ਅੰਮ੍ਰਿਤਸਰ:ਖ਼ਾਲ੍ਹੀ ਜੇਬਾਂ ਦੇਖ ਗੁੱਸੇ ’ਚ ਆਏ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਮਜ਼ਦੂਰ,ਦਿੱਤੀ ਦਰਦਨਾਕ ਮੌਤ

Wednesday, Dec 08, 2021 - 12:10 PM (IST)

ਅੰਮ੍ਰਿਤਸਰ:ਖ਼ਾਲ੍ਹੀ ਜੇਬਾਂ ਦੇਖ ਗੁੱਸੇ ’ਚ ਆਏ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਮਜ਼ਦੂਰ,ਦਿੱਤੀ ਦਰਦਨਾਕ ਮੌਤ

ਅੰਮ੍ਰਿਤਸਰ (ਸੰਜੀਵ) - ਮਜੀਠਾ ਰੋਡ ’ਤੇ ਸਥਿਤ ਜਗਦੰਬੇ ਕਾਲੋਨੀ ’ਚ ਦੇਰ ਰਾਤ ਆਪਣੇ ਕੰਮ ਤੋਂ ਪਰਤ ਰਹੇ 40 ਸਾਲਾ ਰਮੇਸ਼ ਕੁਮਾਰ ਦਾ ਕੁਝ ਅਣਪਛਾਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਲੁਟੇਰੇ ਰਮੇਸ਼ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰਨ ਦੇ ਬਾਅਦ ਉਸ ਦੀ ਜੇਬ ’ਚੋਂ ਪੈਸੇ ਅਤੇ ਜੈਕੇਟ ਲਾਹ ਕੇ ਲੈ ਗਏ। ਘਟਨਾ ਦੀ ਜਾਣਕਾਰੀ ਮਿਲਦੇ ਥਾਣਾ ਸਦਰ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਭੇਜਿਆ। ਦੂਜੇ ਪਾਸੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਸ ਨੇ ਕਤਲ ਦਾ ਕੇਸ ਦਰਜ ਕਰ ਦਿੱਤਾ ਅਤੇ ਰਸਤੇ ’ਚ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣ ’ਚ ਜੁਟ ਗਈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਅੰਮ੍ਰਿਤਸਰ ਦੀ ਜਗਦੰਬੇ ਕਾਲੋਨੀ ’ਚ ਦੇਰ ਰਾਤ 12 ਵਜੇ ਹੋਏ ਕਤਲ ’ਚ ਮਾਰੇ ਗਏ ਰਮੇਸ਼ ਦਾ ਕੀ ਕਸੂਰ ਸੀ? ਇਹ ਕਿ ਉਹ ਮਿਹਨਤ ਮਜ਼ਦੂਰੀ ਕਰ ਕੇ ਆਪਣੀ ਪਤਨੀ ਅਤੇ 3 ਮਾਸੂਮ ਬੱਚਿਆਂ ਨੂੰ ਪਾਲ ਰਿਹਾ ਸੀ। ਬੇਸ਼ੱਕ ਪੁਲਸ ਉਸ ਦੇ ਕਾਤਲਾਂ ਦੀ ਭਾਲ ਕਰ ਕੇ ਜੇਲ੍ਹ ਭੇਜ ਦੇਵੇ ਪਰ ਉਸ ਦੇ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਕੌਣ ਚੁੱਕੇਗਾ? ਇਹ ਵੱਡਾ ਸਵਾਲ ਜਿੱਥੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਖੜ੍ਹਾ ਹੋਇਆ ਹੈ, ਉਥੇ ਪੁਲਸ ਦੀਆਂ ਨਾਕਾਮੀਆਂ ਨੂੰ ਵੀ ਵਿਖਾ ਰਿਹਾ। ਰੋਜ਼ਾਨਾ ਜਗਦੰਬਾ ਕਾਲੋਨੀ, ਗੋਪਾਲ ਨਗਰ, ਕ੍ਰਿਸ਼ਣਾ ਨਗਰ, ਜੱਜ ਨਗਰ, ਸੁੰਦਰ ਨਗਰ ’ਚ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੇ ਪੁਲਸ ਦੀ ਕਾਰਜ਼ਸ਼ੈਲੀ ਨੂੰ ਸਵਾਲਾਂ ਨੂੰ ਕਟਿਹਰੇ ’ਚ ਲਿਆ ਖੜ੍ਹਾ ਕੀਤਾ ਹੈ। ਉਤਰਾਖੰਡ ਦਾ ਰਹਿਣ ਵਾਲਾ ਰਮੇਸ਼ ਪਿਛਲੇ 10-12 ਸਾਲਾਂ ਤੋਂ ਅੰਮ੍ਰਿਤਸਰ ’ਚ ਵੇਟਰ ਦਾ ਕੰਮ ਕਰ ਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ, ਜਿਸ ਨੂੰ ਦੇਰ ਰਾਤ ਬਿਨ੍ਹਾਂ ਕਿਸੇ ਕਾਰਨ ਮਾਰ ਦਿੱਤਾ ਗਿਆ। 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

PunjabKesari

ਦੱਸ ਦੇਈਏ ਕਿ ਰਮੇਸ਼ ਦੀ ਜੇਬ ’ਚ ਸਿਰਫ਼ 30 ਰੁਪਏ ਸਨ। ਹੋ ਸਕਦਾ ਹੈ ਕਿ ਜੇਕਰ ਲੁਟੇਰਿਆਂ ਨੂੰ ਰਮੇਸ਼ ਕੋਲੋਂ ਕੈਸ਼ ਮਿਲ ਜਾਂਦਾ ਤਾਂ ਉਹ ਉਸ ਨੂੰ ਬਿਨ੍ਹਾਂ ਕੁਝ ਕਹੇ ਪੈਸਾ ਲੈ ਕੇ ਫਰਾਰ ਹੋ ਜਾਂਦੇ। ਇਨ੍ਹਾਂ ਇਲਾਕਿਆਂ ਦੀਆਂ ਜ਼ਿਆਦਾਤਰ ਗਲੀਆਂ ’ਚ ਰਹਿਣ ਵਾਲੇ ਅੰਮ੍ਰਿਤਸਰ ਦੇ ਵੱਖ-ਵੱਖ ਹੋਟਲਾਂ, ਰੈਸਟੋਰੇਟਾਂ ਅਤੇ ਢਾਬਿਆਂ ’ਤੇ ਕੰਮ ਕਰਦੇ ਹਨ, ਜੋ ਦੇਰ ਰਾਤ ਵਾਪਸ ਘਰ ਪਰਤਦੇ ਹਨ। ਇਸੇ ਕਾਰਨ ਲੁਟੇਰੇ ਰਾਤ ਦੇ ਹਨੇਰੇ ’ਚ ਇਨ੍ਹਾਂ ਤੋਂ ਪੈਸਾ ਖੋਹਣ ’ਚ ਕਾਮਯਾਬ ਹੋ ਜਾਂਦੇ ਹਨ, ਕੀ ਇਹ ਗੱਲ ਪੁਲਸ ਨਹੀਂ ਜਾਣਦੀ? ਜੇ ਜਾਣਦੀ ਹੈ ਤਾਂ ਇਸ ਇਲਾਕਿਆਂ ਦੀ ਸੁਰੱਖਿਆ ਨੂੰ ਪੁਖਤਾ ਕਿਉਂ ਨਹੀਂ ਬਣਾਇਆ ਜਾਂਦਾ। ਇਹ ਪੁਲਸ ਦੀ ਕਾਰਜ਼ਸ਼ੈਲੀ ’ਤੇ ਉੱਠਣ ਵਾਲੇ ਕੁਝ ਸੁਲਗਦੇ ਸਵਾਲ ਹਨ, ਜਿਨ੍ਹਾਂ ’ਤੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਕੋਈ ਠੋਸ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ, ਜੋ ਦੇਰ ਰਾਤ ਆਪਣੇ ਘਰਾਂ ’ਚ ਪੁੱਜਣ ਵਾਲੇ ਮਿਹਨਤੀਆਂ ਦੀ ਸੁਰੱਖਿਆ ਲਈ ਹੋਵੇ ।

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : UK ਸਮੇਤ ਇਨ੍ਹਾਂ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਅੰਮ੍ਰਿਤਸਰ ’ਚ ਸੌਖੀ ਨਹੀਂ ਹੋਵੇਗੀ ਐਂਟਰੀ

ਜ਼ਿਆਦਾਤਰ ਪਹਿਲੀਆਂ ਤਾਰੀਕਾਂ ’ਚ ਹੁੰਦੀਆਂ ਹਨ ਵਾਰਦਾਤਾਂ
ਥਾਣਾ ਸਦਰ ਅਤੇ ਥਾਣਾ ਮੋਹਕਮਪੁਰਾ ਇਲਾਕੇ ’ਚ ਜ਼ਿਆਦਾਤਰ ਪਹਿਲੀਆਂ ਤਾਰੀਕਾਂ ’ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਲੁਟੇਰੇ ਇਹ ਜਾਣਦੇ ਹਨ ਕਿ ਦੇਰ ਰਾਤ ਕੰਮ ਤੋਂ ਪਰਤਣ ਵਾਲੇ ਇਨ੍ਹਾਂ ਦਿਨਾਂ ’ਚ ਆਪਣੀ ਤਨਖਾਹ ਲੈ ਕੇ ਆਉਂਦੇ ਹਨ। ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਹ ਕੋਈ ਹੋਰ ਨਹੀਂ ਨਸ਼ੇ ’ਚ ਚੂਰ ਨੌਜਵਾਨ ਹੁੰਦੇ ਹਨ, ਜੋ ਨਸ਼ੇ ਦੀ ਪੂਰਤੀ ਲਈ ਕਤਲ ਤੱਕ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਗੁਰੇਜ ਨਹੀਂ ਕਰਦੇ। ਇਸ ਤਰ੍ਹਾਂ ਦੀਆਂ ਵਾਰਦਾਤਾਂ ਪੰਜਾਬ ਸਰਕਾਰ ਅਤੇ ਪੁਲਸ ਦੇ ਉਨ੍ਹਾਂ ਦਾਅਵਿਆਂ ਨੂੰ ਵੀ ਮੂੰਹ ਚਿੜਾ ਰਹੀਆਂ ਹਨ ਜੋ ਨਸ਼ਾ ਸਮੱਗਲਰਾਂ ’ਤੇ ਸ਼ਿਕੰਜਾ ਕੱਸਣ ਲਈ ਦਾਅਵੇ ਨੂੰ ਲੈ ਕੇ ਕੀਤੀ ਜਾ ਰਹੀ ਹਨ। ਸ਼ਹਿਰ ਦੇ ਬਹੁਤ ਸਾਰੇ ਅਜਿਹੇ ਇਲਾਕੇ ਹਨ ਜਿੱਥੇ ਸਵੇਰੇ ਤੋਂ ਹੀ ਨਸ਼ਾ ਵਿਕਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਾ ਹੋਣਾ ਕਿਧਰੇ ਨਾ ਕਿਧਰੇ ਦੋਸ਼ ਨੂੰ ਬੜਾਵਾ ਦੇ ਰਹੇ ਹਨ।

 ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 6 ਦਿਨਾਂ ਤੋਂ ਲਾਪਤਾ ਬੱਚੀ ਦੀ ਰੇਤ ’ਚ ਦੱਬੀ ਹੋਈ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

PunjabKesari

ਥਾਣੇਦਾਰਾਂ ਦੀਆਂ ਜ਼ਿੰਮੇਵਾਰੀਆਂ ਹੋਣੀਆਂ ਚਾਹੀਦੀਆਂ ਹਨ ਫਿਕਸ
ਜਦੋਂ ਤੱਕ ਥਾਣਾ ਮੁਖੀਆਂ ਦੀ ਉਨ੍ਹਾਂ ਦੇ ਇਲਾਕਿਆਂ ’ਚ ਹੋਣ ਵਾਲੇ ਜੁਰਮ ਦੀਆਂ ਜ਼ਿੰਮੇਵਾਰੀਆਂ ਫਿਕਸ ਨਹੀਂ ਕੀਤੀਆਂ ਜਾਂਦੀਆਂ ਤਦ ਤੱਕ ਆਮ ਆਦਮੀ ਨੂੰ ਇਨਸਾਫ ਮਿਲਣਾ ਮੁਸ਼ਕਲ ਹੈ। ਕੀ ਥਾਣੇਦਾਰ ਨਹੀਂ ਜਾਣਦਾ ਕਿ ਉਸਦੇ ਇਲਾਕੇ ’ਚ ਕਿਹੜੇ ਹਿਸਟਰੀਸ਼ੀਟਰ ਹੈ? ਕੀ ਥਾਣੇਦਾਰ ਨਹੀਂ ਜਾਣਦਾ ਕਿ ਉਸਦੇ ਇਲਾਕੇ ’ਚ ਨਸ਼ਾ ਕਿੱਥੇ ਵਿਕ ਰਿਹਾ ਹੈ? ਕੀ ਥਾਣੇਦਾਰ ਨਹੀਂ ਜਾਣਦਾ ਕਿ ਉਸਦੇ ਇਲਾਕੇ ’ਚ ਕੌਣ-ਕੌਣ ਲੋਕ ਅਪਰਾਧਿਕ ਮਾਨਸਿਕਤਾ ਦੇ ਹਨ? ਜੇਕਰ ਅਜਿਹਾ ਹੈ ਤਾਂ ਉਹ ਆਪਣੇ ਥਾਣਾ ਇਲਾਕੇ ’ਚ ਈਮਾਨਦਾਰੀ ਨਾਲ ਕੰਮ ਨਹੀਂ ਕਰ ਰਿਹਾ ਅਤੇ ਜੇਕਰ ਉਹ ਇਨ੍ਹਾਂ ਬਾਰੇ ਜਾਣਦਾ ਹੈ ਤਾਂ ਤੱਦ ਵੀ ਉਹ ਈਮਾਨਦਾਰੀ ਨਾਲ ਕੰਮ ਨਹੀਂ ਕਰ ਰਿਹਾ। ਦੋਵੇਂ ਹੀ ਹਾਲਾਤਾਂ ’ਚ ਉਸ ਨੂੰ ਥਾਣੇ ਦੀ ਜ਼ਿੰਮੇਦਾਰੀ ਨਹੀਂ ਦਿੱਤੀ ਜਾ ਸਕਦੀ, ਜਿਸ ਲਈ ਉੱਚ ਅਧਿਕਾਰੀਆਂ ’ਚ ਇਕ ਅਜਿਹੀ ਇੱਛਾ ਸ਼ਕਤੀ ਦਾ ਹੋਣਾ ਜ਼ਰੂਰੀ ਹੈ, ਜੋ ਸਮਾਜ ਨੂੰ ਸੁਧਾਰਣ ਅਤੇ ਮੁਲਜ਼ਮਾਂ ’ਤੇ ਕਾਬੂ ਪਾਉਣ ਲਈ ਅਜਿਹੇ ਪੁਲਸ ਅਧਿਕਾਰੀਆਂ ਨੂੰ ਦੂਰ ਰੱਖੇ ।

ਪੜ੍ਹੋ ਇਹ ਵੀ ਖ਼ਬਰ - ਜਥੇ ਨਾਲ ਪਾਕਿ ਗਈ ਵਿਆਹੁਤਾ ਜਨਾਨੀ ਨੇ ਪਤੀ ਦੇ ਸਾਹਮਣੇ ਲਾਹੌਰ 'ਚ ਕਰਵਾਇਆ ਦੂਜਾ ਵਿਆਹ

ਹਰ ਪੁਲਸ ਅਧਿਕਾਰੀ ਦਾ ਬਣਨਾ ਚਾਹੀਦਾ ਹੈ ਰਿਪੋਰਟ ਕਾਰਡ
ਕਿਸੇ ਵੀ ਥਾਣੇ ’ਚ ਲੱਗਣ ਵਾਲੇ ਇੰਚਾਰਜ ਦਾ ਰਿਪੋਰਟ ਕਾਰਡ ਬਣਨਾ ਚਾਹੀਦਾ ਹੈ ਤਾਂ ਕਿ ਉਹ ਈਮਾਨਦਾਰੀ ਨਾਲ ਆਪਣੀ ਡਿਊਟੀ ਕਰ ਸਕਣ। ਉਸ ਨੂੰ ਇਹ ਡਰ ਰਹੇ ਕਿ ਜੇਕਰ ਉਸ ਦਾ ਰਿਪੋਰਟ ਕਾਰਡ ਖ਼ਰਾਬ ਹੁੰਦਾ ਹੈ ਤਾਂ ਉਸ ਨੂੰ ਕਦੇ ਥਾਣੇ ਦਾ ਇੰਚਾਰਜ਼ ਬਣਨ ਦਾ ਮੌਕਾ ਨਹੀਂ ਮਿਲੇਗਾ।

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ : ਦੋਸਤ ਦਾ ਜਨਮ ਦਿਨ ਮਨਾਉਣ ਅੰਮ੍ਰਿਤਸਰ ਗਏ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆਂ (ਵੀਡੀਓ)

PunjabKesari

ਗੁੱਸੇ ’ਚ ਆਏ ਪਰਿਵਾਰ ਵਾਲਿਆਂ ਨੇ ਮਜੀਠਾ ਰੋਡ ’ਤੇ ਲਾਇਆ ਧਰਨਾ
ਦੇਰ ਰਾਤ ਵੇਟਰ ਦਾ ਕੰਮ ਕਰਨ ਵਾਲੇ ਰਮੇਸ਼ ਕੁਮਾਰ ਦੇ ਕਤਲ ਹੋਣ ਦੇ ਬਾਅਦ ਉਸ ਦੇ ਪਰਿਵਾਰ ਅਤੇ ਵਸਨੀਕਾਂ ਨੇ ਪੁਲਸ ਦੇ ਵਿਰੁੱਧ ਜਿੱਥੇ ਭੜਾਸ ਕੱਢੀ, ਉਥੇ ਹੀ ਸੜਕ ’ਤੇ ਬੈਠ ਰੋਸ਼ ਪ੍ਰਦਰਸ਼ਨ ਵੀ ਕੀਤਾ। ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਖਾਕੀ ਉਨ੍ਹਾਂ ਦੀ ਸੁਰੱਖਿਆ ਲਈ ਬਣਾਈ ਗਈ ਹੈ, ਜਦੋਂਕਿ ਰੋਜ਼ਾਨਾ ਹੋ ਰਹੀਆਂ ਵਾਰਦਾਤਾਂ ਕਾਰਨ ਉਨ੍ਹਾਂ ਨੂੰ ਖੌਫ਼ ਹੇਠਾਂ ਜੀਨਾ ਪੈ ਰਿਹਾ ਹਨ। ਦੇਰ ਰਾਤ ਜਦੋਂ ਤੱਕ ਉਨ੍ਹਾਂ ਦਾ ਪਰਿਵਾਰ ਕੰਮ ਤੋਂ ਵਾਪਸ ਘਰ ਨਹੀਂ ਪਰਤ ਆਉਂਦਾ ਤਦ ਤੱਕ ਉਨ੍ਹਾਂ ਨੂੰ ਡਰ ਲੱਗਾ ਰਹਿੰਦਾ ਹੈ।


author

rajwinder kaur

Content Editor

Related News