ਨਵਜੋਤ ਸਿੱਧੂ ਨੇ ਕੇਂਦਰ ਨੂੰ ਪਾਈ ਝਾੜ, ਕਿਹਾ-ਨਾ ਪੰਜਾਬ ਝੁਕੇਗਾ ਤੇ ਨਾ ਕਿਸਾਨ

Friday, Nov 06, 2020 - 12:33 PM (IST)

ਨਵਜੋਤ ਸਿੱਧੂ ਨੇ ਕੇਂਦਰ ਨੂੰ ਪਾਈ ਝਾੜ, ਕਿਹਾ-ਨਾ ਪੰਜਾਬ ਝੁਕੇਗਾ ਤੇ ਨਾ ਕਿਸਾਨ

ਅੰਮ੍ਰਿਤਸਰ : ਖੇਤੀ ਕਾਨੂੰਨਾਂ ਖ਼ਿਲਾਫ਼ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਅੰਮ੍ਰਿਤਸਰ ਦੀ ਸਬਜ਼ੀ ਮੰਡੀ 'ਚ ਖੇਤੀ ਕਾਨੂੰਨਾਂ ਖ਼ਿਲਾਫ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਵਲੋਂ ਲਿਆਂਦੇ ਗਏ ਕਾਲੇ ਕਾਨੂੰਨ ਕਿਸਾਨ ਮਾਰੂ ਤੇ ਕਿਸਾਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਬਦਲੇ ਦੀ ਭਾਵਨਾ ਨਾਲ ਟਰੇਨਾਂ ਬੰਦ ਕੀਤੀਆਂ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਤੇ ਪੰਜਾਬੀਆਂ ਨੂੰ ਝੁਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਨਾ ਪੰਜਾਬ ਝੁਕੇਗਾ ਤੇ ਨਾ ਹੀ ਕਿਸਾਨ ਝੁਕੇਗਾ। 

ਇਹ ਵੀ ਪੜ੍ਹੋ :  ਕਿਸਾਨੀ ਸੰਘਰਸ਼ ਦੌਰਾਨ ਟੋਲ ਪਲਾਜ਼ਾ 'ਤੇ ਕਿਸਾਨ ਦੀ ਮੌਤ

ਉਨ੍ਹਾਂ ਕਿਹਾ ਕਿ ਪੰਜਾਬ ਨੇ ਕਰੋੜਾਂ ਰੁਪਏ ਕੇਂਦਰ ਤੋਂ ਲੈਣੇ ਹਨ ਪਰ ਕੇਂਦਰ ਸਾਡਾ ਹੀ ਪੈਸਾ ਸਾਨੂੰ ਵਾਪਸ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ। ਕੋਰੋਨਾ ਕਾਲ 'ਚ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਿਆ ਹੈ। ਕੋਰੋਨਾ ਕਾਲ 'ਚ ਪੰਜਾਬੀਆਂ ਨੇ ਕਿਸੇ ਨੂੰ ਭੁੱਖੇ ਨਹੀਂ ਰਹਿਣ ਦਿੱਤਾ। 

ਇਹ ਵੀ ਪੜ੍ਹੋ : ਪਿੰਜਰੇ 'ਚ ਕੈਦ ਵਾਈਲਡ ਲਾਈਫ਼ ਪੰਛੀਆਂ ਨੂੰ ਮਿਲੀ ਆਜ਼ਾਦੀ, ਵੇਖੋ ਤਸਵੀਰਾਂ


author

Baljeet Kaur

Content Editor

Related News