ਅੰਮ੍ਰਿਤਸਰ : ਆਈ.ਡੀ.ਐੱਚ ਮਾਰਕੀਟ 'ਚ ਲੱਗੀ ਭਿਆਨਕ ਅੱਗ
Saturday, Jul 06, 2019 - 01:52 PM (IST)

ਅੰਮ੍ਰਿਤਸਰ (ਅਵਦੇਸ਼) : ਅੰਮ੍ਰਿਤਸਰ 'ਚ ਆਈ.ਡੀ.ਐੱਚ ਮਾਰਕੀਟ 'ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏਸ਼ੀਅਨ ਗਿਫਟ ਸੈਂਟਰ ਦੀ 3 ਮੰਜ਼ਿਲਾਂ ਇਮਾਰਤ ਦੀਆਂ ਉੱਪਰਲੀਆਂ ਦੋ ਮੰਜ਼ਿਲਾਂ ਪੂਰੀ ਤਰ੍ਹਾਂ ਸੜ ਗਈਆਂ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀਆਂ ਅੱਗ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਵਲੋਂ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਇਸ ਅੱਗ ਕਾਰਨ ਲੱਖਾਂ ਰੁਪਏ ਦੇ ਗਿਫ਼ਟ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਸਥਾਨ 'ਤੇ ਲੋਕਾਂ ਦੀ ਜ਼ਿਆਦਾ ਭੀੜ ਹੋਣ ਕਾਰਨ ਅੱਗ ਬੁਝਾਉਣ 'ਚ ਕਾਫੀ ਮੁਸ਼ਕਿਲ ਆ ਰਹੀ ਹੈ।