ਕੇ. ਐੱਸ. ਮੱਖਣ ਵਲੋਂ ਕਕਾਰ ਉਤਾਰਨਾ ਗੁਰੂ ਘਰ ਦੀ ਬੇਅਦਬੀ : ਜੱਥੇਦਾਰ
Friday, Oct 04, 2019 - 10:24 AM (IST)
ਅੰਮ੍ਰਿਤਸਰ (ਮਮਤਾ) : ਪੰਜਾਬੀ ਗਾਇਕ ਕੇ. ਐੱਸ. ਮੱਖਣ ਵਲੋਂ ਅੰਮ੍ਰਿਤ ਭੰਗ ਕਰ ਕੇ ਆਪਣੇ ਕਕਾਰ ਉਤਾਰਨ ਦੀ ਘਟਨਾ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਤਿੱਖੀ ਪ੍ਰਤਿਕਿਰਿਆ ਜਤਾਉਂਦੇ ਹੋਏ ਕਿਹਾ ਕਿ ਇਹ ਕਕਾਰ ਉਨ੍ਹਾਂ ਨੂੰ ਕਿਸੇ ਵਿਅਕਤੀ ਵਿਸ਼ੇਸ ਵਲੋਂ ਨਹੀਂ, ਸਗੋਂ ਗੁਰੂ ਵਲੋਂ ਪ੍ਰਦਾਨ ਕੀਤੇ ਗਏ ਸਨ। ਇਸ ਕਰਕੇ ਉਨ੍ਹਾਂ ਵਲੋਂ ਅਜਿਹਾ ਕਰਨਾ ਨਾ ਸਿਰਫ ਮੰਦਭਾਗਾ ਹੈ, ਬਲਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਇਸ ਨਾਲ ਠੇਸ ਪਹੁੰਚੀ ਹੈ।
ਜਥੇਦਾਰ ਨੇ ਕਿਹਾ ਕਿ ਕਿਸੇ ਦੇ ਬੋਲਾ ਤੋਂ ਤੰਗ ਆ ਕੇ ਗਾਇਕ ਮੱਖਣ ਵਲੋਂ ਅਜਿਹਾ ਕਦਮ ਚੁੱਕਣਾ ਗੁਰੂ ਘਰ ਦੀ ਬੇਅਦਬੀ ਹੈ, ਕਿਉਂਕਿ ਇਹ ਕਕਾਰ ਗੁਰੂ ਘਰ ਦੀ ਹੀ ਬਖਸ਼ਿਸ਼ ਸਨ। ਉਨ੍ਹਾਂ ਕਿਹਾ ਕਿ ਕੇ. ਐੱਸ. ਮੱਖਣ ਨੇ ਅਜਿਹਾ ਕਰਕੇ ਮਰਿਆਦਾ ਭੰਗ ਕੀਤੀ ਹੈ, ਜੋ ਕਿ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ।