ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)

Wednesday, Nov 10, 2021 - 06:42 PM (IST)

ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)

ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ਦੇ ਭਾਈ ਮਨਜ ਸਿੰਘ ਰੋਡ ’ਤੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਦੁਕਾਨਦਾਰ ਨੇ ਮਾਚਿਸ ਦੀ ਡੱਬੀ ਨੂੰ ਲੈ ਕੇ ਇਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਕਤਲ ਦੇ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚ ਗਈ, ਜਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਵਜੋਂ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ ਸ਼ਰਮਨਾਕ: ਨਵਜੰਮੀ ਬੱਚੀ ਨੂੰ ਟ੍ਰੇਨ ਦੀ ਸੀਟ ਹੇਠ ਛੱਡ ਗਏ ਕਲਯੁੱਗੀ ਮਾਪੇ, ਦਿਲ ਨੂੰ ਝੰਜੋੜ ਦੇਣਗੀਆਂ ਇਹ ‘ਤਸਵੀਰਾਂ’

PunjabKesari

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਭਾਈ ਮਨਜ ਸਿੰਘ ਰੋਡ ’ਤੇ ਇਕ ਕਰਿਆਨੇ ਦੀ ਦੁਕਾਨ ਤੋਂ ਮਾਚਿਸ ਦੀ ਡੱਬੀ ਲੈਣ ਲਈ ਗਿਆ ਸੀ, ਜਿਸ ਤੋਂ ਬਾਅਦ ਉਹ ਘਰ ਆ ਗਿਆ। ਘਰ ਆਉਣ ’ਤੇ ਮਾਚਿਸ ਚਲੀ ਨਹੀਂ, ਕਿਉਂਕਿ ਦੁਕਾਨਦਾਰ ਨੇ ਨੌਜਵਾਨ ਨੂੰ ਗੀਲੀ ਹੋਣ ਕਾਰਨ ਸਲਾਬੀ ਹੋਈ ਮਾਚਿਸ ਦਿੱਤੀ ਸੀ। ਫਿਰ ਨੌਜਵਾਨ ਮਾਚਿਸ ਦੀ ਡੱਬੀ ਦੁਕਾਨਦਾਰ ਨੂੰ ਵਾਪਸ ਮੋੜਨ ਲਈ ਗਿਆ ਪਰ ਦੁਕਾਨਦਾਰ ਨੇ ਡੱਬੀ ਵਾਪਸ ਲੈਣ ਤੋਂ ਸਾਫ਼ ਮਨਾ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ ਵੱਡੀ ਵਾਰਦਾਤ : ਪਤਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪਤੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਫੈਲੀ ਸਨਸਨੀ

PunjabKesari

ਮ੍ਰਿਤਕ ਨੌਜਵਾਨ ਦੀ ਭੈਣ ਨੇ ਦੱਸਿਆ ਕਿ ਡੱਬੀ ਕਾਰਨ ਦੋਵਾਂ ਵਿਚਕਾਰ ਬਹਿਸ ਹੋ ਗਈ, ਜਿਸ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ। ਦੁਕਾਨਦਾਰ ਨੌਜਵਾਨ ਦਾ ਘਰ ਚਲਾ ਗਿਆ, ਜਿਸ ਨੇ ਉਸ ਦੇ ਪਰਿਵਾਰ ਨੂੰ ਬੁਰਾ ਭਲਾ ਕਹਿੰਦੇ ਹੋਏ ਕਿਹਾ ਕਿ ਤੁਸੀਂ ਆਪਣੇ ਮੁੰਡੇ ਨੂੰ ਸੰਭਾਲ ਕੇ ਰੱਖੋ, ਨਹੀਂ ਤਾਂ ਅਸੀਂ ਮਾਰ ਦੇਣਾ। ਫਿਰ ਗੁੱਸੇ ’ਚ ਆਏ ਦੁਕਾਨਦਾਰ ਨੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਦਿੱਤਾ। ਪੀੜਤ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ ਦੁਖ਼ਦ ਖ਼ਬਰ : ਦੀਵਾਲੀ ’ਤੇ ਘਰ ਆਏ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦੇ ਕੀਤੀ ਕੁੱਟਮਾਰ, ਫਿਰ ਉਤਾਰਿਆ ਮੌਤ ਦੇ ਘਾਟ

PunjabKesari

PunjabKesari
 


author

rajwinder kaur

Content Editor

Related News