ਅਨਾਥ ਆਸ਼ਰਮ 'ਚ ਬੱਚੀਆਂ ਨਾਲ ਅਸ਼ਲੀਲ ਹਰਕਤਾਂ

Monday, Jun 17, 2019 - 12:59 PM (IST)

ਅਨਾਥ ਆਸ਼ਰਮ 'ਚ ਬੱਚੀਆਂ ਨਾਲ ਅਸ਼ਲੀਲ ਹਰਕਤਾਂ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਇਲਾਕੇ ਮੋਹਕਮਪੁਰਾ 'ਚ ਸਥਿਤ ਭਾਈ ਫੌਜਾ ਸਿੰਘ ਚੈਰੀਟੇਬਲ ਟਰੱਸਟ 'ਚ ਇਕ ਸ਼ਰਮਨਾਕ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਸ ਆਸ਼ਰਮ 'ਚ 50 ਦੇ ਕਰੀਬ ਅਨਾਥ ਬੱਚੀਆਂ ਰਹਿੰਦੀਆਂ ਹਨ, ਜਿਨ੍ਹਾਂ 'ਚੋਂ ਦੋ ਬੱਚੀਆਂ ਨਾਲ ਆਸ਼ਰਮ ਦੀ ਸਟਾਫ ਮੈਂਬਰ ਦੇ ਪਤੀ 'ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲੱਗੇ ਹਨ। ਦੋਵੇਂ ਬੱਚੀਆਂ ਨਾਬਾਲਗ ਨੇ ਤੇ ਉਨ੍ਹਾਂ ਨੇ ਇਹ ਖੁਲਾਸਾ ਸਮਾਜ ਸੇਵੀ ਸਪਨਾ ਭਾਟੀਆ ਨਾਲ ਉਸ ਸਮੇਂ ਕੀਤਾ ਜਦੋਂ ਉਹ ਆਸ਼ਰਮ ਦੀਆਂ ਬੱਚੀਆਂ ਨੂੰ ਮਿਲਣ ਪਹੁੰਚੀ ਸੀ।

ਮੌਕੇ 'ਤੇ ਪਹੁੰਚੀਆਂ ਸਮਾਜ ਸੇਵੀ ਸੰਸਥਾਵਾਂ ਨੇ ਪੀੜਤ ਬੱਚੀਆਂ ਦੇ ਹੱਕ 'ਚ ਨਿੱਤਰਦਿਆਂ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਹੀ ਜਾਂਚ ਅਧਿਕਾਰੀ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਬੱਚੀਆਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। 

ਇਨਸਾਨੀਅਨ ਨੂੰ ਸ਼ਰਮਸਾਰ ਕਰਨ ਵਾਲੇ ਇਸ ਮਾਮਲੇ ਨੇ ਇਕ ਵਾਰ ਫਿਰ ਅਨਾਥ ਆਸ਼ਰਮ 'ਚ ਬਿਨਾਂ ਮਾਂ-ਬਾਪ ਦੀਆਂ ਧੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। 


author

Baljeet Kaur

Content Editor

Related News