ਪਾਕਿ ’ਚ ਹੁਣ ਨਹੀਂ ਮਿਲ ਰਹੀ ਗੁਰੂ ਸਾਹਿਬ ਨਾਲ ਜੁੜੀ ਇਹ ਨਿਸ਼ਾਨੀ

Wednesday, Oct 23, 2019 - 11:22 AM (IST)

ਪਾਕਿ ’ਚ ਹੁਣ ਨਹੀਂ ਮਿਲ ਰਹੀ ਗੁਰੂ ਸਾਹਿਬ ਨਾਲ ਜੁੜੀ ਇਹ ਨਿਸ਼ਾਨੀ

ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਲਈ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਕੋਰੀਡੋਰ ਲਗਭਗ ਤਿਆਰ ਹੋ ਚੁੱਕਾ ਹੈ। ਦੋਵਾਂ ਦੇਸ਼ਾਂ ਵਲੋਂ ਕੋਰੀਡੋਰ ਦਾ ਕੰਮ ਜੰਗੀ ਪੱਧਰ ਜਾਰੀ ਹੈ ਅਤੇ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕੀਤਾ ਜਾਵੇ। ਪਾਕਿ ਨੇ ਗੁਰਦੁਆਰਾ ਸਾਹਿਬ ਦੀ ਵਿਸਥਾਰ ਵੀ ਵਧੀਆ ਤਰੀਕੇ ਕੀਤਾ ਹੈ ਪਰ ਗੁਰਦੁਆਰਾ ਸਾਹਿਬ ਨਾਲ ਜੁੜਿਆ ਇਕ ਪਵਿੱਤਰ ਥੜ੍ਹਾ ਗਾਇਬ ਹੈ, ਜਿਸ 'ਤੇ ਬੈਠ ਕੇ ਉਹ ਸੰਗਤ ਨੂੰ ਉਦੇਸ਼ ਦਿੰਦੇ ਸਨ।

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਦੇ ਲਈ 30 ਸਾਲਾਂ ਤੱਕ ਡੇਰਾ ਬਾਬਾ ਨਾਨਕ ਤੋਂ ਅਰਦਾਸ ਕਰਨ ਵਾਲੇ ਬੀ.ਐੱਸ. ਗੋਰਾਇਆ ਨੇ ਇਕ ਹਿੰਦੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੀ ਵੰਡ ਦੌਰਾਨ ਹੋਏ ਵਿਵਾਦਾਂ 'ਚ ਉਸ ਨੂੰ ਨੁਕਸਾਨ ਹੋਇਆ। ਉਨ੍ਹਾਂ ਨੇ ਕੁਝ ਪੁਸਤਕਾਂ ਅਤੇ ਸੋਧਕਰਤਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਕਤ ਥੜ੍ਹਾ ਜਿਸ ਨੂੰ ਮੰਜੀ ਸਾਹਿਬ ਦੇ ਰੂਪ 'ਚ ਜਣਾਇਆ ਜਾਂਦਾ ਹੈ, ਜੋ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਦੱਖਣ 'ਚ ਸੀ। ਯਾਤਰੀ ਭਾਈ ਧੰਨਾ ਸਿੰਘ ਚਾਹਲ ਪਟਿਆਲਵੀ ਨੇ ਆਪਣੀ ਕਿਤਾਬ 'ਗੁਰੂ ਤੀਰਥ ਸਾਈਕਲ ਯਾਤਰਾ' 'ਚ ਵੀ ਇਸ ਦਾ ਜ਼ਿਕਰ ਕੀਤਾ ਹੈ। ਚਹਲ ਨੇ ਕਿਤਾਬ 'ਚ ਲਿਖਿਆ ਹੈ ਕਿ ਉਹ 1931 ਨੂੰ ਕਰਤਾਰਪੁਰ ਸਾਹਿਬ ਸਾਈਕਲ 'ਤੇ ਗਏ ਸਨ। ਇਥੇ ਉਨ੍ਹਾਂ ਨੇ ਗੁਰਦੁਆਰਾ ਦੇ ਸਾਹਮਣੇ ਕੁਝ ਦੂਰੀ 'ਤੇ ਪੱਕੀ ਮੰਜੀ ਸਾਹਿਬ (ਥੜ੍ਹਾ) ਦੇਖਿਆ ਸੀ। ਔਕਾਫ ਬੋਰਡ ਦੇ ਵਧੀਕ ਸਕੱਤਰ ਮੁਹੰਮਦ ਫਰਾਜ ਅੱਬਾਸ ਨੇ ਦੱਸਿਆ ਕਿ ਲੋਕਾਂ ਨੇ ਥੜ੍ਹੇ ਦੀ ਤਲਾਸ਼ ਕੀਤੀ ਪਰ ਉਹ ਨਹੀਂ ਮਿਲਿਆ। ਇਥੇ ਹੀ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਦੂਜੇ ਗੁਰੂ ਅੰਗਤ ਦੇਵ ਜੀ ਦੇ ਰੂਪ ਚ ਗੁਰਗੱਦੀ ਸੌਂਪੀ ਸੀ।  


author

Baljeet Kaur

Content Editor

Related News