉਨ੍ਹਾਂ ਬਾਦਲਾਂ ਵਲੋਂ ਤਿੰਨਾਂ ਦੇ ਭੁੱਲ ਬਖਸ਼ਾਓ ਸਮਾਗਮ ਸਬੰਧੀ ਬੋਲਦਿਆਂ ਕਿਹਾ ਕਿ ਸੁਖਬੀਰ ਸੇਵਾ ਦੇ ਨਾਂ 'ਤੇ ਸਪੋਰਟਸ ਦੇ ਬੂਟਾਂ 'ਤੇ ਕਾਲੀ ਪਾਲਸ਼ ਮਾਰ ਗਿਆ ਤੇ ਗਰੀਬ ਦੇ ਬੂਟ ਖਰਾਬ ਕਰ ਗਿਆ ਤੇ ਦਲਜੀਤ ਚੀਮਾ ਵੀ ਕੈਮਰੇ ਦੇ ਸਾਹਮਣੇ ਹੀ ਕੈਂਚੀ ਚਪਲਾਂ ਹੀ ਪਾਲਸ਼ ਕਰਦ ਰਿਹਾ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਨੂੰ ਪਿੰਡਾ 'ਚ ਨਹੀਂ ਵੜਨ ਦਿੰਦੇ। ਇਸ ਦੌਰਾਨ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਸਬੰਧੀ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਉਹ ਟਕਸਾਲੀਆਂ ਨਾਲ ਰਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵਿਧਾਇਕੀ ਛੱਡਣੀ ਪਵੇਗੀ। 


author

Baljeet Kaur

Content Editor

Related News