ਪਾਵਨ ਸਰੂਪ ਖੁਰਦ-ਬੁਰਦ ਮਾਮਲੇ 'ਤੇ ਭੜਕੇ ਜੀ. ਕੇ, SGPC ਤੇ ਬਾਦਲਾਂ ਦੇ ਖੋਲ੍ਹੇ ਰਾਜ਼ (ਵੀਡੀਓ)

Friday, Jul 24, 2020 - 04:50 PM (IST)

ਅੰਮ੍ਰਿਤਸਰ (ਸੁਮਿਤ) :ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ 267 ਪਾਵਨ ਸਰੂਪ ਖੁਰਦ-ਬੁਰਦ ਹੋਣ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ 'ਤੇ ਸਵਾਲ ਚੁੱਕੇ ਹਨ। ਇਸ ਸਬੰਧੀ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਜੀ. ਕੇ ਨੇ ਕਿਹਾ ਕਿ ਇਸ ਮਾਮਲੇ ਦੀ ਪੁਲਸ ਨੂੰ ਸ਼ਿਕਾਇਤ ਦੇਣੀ ਚਾਹੀਦੀ ਹੈ ਪਰ ਸ਼੍ਰੋਮਣੀ ਕਮੇਟੀ ਵਲੋਂ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ 2016 ਤੋਂ ਸ਼੍ਰੋਮਣੀ ਕਮੇਟੀ ਵਲੋਂ ਇਹ ਮਾਮਲਾ ਦਬਾਅ ਕੇ ਰੱਖਿਆ ਗਿਆ ਸੀ ਆਖਰ ਇਸ ਪਿੱਛੇ ਕੀ ਕਾਰਨ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਇਹ ਉਹ ਹੀ ਸਰੂਪ ਤਾਂ ਨਹੀਂ ਜੋ ਤੁਸੀਂ ਡੇਰਿਆਂ ਨੂੰ ਦਿੰਦੇ ਰਹੇ ਹੋ। ਕਿਉਂਕਿ ਉਸ ਸਮੇਂ ਇਹ ਰੋਕ ਵੀ ਲੱਗੀ ਸੀ ਕਿ ਜਿਹੜੇ ਡੇਰਿਆ 'ਚ ਮਰਿਆਦਾ ਨਹੀਂ ਉਨ੍ਹਾਂ ਨੂੰ ਸਰੂਪ ਨਹੀਂ ਦਿੱਤੇ ਜਾਣਗੇ ਪਰ ਹੋ ਸਕਦਾ ਹੈ ਇਨ੍ਹਾਂ ਵਲੋਂ ਇਹ ਸਰੂਪ ਬਿਨਾਂ ਰਿਕਾਰਡ ਤੋਂ ਡੇਰਿਆ ਦਿੱਤੇ ਗਏ ਹੋਣ। ਉਨ੍ਹਾਂ ਕਿਹਾ ਕਿ ਇਸ ਦੀ ਸਖ਼ਤ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਸਿੱਖ ਨੂੰ ਇਸ ਦੀ ਸ਼ਿਕਾਇਤ ਪੁਲਸ ਥਾਣਿਆਂ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਡਰ ਸੀ ਕਿ 2015-16 'ਚ ਜਿਵੇਂ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਸਨ ਉਸ 'ਚ ਇਹ 267 ਸਰੂਪ ਬਾਰੇ ਕਿਵੇਂ ਲੋਕਾਂ ਨੂੰ ਕਿਵੇਂ ਸਮਝਾਉਣਗੇ।

ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਨੌਜਵਾਨਾਂ ਨੇ 8 ਸਾਲਾ ਮਾਸੂਮ ਮੁੰਡੇ ਨਾਲ ਕੀਤੀ ਬਦਫੈਲੀ

ਇਸ ਦੇ ਨਾਲ ਹੀ ਜੀ. ਕੇ. ਨੇ ਕਿਹਾ ਕਿ ਡੇਢ ਸਾਲ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਮਿਤ ਸ਼ਾਹ ਨੂੰ ਮਿਲਣ ਗਏ ਤੇ ਕਿਹਾ ਕਿ ਜਿਹੜੇ ਸ੍ਰੀ ਦਰਬਾਰ ਸਾਹਿਬ 'ਚੋਂ ਤੁਸੀਂ ਜੋ ਮਹਾਰਾਜ ਜੀ ਦੇ ਸਰੂਪ ਜਾਂ ਹੁਕਮਨਾਮੇ ਲੈ ਗਏ ਸੀ ਉਹ ਸਾਨੂੰ ਅੱਜ ਤੱਕ ਵਾਪਸ ਨਹੀਂ ਮਿਲੇ। ਇਸ ਤੋਂ ਬਾਅਦ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਸਭ ਕੁਝ ਦੇ ਚੁੱਕੇ ਹਾਂ ਜੇ ਕੁਝ ਰਹਿੰਦਾ ਹੈ ਤਾਂ ਉਸ ਦੀ ਲਿਸਟ ਭੇਜੋ ਪਰ ਅਜੇ ਤੱਕ ਇਨ੍ਹਾਂ ਵਲੋਂ ਲਿਸਟ ਨਹੀਂ ਦਿੱਤੀ ਗਈ। ਜੀ. ਕੇ ਨੇ ਕਿਹਾ ਕਿ ਜਿਹੜਾ ਸਾਮਾਨ ਵਾਪਸ ਆਇਆ ਸੀ ਉਹ ਵੀ ਗਾਇਬ ਹੋ ਚੁੱਕਾ ਹੈ। ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਤੇ ਆਪਣੇ ਵਕੀਲਾਂ ਨਾਲ ਸਲਾਹ ਕਰ ਰਹੇ ਹਨ ਤੇ ਜੇਕਰ ਉਹ ਪੁਲਸ ਨੂੰ ਸ਼ਿਕਾਇਤ ਕਰਨ ਦੀ ਸਲਾਹ ਦੇਣਗੇ ਤਾਂ ਮੈਂ ਜ਼ਰੂਰ ਕਰਾਂਗਾ। 

ਇਹ ਵੀ ਪੜ੍ਹੋਂ : ਮੁੜ ਸਰਗਰਮ ਹੋਏ ਨਵਜੋਤ ਸਿੱਧੂ , ਮੁੱਖ ਮੰਤਰੀ ਨੂੰ ਦਿੱਤਾ ਸ਼ਿਕਾਇਤ ਪੱਤਰ

ਉਨ੍ਹਾਂ ਕਿਹਾ ਕਿ ਇਹ ਸਾਰੀਆਂ ਕੜੀਆਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਡੇਰਾ ਮੁਆਫ਼ੀ ਦੀ ਕੜੀ, ਡੇਰੇ ਤੋਂ ਵੋਟਾਂ 'ਚ ਸਮਰਥਨ ਲੈਣ ਦੀ ਕੜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੜੀ ਇਹ ਸਾਰੀਆਂ ਆਪਸ 'ਚ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਡੇਰਾ ਮੁਖੀ ਨੂੰ ਮੁਆਫ਼ੀ ਦਿੱਤੀ ਗਈ ਉਹ ਉਸ ਸਮੇਂ ਅਕਾਲੀ ਦਲ 'ਚ ਸਨ। ਉਸ ਸਮੇਂ ਸਾਨੂੰ ਕਿਹਾ ਗਿਆ ਸੀ ਕਿ ਉਸ ਨੇ ਮੁਆਫ਼ੀ ਮੰਗੀ ਹੈ ਪਰ ਅਜਿਹਾ ਕੁਝ ਵੀ ਨਹੀਂ ਸੀ। ਇਸ ਦਾ ਪਤਾ ਸਾਨੂੰ ਉਸ ਸਮੇਂ ਲੱਗਾ ਜਦੋਂ ਉਸ ਸਮੇਂ ਦੇ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਨੇ ਐੱਸ.ਆਈ.ਟੀ. ਅੱਗੇ ਕਹਿ ਕੇ ਗਏ ਕਿ ਉਸ ਚਿੱਠੀ 'ਚ ਮੁਆਫ਼ੀ ਸ਼ਬਦ ਨਹੀਂ ਲਿਖਿਆ ਗਿਆ ਸੀ। ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੰਪਿਊਟਰ ਹੈ ਉਸ 'ਤੇ ਦੁਬਾਰਾ ਟਾਈਪ ਕਰਕੇ ਉਸ ਨੂੰ ਦੁਬਾਰਾ ਤੋਂ ਤਿਆਰ ਕੀਤਾ ਗਿਆ ਸੀ, ਜੋ ਇਕ ਬਹੁਤ ਵੱਡਾ ਖੁਲਾਸਾ ਸੀ। 

ਇਹ ਵੀ ਪੜ੍ਹੋਂ :  ਵੱਡੀ ਵਾਰਦਾਤ: ਪ੍ਰੇਮ ਸਬੰਧਾਂ ਦੇ ਚੱਲਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਉਨ੍ਹਾਂ ਕਿਹਾ ਕਿ ਇਸ ਸਬੰਧੀ ਮੈਂ ਆਪਣੇ ਪੇਜ਼ 'ਤੇ ਇਕ ਵੀਡੀਓ ਪਾਈ ਹੈ, ਜਿਸ 'ਚ ਉਸ ਸਮੇਂ ਦੇ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਉਸ ਸਮੇਂ ਸੁਖਬੀਰ ਬਾਦਲ ਦੀ ਕੋਠੀ 'ਚ ਸੱਦਿਆ ਗਿਆ, ਜਿਥੇ ਸਾਨੂੰ ਇਕ ਚਿੱਠੀ ਫੜਾਅ ਦਿੱਤੀ ਗਈ। ਇਹ ਮੁਆਫ਼ੀਨਾਮੇ ਦੀ ਚਿੱਠੀ ਸੀ। ਉਨ੍ਹਾਂ ਕਿਹਾ ਹੈ ਕਿ ਉਸ ਸਮੇਂ ਕੋਈ ਜਥੇਦਾਰ ਤਿਆਰ ਨਹੀਂ ਸੀ ਮੁਆਫ਼ੀ ਦੇਣ ਲਈ। ਉਨ੍ਹਾਂ ਨੇ ਕਿਹਾ ਸੀ ਕਿ ਇਸ ਸਬੰਧੀ ਇਕ ਬੈਠਕ ਰੱਖ ਕੇ ਉਸ 'ਚ ਫ਼ੈਸਲਾ ਲਿਆ ਜਾਵੇਗਾ ਪਰ ਇਸ ਦੇ ਬਾਵਜੂਦ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਮੁਆਫ਼ੀ ਦਵਾਈ ਗਈ। ਇਸ ਤੋਂ ਬਾਅਦ 2017 'ਚ ਡੇਰੇ ਨੇ ਐਲਾਨ ਕਰ ਦਿੱਤਾ ਕਿ ਉਹ ਵੋਟਾਂ 'ਚ ਅਕਾਲੀ ਦਲ ਦਾ ਸਮਰਥਨ ਕਰ ਰਹੇ ਹਨ। 

ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਦਲਿਤ ਵਿਅਕਤੀ ਨੂੰ ਬੰਧਕ ਬਣਾ ਦਿੱਤੇ ਤਸੀਹੇ, ਪਿਲਾਇਆ ਪਿਸ਼ਾਬ (ਵੀਡੀਓ)

ਜੀ. ਕੇ. ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ (ਡੀ) ਦਾ ਹਿੱਸਾ ਨਹੀਂ ਹਨ ਸਗੋਂ ਉਨ੍ਹਾਂ ਦੀ ਖੁਦ ਦੀ ਪਾਰਟੀ ਹੈ ਪਰ ਉਹ ਢੀਂਡਸਾ ਸਾਹਿਬ ਨੂੰ ਪੂਰਾ ਸਮਰਥਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਚੋਣਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਰਵਰੀ 2021 'ਚ ਉਥੋਂ ਇਨ੍ਹਾਂ ਨੂੰ ਪਹਿਲਾਂ ਬਾਹਰ ਕਰਾਂਗੇ ਫਿਰ ਸ਼੍ਰੋਮਣੀ ਕਮੇਟੀ ਦੀ ਚੋਣ 'ਚੋਂ ਇਨ੍ਹਾਂ ਨੂੰ ਬਾਹਰ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਅਕਾਲੀ ਦਲ ਪੂਰਾ ਜ਼ੋਰ ਲਗਾ ਰਿਹਾ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਹੋਣ ਕਿਉਂਕਿ ਜੇਕਰ ਇਹ ਚੋਣਾਂ ਹੋਈਆਂ ਤਾਂ ਇਨ੍ਹਾਂ ਦਾ ਜਲੂਸ ਨਿਕਲ ਜਾਵੇਗਾ। 


Baljeet Kaur

Content Editor

Related News