ਸਿੱਖ ਨੇ ਬਣਾਇਆ ਵਿਸ਼ਵ ਰਿਕਾਰਡ, ''ਨਿਸ਼ਾਨ ਸਾਹਿਬ'' ਨਾਲ ਕੀਤੀ ਸਕਾਈ ਡਾਈਵਿੰਗ
Monday, Mar 09, 2020 - 06:21 PM (IST)
ਅੰਮ੍ਰਿਤਸਰ : ਇਕ ਇਨਸਾਨ ਸੁਪਨੇ ਦੇਖਦਾ ਹੈ ਤਾਂ ਉਸ ਨੂੰ ਯਕੀਨਨ ਸੱਚ ਵੀ ਕਰ ਸਕਦਾ ਹੈ। ਅਜਿਹਾ ਹੀ ਹੈ ਇਹ ਸਿੱਖ, ਜਿਸ ਦਾ ਨਾਮ ਹੈ ਨਵਜੋਤ ਸਿੰਘ ਗੁਰਦੱਤ। ਉਸ ਨੇ ਨਾ ਸਿਰਫ ਆਪਣਾ ਸੁਪਨਾ ਪੂਰਾ ਕੀਤਾ ਸਗੋਂ ਵਿਸ਼ਵ ਰਿਕਾਰਡ ਵੀ ਆਪਣੇ ਨਾਮ ਕੀਤਾ ਹੈ। ਦਰਅਸਲ, ਨਵਜੋਤ ਨੂੰ ਬਤੌਰ ਸਿੱਖ ਸਿਰ 'ਤੇ ਦਸਤਾਰ ਸਜਾ ਕੇ ਨਿਸ਼ਾਨ ਸਾਹਿਬ ਨਾਲ ਸਮੁੰਦਰ ਤਲ ਤੋਂ 13 ਹਜ਼ਾਰ ਫੁੱਟ ਦੀ ਉਚਾਈ 'ਤੇ 29 ਫਰਵਰੀ 2020 ਨੂੰ ਦੁਬਈ 'ਚ ਸਕਾਈ ਡਾਈਵਿੰਗ ਕੀਤੀ। ਇਸ ਨਾਲ ਉਸ ਨੇ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਲਿਆ ਹੈ ਤੇ ਉਹ ਅਜਿਹਾ ਕਰਨ ਵਾਲਾ ਪਹਿਲਾਂ ਸਿੱਖ ਬਣ ਗਿਆ ਹੈ।
ਇਥੇ ਦੱਸ ਦੇਈਏ ਕਿ ਸ੍ਰੀ ਅਨੰਦਪੁਰ ਸਾਹਿਬ 'ਚ ਮਨਾਏ ਜਾ ਰਹੇ ਹੋਲੇ-ਮੁਹੱਲੇ ਦੀ ਧੂਮ ਪੂਰੀ ਦੁਨੀਆ ਭਰ ਦੇ ਸਿੱਖਾਂ 'ਚ ਦੇਖੀ ਜਾ ਸਕਦੀ ਹੈ। ਹੋਲੇ-ਮੁਹੱਲੇ ਮੌਕੇ ਸਿੱਖਾਂ ਵਲੋਂ ਸਿੱਖੀ ਦਾ ਪ੍ਰਚਾਰ ਵੀ ਵੱਖਰੇ-ਵੱਖਰੇ ਢੰਗ ਨਾਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਨਵਜੋਤ ਨੇ ਸਿੱਖੀ ਦੇ ਪ੍ਰਚਾਰ ਲਈ ਵਿਲੱਖਣ ਤਰੀਕਾ ਅਪਣਾਇਆ ਹੈ। ਉਸ ਨੇ ਅਜਿਹਾ ਕਰਕੇ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ ਹੈ।