ਤਰਨਤਾਰਨ ਬੰਬ ਧਮਾਕਾ ਮਾਮਲੇ ਦੇ ਮੁੱਖ ਮਲਜ਼ਮ ਮਲਕੀਤ ਸਿੰਘ ਦੀ ਜੇਲ੍ਹ ’ਚ ਸ਼ੱਕੀ ਹਾਲਾਤ ’ਚ ਮੌਤ

Tuesday, Oct 05, 2021 - 03:46 PM (IST)

ਤਰਨਤਾਰਨ ਬੰਬ ਧਮਾਕਾ ਮਾਮਲੇ ਦੇ ਮੁੱਖ ਮਲਜ਼ਮ ਮਲਕੀਤ ਸਿੰਘ ਦੀ ਜੇਲ੍ਹ ’ਚ ਸ਼ੱਕੀ ਹਾਲਾਤ ’ਚ ਮੌਤ

ਅੰਮ੍ਰਿਤਸਰ (ਸੁਮਿਤ) - ਤਰਨਤਾਰਨ ਜ਼ਿਲ੍ਹੇ ’ਚ ਪਿੰਡ ਪੰਡੋਰੀ ਕਲਾਂ ਵਿਖੇ ਹੋਏ ਬੰਬ ਬਲਾਸਟ ਦੇ ਮੁੱਖ ਦੋਸ਼ੀ ਮਲਕੀਤ ਸਿੰਘ ਦੀ ਅੱਜ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ’ਚ ਸ਼ੱਕੀ ਹਾਲਤ ’ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਮਲਕੀਤ ਸਿੰਘ ਮਜੀਠਾ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ 2019 ’ਚ ਤਰਨਤਾਰਨ ਦੇ ਪਿੰਡ ਪੰਡੋਰੀ ਕਲਾਂ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਦੋਸ਼ੀ ਮਲਕੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੀ ਐੱਨ.ਆਈ.ਏ ਵਲੋਂ ਜਾਂਚ ਕੀਤੀ ਗਈ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਦਾ ਇਲਾਜ ਚਲ ਰਿਹਾ ਸੀ। ਇਲਾਜ ਦੌਰਾਨ ਮਲਕੀਤ ਦੀ ਅੱਜ ਹਸਪਤਾਲ ਵਿਖੇ ਮੌਤ ਹੋ ਗਈ। ਪੋਸਟਮਾਰਟਮ ਕਰਨ ਮਗਰੋਂ ਪੁਲਸ ਨੇ ਮਲਕੀਤ ਦੀ ਲਾਸ਼ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ,ਅੰਮ੍ਰਿਤਸਰ ਤੋਂ ਜੰਮੂ ਲਈ 10 ਅਕਤੂਬਰ ਤੋਂ ਸ਼ੁਰੂ ਹੋਵੇਗੀ ਫਲਾਈਟ

ਜ਼ਿਕਰਯੋਗ ਹੈ ਕਿ 4 ਸਤੰਬਰ, 2019 ਨੂੰ ਪਿੰਡ ਪੰਡੋਰੀ ਕਲਾਂ ਦੇ ਖਾਲੀ ਪਲਾਟ 'ਚ ਉਸ ਸਮੇਂ ਬੰਬ ਧਮਾਕਾ ਹੋਇਆ ਸੀ ਜਦੋਂ ਜ਼ਮੀਨ 'ਚ ਦਬਾਇਆ ਗਿਆ ਬੰਬ ਬਾਹਰ ਕੱਢਿਆ ਜਾ ਰਿਹਾ ਸੀ। ਇਸ ਧਮਾਕੇ ਦੌਰਾਨ ਪਿੰਡ ਕਦਗਿਲ ਵਾਸੀ ਬਿਕਰਮਜੀਤ ਸਿੰਘ ਵਿੱਕੀ ਤੇ ਪਿੰਡ ਬਚੜੇ ਦਾ ਹਰਪ੍ਰੀਤ ਸਿੰਘ ਹੈੱਪੀ ਮਾਰਿਆ ਗਿਆ ਸੀ ਜਦਕਿ ਗੁਰਜੰਟ ਸਿੰਘ ਜੰਟਾ ਗੰਭੀਰ ਜ਼ਖਮੀ ਹੋ ਗਿਆ ਸੀ। ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਪਿੰਡ ਦੀਨੇਵਾਲ ਦੇ ਪੰਚ ਮਾਨਦੀਪ ਸਿੰਘ ਉਰਫ ਮੱਸਾ, ਫਤਿਹਗੜ੍ਹ ਚੂੜੀਆਂ ਦੇ ਅਮਰਜੀਤ ਸਿੰਘ ਅੰਬਾ, ਕੋਟਲਾ ਗੁਜਰ ਵਾਸੀ ਮਲਕੀਤ ਸਿੰਘ ਮੀਤਾ, ਮੁਰਾਦਪੁਰ ਦੇ ਮਨਪ੍ਰੀਤ ਸਿੰਘ ਮੰਨਾ, ਪਿੰਡ ਬਚੜੇ ਦਾ ਅੰਮ੍ਰਿਤਪਾਲ ਸਿੰਘ, ਬਟਾਲਾ ਨਿਵਾਸੀ ਚੰਨਦੀਪ ਸਿੰਘ ਗੱਬਰ ਅਤੇ ਪੰਡੋਰੀ ਗੋਲਾ ਦੇ ਹਰਜੀਤ ਸਿੰਘ ਹੀਰਾ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਸੀ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)


author

rajwinder kaur

Content Editor

Related News