ਦੁਨੀਆ ਦਾ ਅਸਲ ਹੀਰੋ ਬਣਿਆ ਇਹ ਵਿਅਕਤੀ, ਕੋਰੋਨਾ ਨਾਲ ਮਰਨ ਵਾਲਿਆਂ ਦਾ ਕਰ ਰਿਹੈ ਸਸਕਾਰ

05/23/2020 10:43:07 AM

ਅੰਮ੍ਰਿਤਸਰ : ਕੋਰੋਨਾ ਵਾਇਰਸ ਕਾਰਨ ਪੂਰੇ ਭਾਰਤ ਭਰ 'ਚ ਮਰਨ ਵਾਲੇ ਕਈ ਬਦਨਸੀਬ ਅਜਿਹੇ ਸਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ  ਸਸਕਾਰ ਤੋਂ ਮਨ੍ਹਾ ਕਰ ਦਿੱਤਾ ਸੀ। ਅਜਿਹੇ 'ਚ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਅੰਮ੍ਰਿਤਸਰ 'ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦਾ ਅੰਤਿਮ ਸਸਕਾਰ ਕਰਨ ਦਾ ਪਟਵਾਰੀ ਕਰਤਾਰ ਸਿੰਘ ਨੇ ਬੀੜਾ ਚੁੱਕਿਆ। ਉਹ ਸਮਾਜਿਕ ਤੇ ਧਾਰਮਿਕ ਰਸਮਾਂ ਨਿਭਾਉਂਦਿਆ ਹੋਏ ਹੁਣ ਤੱਕ ਅੰਮ੍ਰਿਤਸਰ 'ਚ ਕੋਰੋਨਾ ਨਾਲ ਮਰਨ ਵਾਲੇ 4 ਲੋਕਾਂ ਦਾ ਅੰਤਿਮ ਸਸਕਾਰ ਕਰ ਚੁੱਕੇ ਹਨ। ਅਜਿਹਾ ਕਰਕੇ ਉਨ੍ਹਾਂ ਨੇ ਉਹ ਕੰਮ ਕਰ ਦਿਖਾਇਆ ਹੈ, ਜਿਸ ਕੰਮ ਨੂੰ ਕਰਨ 'ਚ ਬਹੁਤ ਸਾਰੇ ਕੋਰੋਨਾ ਮ੍ਰਿਤਕਾਂ ਦੇ ਸਕੇ ਰਿਸ਼ਤੇਦਾਰ ਇਨਕਾਰ ਕਰ ਗਏ।

ਇਹ ਵੀ ਪੜ੍ਹੋ : ਲਾੜੇ ਦੇ ਪਰਿਵਾਰਕ ਮੈਂਬਰਾਂ ਅਤੇ ਮਹੰਤਾਂ 'ਚ ਵਿਵਾਦ, ਚੱਲੇ ਇੱਟਾਂ-ਰੋੜ੍ਹੇ

ਜਾਣਕਾਰੀ ਮੁਤਾਬਕ ਪਟਵਾਰੀ ਕਰਤਾਰ ਸਿੰਘ ਨੇ ਹੁਣ ਤੱਕ ਪਦਮਸ੍ਰੀ ਭਾਈ ਨਿਰਮਲ ਸਿੰਘ, ਨਗਰ-ਨਿਗਮ ਦੇ ਸਾਬਕਾ ਐੱਸਈ ਜਸਵਿੰਦਰ ਸਿੰਘ, ਬਾਗ ਰਾਮਾਨੰਦ ਵਾਸੀ ਮਿਥੁਨ ਸਵਾਮੀ ਤੇ ਬੀਤੇ ਵੀਰਵਾਰ ਇਕ ਛੋਟੇ ਬੱਚੇ ਅਦਿੱਤਿਆ ਦਾ ਅੰਤਿਮ ਸੰਸਕਾਰ ਕੀਤਾ। ਇਨ੍ਹਾਂ ਸਾਰਿਆਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਐੱਸ.ਈ. ਜਸਵਿੰਦਰ ਸਿੰਘ ਦੀ ਜਦੋਂ ਕੋਰੋਨਾ ਕਾਰਨ ਮੌਤ ਹੋਈ ਤਾਂ ਉਸ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਸਕਾਰ ਤੋਂ ਮਨ੍ਹਾ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਖੁਦਾਦਪੁਰ ਨੇੜਿਓਂ ਪਾਕਿਸਤਾਨ ਦੀ ਮੋਹਰ ਲੱਗਾ ਕਬੂਤਰ ਫੜਿਆ

ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਪਟਵਾਰੀ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਦਾ ਇਕ ਅੰਗ ਹਨ, ਜਿਸ ਕਰਕੇ ਇਹ ਉਨ੍ਹਾਂ ਦੀ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਡਿਊਟੀ ਬਣਦੀ ਹੈ। ਸਭ ਤੋਂ ਅਹਿਮ ਉਨ੍ਹਾਂ ਨੂੰ ਜੋ ਸੰਸਕਾਰ ਉਨ੍ਹਾਂ ਦੇ ਵੱਡੇ ਵਡੇਰਿਆਂ ਤੋਂ ਮਿਲੇ ਹਨ ਉਨ੍ਹਾਂ 'ਚੇ ਚੱਲਦਿਆਂ ਉਹ ਸਮਾਜ ਦੀ ਕਿਸੇ ਵੀ ਤਰ੍ਹਾਂ ਦੀ ਸੇਵਾ ਤੋਂ ਪਿੱਛੇ ਨਹੀਂ ਹੱਟ ਸਕਦੇ। ਕਰਤਾਰ ਸਿੰਘ ਦੀ ਇਸ ਬਹਾਦਰੀ ਤੇ ਦਲੇਰੀ ਨੂੰ ਦੇਖਦਿਆਂ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਐੱਸ.ਡੀ.ਐੱਮ. ਵਿਕਾਸ ਹੀਰਾ ਵੀ ਸਨਮਾਨ ਪੱਤਰ ਦੇ ਚੁੱਕੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੀਆਂ 32 ਬੈਂਕ ਬ੍ਰਾਂਚਾਂ ਪੁਲਸ ਨੇ ਕਰਵਾਈਆਂ ਬੰਦ, ਜਾਣੋ ਵਜ੍ਹਾ


Baljeet Kaur

Content Editor

Related News