ਦਿੱਲੀ-ਅੰਮ੍ਰਿਤਸਰ-ਕੱਟੜਾ ਹਾਈਵੇਅ ਮਾਮਲੇ 'ਚ ਅਕਾਲੀ ਦਲ ਨੇ ਕੈਪਟਨ 'ਤੇ ਲਗਾਏ ਵੱਡੇ ਦੋਸ਼

Wednesday, Jun 03, 2020 - 01:34 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਸਵੀਕਾਰ ਕਰਦੇ ਹੋਏ ਕੇਂਦਰ ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਦੇ ਪੰਜਾਬ 'ਚ ਪੈਂਦੇ ਹਿੱਸੇ ਨੂੰ ਨਕੋਦਰ ਨਾਲ ਸਪਰੰਕ ਮੁਹੱਈਆ ਕਰਵਾ ਕੇ ਗ੍ਰੀਨਫੀਲਡ ਪ੍ਰਾਜੈਕਟ 'ਚ ਤਬਦੀਲ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ਨੂੰ ਲੈ ਕੇ ਅਕਾਲੀ ਦਲ ਨੇ ਕੈਪਟਨ ਸਰਕਾਰ 'ਤੇ ਵੱਡੇ ਇਲਜ਼ਾਮ ਲਗਾਏ ਹਨ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਆਪਣੇ ਨਿੱਜੀ ਲਾਭ ਲਈ ਇਸ ਪ੍ਰਾਜੈਕਟ 'ਚ ਆਪਣੇ ਇਲਾਕਾ ਸ਼ਾਮਲ ਕਰਵਾ ਲਏ ਸਨ, ਜਿਸ ਕਰਕੇ ਇਸ ਪ੍ਰਾਜੈਕਟ 'ਚੋਂ ਅੰਮ੍ਰਿਤਸਰ ਸਾਹਿਬ ਅਤੇ ਹੋਰ ਧਾਰਮਿਕ ਸਥਾਨ ਬਾਹਰ ਹੋ ਗਏ ਸਨ।

ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖੁਸ਼ੀਆਂ, ਵਿਆਹ ਦੀ ਸ਼ਾਪਿੰਗ ਕਰਨ ਗਏ 4 ਦੋਸਤਾਂ ਦੀ ਸੜਕ ਹਾਦਸੇ 'ਚ ਮੌਤ

ਉਨ੍ਹਾਂ ਕਿਹਾ ਕਿ ਜਦੋਂ ਅੰਮ੍ਰਿਤਸਰ ਨੂੰ ਇਸ ਪ੍ਰਾਜੈਕਟ 'ਚੋਂ ਕੱਢਿਆ ਗਿਆ ਸੀ ਤਾਂ ਜ਼ਿਲੇ ਦੇ ਹਰ ਇਕ ਵਿਅਕਤੀ ਨੂੰ ਧੱਕਾ ਲੱਗਾ ਸੀ ਪਰ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਕੁਝ ਨਹੀਂ ਬੋਲੇ ਕਿਉਂਕਿ ਇਸ 'ਚ ਤਬਦੀਲੀ ਉਨ੍ਹਾਂ ਨੇ ਆਪ ਕਰਵਾਈ ਸੀ ਤੇ ਉਨ੍ਹਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ। ਇਸ ਸਬੰਧੀ ਜਦੋਂ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਪਤਾ ਲੱਗਾ ਕਿ ਅੰਮ੍ਰਿਤਸਰ ਨੂੰ ਇਸ ਪ੍ਰਾਜੈਕਟ ਤੋਂ ਬਾਹਰ ਕਰ ਦਿੱਤਾ ਗਿਆ ਤਾਂ ਉਨ੍ਹਾਂ ਨੇ ਉਸ ਸਮੇਂ ਆਪਣੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਇਸ ਸਬੰਧੀ ਇਕ ਚਿੱਠੀ ਵੀ ਲਿੱਖ ਕੇ ਦਿੱਤੀ ਸੀ, ਜਿਸ ਦੇ ਸਦਕਾ ਫਿਰ ਤੋਂ ਅੰਮ੍ਰਿਤਸਰ ਨੂੰ ਇਸ ਪ੍ਰਾਜੈਕਟ 'ਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਵਲੋਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਹਾਈਵੇ ਪ੍ਰਾਜੈਕਟ ਪਾਸ

ਇਸ ਤੋਂ ਇਲਾਵਾ ਬਠਿੰਡਾ ਬਣੇ ਏਮਜ਼ ਹਸਪਤਾਲ ਦੇ ਮਾਮਲੇ 'ਚ ਕਾਂਗਰਸ ਵਲੋਂ ਅਕਾਲੀ ਦਲ 'ਤੇ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਵਲਟੋਹਾ ਨੇ ਕਿਹਾ ਕਿ ਇਹ ਪ੍ਰਾਜੈਕਟ ਅੰਮ੍ਰਿਤਸਰ ਲਈ ਸਗੋਂ ਬਠਿੰਡਾ ਲਈ ਪਾਸ ਹੋਇਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਅੰਮ੍ਰਿਤਸਰ ਤੋਂ ਇਹ ਪ੍ਰਾਜੈਕਟ ਖੋਹਣ ਦੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ।
ਇਹ ਵੀ ਪੜ੍ਹੋ :


author

Baljeet Kaur

Content Editor

Related News