ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਅੋਜਲਾ ਦਾ ਸਿਆਟਲ ਪਹੁੰਚਣ 'ਤੇ ਕੀਤਾ ਗਿਆ ਨਿੱਘਾ ਸਵਾਗਤ

09/18/2017 11:39:52 AM

ਸਿਆਟਲ( ਰਾਜ ਗੋਗਨਾ)— ਬੀਤੇ ਦਿਨ ਬਾਬਾ ਬੁੱਢਾ ਆਸੋਸੀਏਸ਼ਨ ਆਫ ਅਮਰੀਕਾ ਦੇ ਅਹੁਦੇਦਾਰ ਮੈਂਬਰਾਂ ਅਤੇ ਸਿਆਟਲ ਨਿਵਾਸੀਆਂ ਨੇ ਕਾਂਗਰਸ ਦੇ ਉਮੀਦਵਾਰ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਸਿਆਟਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਅਤੇ ਪੰਜਾਬ ਦੀ ਮੌਜੂਦਾ ਸਥਿਤੀ, ਹਲਾਤਾਂ ਅਤੇ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ। ਗੁਰਦੀਪ ਸਿੰਘ ਸਿੱਧੂ, ਮਹਿੰਦਰ ਸਿੰਘ ਸੋਹਲ, ਰੂਪ ਚੌਧਰੀ ਨੇ ਸਵਾਗਤੀ ਭਾਸ਼ਣ ਵਿਚ ਦੱਸਿਆ ਕਿ ਗੁਰਜੀਤ ਸਿੰਘ ਔਜਲਾ ਨੌਜਵਾਨ, ਪੜ੍ਹੇ ਲਿਖੇ, ਅਗਾਂਹ ਵਾਧੂ ਖਿਆਲਾ ਦੇ ਅਤੇ ਲੀਡਰ ਹਨ, ਜੋ ਦੂਰ ਅੰਦੇਸ਼ੀ ਨਾਲ ਅੰਮ੍ਰਿਤਸਰ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਵਿਚ ਸੁੱਚਜੇ ਢੰਗ ਨਾਲ ਪਹੁੰਚਾਂ ਸਕਦੇ ਹਨ। ਇਸ ਮੌਕੇ ਸੁਖਜਿੰਦਰ ਸਿੰਘ ਰਧਾਵਾ, ਨਿਰਮਲ ਸਿੰਘ ਅਤੇ ਸਰਪੰਚ ਗੁਰਦਾਸਪੁਰੀ ਨੇ ਸੁਝਾਉ ਦਿੱਤਾ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਮੰਗਾਂ, ਵਿਦਿਆ ਵਿਚ ਸੁਧਾਰ ਅਤੇ ਕਿਸਾਨਾਂ ਦੀ ਭਲਾਈ ਲਈ ਸਕਰਾਰ ਨੂੰ ਸਾਰਥਿਕ ਕਦਮ ਚੁੱਕਣੇ ਚਾਹੀਦੇ ਹਨ। ਗੁਰਜੀਤ ਸਿੰਘ ਅੋਜਲਾ ਐਮ.ਪੀ.ਨੇ ਧੰਨਵਾਦੀ ਭਾਸ਼ਣ ਵਿਚ ਕਿਹਾ ਕਿ ਅਸੀਂ ਕੌਮਾਂਤਰੀ ਹਵਾਈ ਸੇਵਾਵਾਂ, ਅੰਮ੍ਰਿਤਸਰ ਹਵਾਈ ਅੱਡੇ ਨੂੰ ਚਾਲੂ ਕਰਨ ਦੀ ਦਿਨ ਰਾਤ ਮਿਹਨਤ ਕਰ ਰਹੇ ਹਾਂ ਅਤੇ ਚਾਲੂ ਕਰਵਾ ਹੀ ਦਵਾਂਗੇ। ਅੋਜਲਾ ਨੇ ਅੱਗੇ ਕਿਹਾ ਕਿ ਵਿਦਿਆ ਦੇ ਖੇਤਰ ਅਤੇ ਕਿਸਾਨਾਂ ਦੀ ਭਲਾਈ ਲਈ ਪਹਿਲ ਦੇ ਅਧਾਰ 'ਤੇ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਸਰਕਾਰ ਦੀਆਂ ਗਤੀਵਿਧੀਆਂ ਦੇ ਉਸਾਰੂ ਕੰਮਾਂ ਬਾਰੇ ਚਾਨਣਾ ਪਾਇਆ। ਅਖੀਰ ਵਿਚ ਬਾਬਾ ਬੁੱਢਾ ਆਸੋਸੀਏਸ਼ਨ ਦੇ ਪ੍ਰਧਾਨ ਸਤਵਿੰਦਰ ਸਿੰਘ ਸੰਧੂ ਉਪ ਪ੍ਰਧਾਨ ਅਮਰਪਾਲ ਸਿੰਘ ਕਾਹਲੋਂ, ਜਸਵੀਰ ਸਿੰਘ ਰਧਾਵਾ, ਰਾਮ ਸਿੰਘ ਸੰੰਧੂ ਲੱਖਾ ਸਿੰਘ ਸੰਧੂ, ਚਾਚਾ ਵਿਰਕ, ਜਸਪਾਲ ਸਿੰਘ ਸੋਹੀ, ਰੈਸਟੋਰੈਂਟ ਦੇ ਮਾਲਕ ਸਤਨਾਮ ਸਿੰਘ, ਸੁਖਬੀਰ ਸਿੰਘ ਸੈਕਰਾਮੈਂਟੋ, ਡੇਰਾ ਬਾਬਾ ਨਾਨਕ ਦੇ ਕੁਲਦੀਪ ਸਿੰਘ ਸੋਰਾਇਆ ਕੇਲੀਫੋਰਨੀਆ ਤੋਂ ਇਕਬਾਲ ਸਿੰਘ ਰੰਧਾਵਾ, ਜੋਗਿੰਦਰ ਸਿੰਘ ਸੰਧੂ, ਸੋਨੇ ਸੰਧੂ ਆਦਿ ਨੇ ਗਰਜੀਤ ਸਿੰਘ ਅੋਜਲਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸੁਆਗਤ ਕੀਤਾ ।


Related News