ਵੱਡੀ ਖ਼ਬਰ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਭਰ ਸਕੋਗੇ ਇਟਲੀ-ਕੈਨੇਡਾ ਲਈ ਉਡਾਣ

Thursday, Apr 06, 2023 - 10:56 AM (IST)

ਰਾਜਾਸਾਂਸੀ (ਰਾਜਵਿੰਦਰ)- ਕੈਨੇਡਾ ਵਸਦੇ 10 ਲੱਖ ਪੰਜਾਬੀਆਂ ਨੂੰ ਹਵਾਈ ਸੇਵਾ ਦੀ ਸਿੱਧੀ ਸਹੂਲਤ ਦਿੰਦਿਆਂ ਇਟਾਲੀਅਨ ਹਵਾਈ ਸੇਵਾ ਕੰਪਨੀ ਨਿਓਸ ਏਅਰਲਾਈਨਜ਼ ਵਲੋਂ ਅੱਜ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਅੰਮ੍ਰਿਤਸਰ-ਮਿਲਾਨ-ਟੋਰਾਂਟੋ ਲਈ ਪਹਿਲੀ ਹਵਾਈ ਉਡਾਣ ਅੱਜ ਤੜਕੇ ਭਰੀ ਗਈ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵੱਡੀ ਵਾਰਦਾਤ, ASI ਨੇ ਪਤਨੀ ਤੇ ਪੁੱਤ ਨੂੰ ਗੋਲ਼ੀਆਂ ਨਾਲ ਭੁੰਨਿਆ

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਵਾਈ ਸੇਵਾ ਕੰਪਨੀ ਨਿਓਸ ਏਅਰਲਾਈਨਜ਼ ਦੇ ਚੀਫ਼ ਐਗਜੈਕਟਿਵ ਅਫ਼ਸਰ ਮਿਸਟਰ ਕਾਰਲੋ, ਕੰਪਨੀ ਕਮਰਸ਼ੀਅਲ ਡਾਇਰੈਕਟਰ ਮਿਸਟਰ ਐਲਡੋ ਅਤੇ ਸਟੇਸ਼ਨ ਮੈਨੇਜਰ ਅਮਿਤ ਸ਼ਰਮਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਹਫ਼ਤਾਵਾਰੀ ਚੱਲਣ ਵਾਲੀ ਉਡਾਣ ਅੱਜ ਤੜਕੇ ਭਾਵ 6 ਅਪ੍ਰੈਲ ਨੂੰ ਸਵੇਰੇ 3.15 ਵਜੇ 227 ਯਾਤਰੀ ਲੈ ਕੇ ਰਾਜਾਸਾਂਸੀ ਹਵਾਈ ਅੱਡੇ ਪਹੁੰਚੀ ਅਤੇ ਰਾਜਾਸਾਂਸੀ ਹਵਾਈ ਅੱਡੇ ਤੋਂ ਸਵੇਰੇ 4.30 ਵਜੇ ਇਟਲੀ ਦੇ ਮਿਲਾਨ ਹਵਾਈ ਅੱਡੇ ਲਈ ਉਡਾਣ ਭਰੀ ਹੈ।

ਇਹ ਵੀ ਪੜ੍ਹੋ- ਔਰਤਾਂ ਨੂੰ ਮੁਫ਼ਤ 'ਚ ਦਿੱਤੀ ਜਾਵੇਗੀ ਵੱਖ-ਵੱਖ ਕੋਰਸਾਂ ਦੀ ਸਿਖਲਾਈ, ਜਾਣੋ ਕੀ ਹੈ ਪ੍ਰਸ਼ਾਸਨ ਦੀ ਯੋਜਨਾ

ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਹਰ ਵੀਰਵਾਰ ਚੱਲਣ ਵਾਲੀ ਉਡਾਣ ਸਵੇਰੇ 3.15 ’ਤੇ ਅੰਮ੍ਰਿਤਸਰ ਪੁੱਜਿਆ ਕਰੇਗੀ ਅਤੇ ਉਸੇ ਦਿਨ ਸਵੇਰੇ 5.10 ਵਜੇ ਰਾਜਾਸਾਂਸੀ ਤੋਂ ਉਡਾਨ ਭਰਕੇ ਇਟਲੀ ਦੇ ਸ਼ਹਿਰ ਮਿਲਾਨ ਵਿਖੇ 4 ਘੰਟੇ ਰੁਕਣ ਤੋਂ ਬਾਅਦ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਲਈ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਟੋਰਾਂਟੋ ਲਈ 25 ਘੰਟੇ ਦੇ ਸਫ਼ਰ ਦੇ ਮੁਕਾਬਲੇ ਅੰਮ੍ਰਿਤਸਰ ਤੋਂ ਟੋਰਾਂਟੋ ਦਾ ਸਫ਼ਰ ਉਡਾਣ ਵਲੋਂ 21 ਘੰਟੇ 15 ਮਿੰਟ ਵਿਚ ਪੂਰਾ ਕੀਤਾ ਜਾਵੇਗਾ। ਕੰਪਨੀ ਅਧਿਕਾਰੀਆਂ ਵਲੋਂ ਇਸ ਉਡਾਨ ਨੂੰ ਹਫ਼ਤਾਵਾਰੀ ਚਲਾਉਣ ਤੋਂ ਬਾਅਦ ਇਸਦੀ ਸਫ਼ਲਤਾ ਨੂੰ ਦੇਖਦਿਆਂ ਇਸਦੀਆਂ ਉਡਾਣਾਂ ਵਿੱਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕੈਨੇਡਾ ਦੀ ਧਰਤੀ 'ਤੇ ਵੱਸਦੇ 10 ਲੱਖ ਤੋਂ ਜ਼ਿਆਦਾ ਪੰਜਾਬੀਆਂ ਦੀ ਖਾਹਿਸ਼ਾਂ ਤਹਿਤ ਚਲਾਈ ਗਈ ਉਡਾਣ ਨਾਲ ਪੰਜਾਬੀਆਂ ਦੀ ਦਿੱਲੀ ਤੋਂ ਜੱਦੀ ਘਰ ਹੁੰਦੀ ਖੱਜਲ ਖੁਆਰੀ ਤੋਂ ਛੁਟਕਾਰਾ ਮਿਲੇਗਾ।

ਇਹ ਵੀ ਪੜ੍ਹੋ- ਧੀ ਦੇ ਪ੍ਰੇਮ ਵਿਆਹ ਤੋਂ ਖ਼ਫ਼ਾ ਪਿਓ ਨੇ ਕੀਤਾ ਵੱਡਾ ਕਾਂਡ, ਹੁਣ ਖ਼ੁਦ ਹੋਇਆ ਫ਼ਰਾਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News