ਪੰਜਾਬ ਦੇ ਇਸ ਹਸਪਤਾਲ ’ਚ ਹੁਣ ਹੋਵੇਗਾ ਨਵਜੰਮੇ ਬੱਚਿਆਂ ਦੀਆਂ ਗੰਭੀਰ ਬੀਮਾਰੀਆਂ ਦਾ ਇਲਾਜ

Wednesday, May 04, 2022 - 11:12 AM (IST)

ਪੰਜਾਬ ਦੇ ਇਸ ਹਸਪਤਾਲ ’ਚ ਹੁਣ ਹੋਵੇਗਾ ਨਵਜੰਮੇ ਬੱਚਿਆਂ ਦੀਆਂ ਗੰਭੀਰ ਬੀਮਾਰੀਆਂ ਦਾ ਇਲਾਜ

ਅੰਮ੍ਰਿਤਸਰ (ਦਲਜੀਤ) - ਗੁਰੂ ਨਾਨਕ ਦੇਵ ਹਸਪਤਾਲ (ਜੀ. ਐੱਨ. ਡੀ. ਐੱਚ.) ਵਿਚ ਹੁਣ ਗੰਭੀਰ ਬੀਮਾਰੀਆਂ ਨਾਲ ਪੈਦਾ ਹੋਣ ਵਾਲੇ ਨਵਜੰਮੇ ਬੱਚਿਆਂ ਦਾ ਇਲਾਜ ਹੋ ਸਕੇਗਾ। ਗੁਰੂ ਨਾਨਕ ਦੇਵ ਹਸਪਤਾਲ ਵਿਚ ਪੰਜਾਬ ਦਾ ਪਹਿਲਾ ਸੈਂਟਰ ਆਫ ਐਕਸੀਲੈਂਸ ਐਡਵਾਂਸਡ ਪੀਡੀਆਟ੍ਰਿਕ ਲਾਇਆ ਜਾ ਰਿਹਾ ਹੈ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਨਵੇਂ ਸੈਂਟਰ ਲਈ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਮਸ਼ੀਨਰੀ ਵੀ ਭੇਜੀ ਗਈ ਹੈ। ਸੈਂਟਰ ਵਿਚ 12 ਤੋਂ ਵੱਧ ਵਿਭਾਗ ਹੋਣਗੇ, ਜਿੱਥੇ ਨਵੀਂ ਤਕਨੀਕ ਨਾਲ ਬੱਚਿਆਂ ਦਾ ਇਲਾਜ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਦਾਤਰ ਮਾਰ ਕੀਤਾ ਨੌਜਵਾਨ ਦਾ ਕਤਲ

ਜਾਣਕਾਰੀ ਅਨੁਸਾਰ ਪੰਜਾਬ ਦਾ ਸਭ ਤੋਂ ਵੱਡਾ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਬਣਿਆ ਹੈ, ਜਿੱਥੇ ਅੰਮ੍ਰਿਤਸਰ ਸਮੇਤ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਰੋਜ਼ਾਨਾ ਸੈਂਕੜੇ ਲੋਕ ਇਲਾਜ ਲਈ ਆਉਂਦੇ ਹਨ। 1200 ਤੋਂ ਵਧ ਬਿਸਤਰਿਆਂ ਵਾਲੇ ਇਸ ਸਰਕਾਰੀ ਹਸਪਤਾਲ ਵਿਚ ਲੰਮੇ ਸਮੇਂ ਤੋਂ ਗੰਭੀਰ ਬੀਮਾਰੀਆਂ ਤੋਂ ਪੈਦਾ ਹੋਣ ਵਾਲੇ ਨਵਜੰਮੇ ਬੱਚਿਆਂ ਦੇ ਇਲਾਜ ਦੀ ਘਾਟ ਸੀ ਪਰ ਹੁਣ ਇਸ ਨਵੇਂ ਸੈਂਟਰ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਪਹਿਲਾਂ ਪੀ. ਜੀ. ਆਈ. ਵਿਚ ਨਵਜੰਮੇ ਬੱਚਿਆਂ ਨੂੰ ਇਲਾਜ ਲਈ ਰੈਫਰ ਕਰਨਾ ਪੈਂਦਾ ਸੀ ਪਰ ਹੁਣ ਗੁਰੂ ਨਾਨਕ ਦੇਵ ਹਸਪਤਾਲ ਵਿਚ ਹੀ ਉਨ੍ਹਾਂ ਦਾ ਇਲਾਜ ਹੋਵੇਗਾ। ਇਸੇ ਮਹੀਨੇ ਸੈਂਟਰ ਫਾਰ ਐਕਸੀਲੈਂਸ ਸ਼ੁਰੂ ਹੋ ਜਾਵੇਗਾ।

ਸੂਤਰ ਦੱਸਦੇ ਹਨ ਕਿ ਵੈਂਟੀਲੇਟਰ ਅਤੇ ਵਾਰਮਰ ਆ ਗਏ ਹਨ। ਸਥਾਨ ਵੀ ਚੁਣਿਆ ਗਿਆ ਹੈ। ਸੈਂਟਰ ਸ਼ੁਰੂ ਹੋਣ ਤੋਂ ਬਾਅਦ ਹੌਲੀ-ਹੌਲੀ ਸਟਾਫ ਦੀ ਘਾਟ ਵੀ ਦੂਰ ਹੋ ਜਾਵੇਗੀ। ਇਹ ਸੈਂਟਰ ਬਾਲ ਰੋਗ ਵਿਭਾਗ ਦੀ ਪ੍ਰੋਫ਼ੈਸਰ ਡਾ. ਮਨਮੀਤ ਸੋਢੀ ਦੀ ਅਗਵਾਈ ਹੇਠ ਚਲਾਇਆ ਜਾਵੇਗਾ। ਬੱਚਿਆਂ ਦੇ ਸਾਰੇ ਟੈਸਟ ਹੋਣਗੇ। ਹਸਪਤਾਲ ਵਿਚ ਹਰ ਰੋਜ਼ ਔਸਤਨ 15 ਨਵਜੰਮੇ ਬੱਚਿਆਂ ਦਾ ਜਨਮ ਹੁੰਦਾ ਹੈ। ਇਨ੍ਹਾਂ ਵਿਚੋਂ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਔਸਤਨ ਦੋ ਤੋਂ ਤਿੰਨ ਰਹਿੰਦੀ ਹੈ। ਉਥੇ ਹੀ ਪੰਜ ਤੋਂ ਵੱਧ ਉਮਰ ਦੇ ਬੱਚਿਆਂ ਦੀਆਂ ਬੀਮਾਰੀਆਂ ਦਾ ਵੀ ਇਲਾਜ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ: ਸਿੰਘ ਸਾਹਿਬਾਨਾਂ ਨੇ ਲਿਆ ਵੱਡਾ ਫ਼ੈਸਲਾ, ਗੁਰਬਾਣੀ ਨਾਲ ਛੇੜਛਾੜ ਦੇ ਮਾਮਲੇ 'ਚ ਥਮਿੰਦਰ ਸਿੰਘ ਤਨਖ਼ਾਹੀਆ ਕਰਾਰ

ਇਨ੍ਹਾਂ ਗੰਭੀਰ ਬੀਮਾਰੀਆਂ ਦਾ ਹੋਵੇਗਾ ਇਲਾਜ
ਨਵਜੰਮੇ ਬੱਚਿਆਂ ਨੂੰ ਹੋਣ ਵਾਲੀਆਂ ਬੀਮਾਰੀਆਂ, ਜਿਵੇਂ ਜਨਮ ਤੋਂ ਸਾਹ ਲੈਣ ਵਿਚ ਤਕਲੀਫ, ਪੀਲੀਆ, ਬਲੱਡ ਸ਼ੂਗਰ ਦਾ ਘੱਟ ਹੋਣਾ, ਦੌਰੇ ਪੈਣੇ, ਜਨਮ ਤੋਂ ਬਾਅਦ ਰੋਣਾ, ਪਿਸ਼ਾਬ ਨਾ ਆਉਣਾ, ਬੋਲ਼ਾਪਣ, ਦਿਮਾਗੀ ਬੀਮਾਰੀਆਂ ਸਮੇਤ ਕਈ ਬੀਮਾਰੀਆਂ ਦਾ ਇਲਾਜ ਹੋਵੇਗਾ। ਇਸ ਕੇਂਦਰ ਵਿਚ ਫਿਲਹਾਲ ਬਹੁਤ ਗੰਭੀਰ ਬੱਚਿਆਂ ਦਾ ਇਲਾਜ ਸੰਭਵ ਨਹੀਂ ਹੋਵੇਗਾ, ਕਿਉਂਕਿ ਇਸ ਲਈ ਮਾਹਿਰ ਡਾਕਟਰਾਂ ਦੀ ਵੱਡੀ ਟੀਮ ਦੀ ਲੋੜ ਹੈ। ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਲਈ ਹਸਪਤਾਲ ਪ੍ਰਸ਼ਾਸਨ ਨੇ ਸਰਕਾਰ ਨੂੰ ਪੱਤਰ ਲਿਖਿਆ ਹੈ। ਬਾਕੀ ਬੀਮਾਰੀਆਂ ਦੇ ਇਲਾਜ ਲਈ ਡਾਕਟਰਾਂ ਦੀ ਟੀਮ ਪੂਰੀ ਤਨਦੇਹੀ ਨਾਲ ਆਪਣਾ ਕੰਮ ਕਰਨ ਦਾ ਦਾਅਵਾ ਕਰ ਰਹੀ ਹੈ। ਹਸਪਤਾਲ ਵਿਚ ਮਾਹਿਰ ਡਾਕਟਰਾਂ ਦੀ ਟੀਮ ਹੈ, ਜੋ ਪਹਿਲਾਂ ਨਵਜੰਮੇ ਬੱਚਿਆਂ ਦਾ ਵਧੀਆ ਇਲਾਜ ਕਰ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ

ਨਿਊਰੋ, ਆਰਥੋ, ਯੂਰੋਲੋਜੀ, ਨੈਫਰੋਲੋਜੀ, ਕਾਰਡੀਓਲੋਜੀ, ਐਂਡੋਕਰੀਨੋਲੋਜੀ ਤੇ ਗੈਸਟੋਐਂਟਰੋਲੋਜੀ ਦਾ ਹੋਵੇਗਾ ਇਲਾਜ
ਗੁਰੂ ਨਾਨਕ ਦੇਵ ਹਸਪਤਾਲ ਸਥਿਤ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ਦੀ 7ਵੀਂ ਮੰਜ਼ਿਲ ’ਤੇ ਨਿੱਕੂ-ਪਿੱਕੂ ਵਾਰਡ ਹੈ। ਇੱਥੇ ਨਵਜੰਮੇ ਬੱਚੇ ਨੂੰ ਵੈਂਟੀਲੇਟਰ ’ਤੇ ਰੱਖ ਕੇ ਇਲਾਜ ਤਾਂ ਦਿੱਤਾ ਜਾ ਰਿਹਾ ਹੈ ਪਰ ਨਿਊਰੋ, ਆਰਥੋ, ਯੂਰੋਲੋਜੀ, ਨੈਫਰੋਲੋਜੀ, ਕਾਰਡੀਓਲੋਜੀ, ਐਂਡੋਕਰੀਨੋਲੋਜੀ ਅਤੇ ਗੈਸਟ੍ਰੋਐਂਟਰੋਲੋਜੀ ਵਰਗੀਆਂ ਪ੍ਰਕਿਰਿਆਵਾਂ ਨਹੀਂ ਕੀਤੀਆਂ ਜਾਦੀਆਂ। ਇਸ ਲਈ ਨਾ ਸਿਰਫ ਆਧੁਨਿਕ ਮੈਡੀਕਲ ਉਪਕਰਣਾਂ ਦੀ ਲੋੜ ਹੈ, ਨਾਲ ਹੀ ਮਾਹਿਰ ਡਾਕਟਰਾਂ ਦੀ ਵੀ ਲੋੜ ਹੈ। ਸੈਂਟਰ ਫਾਰ ਐਕਸੀਲੈਂਸ ਬਣਨ ਤੋਂ ਬਾਅਦ ਇਨ੍ਹਾਂ ਬੀਮਾਰੀਆਂ ਦੇ ਇਲਾਜ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ। ਇਸ ਸਮੇਂ ਬੱਚਿਆਂ ਦੀ ਗਿਣਤੀ ਦੇ ਅਨੁਪਾਤ ਵਿਚ ਸਰੋਤ ਘੱਟ ਦਰਜ ਕੀਤੇ ਜਾ ਰਹੇ ਹਨ।

ਇਸ ਮਹੀਨੇ ਤੋਂ ਸ਼ੁਰੂ ਹੋਵੇਗਾ ਯੋਗਾ ਕੇਂਦਰ
ਮੌਜੂਦਾ ਸਮੇਂ ਵਿਚ ਨਵਜੰਮੇ ਬੱਚਿਆਂ ਦੀ ਗਿਣਤੀ ਦੇ ਅਨੁਪਾਤ ਵਿਚ ਸਾਧਨ ਘੱਟ ਹਨ। ਕਈ ਵਾਰ ਪੀਡੀਆਟ੍ਰਿਕ ਵਾਰਡ ਵਿਚ ਸਥਿਤ ਨਿੱਕੂ-ਪਿੱਕੂ ਵਿਚ ਨਵਜੰਮੇ ਬੱਚਿਆਂ ਨੂੰ ਰੱਖਣ ਲਈ ਕੋਈ ਥਾਂ ਨਹੀਂ ਹੁੰਦੀ। ਦਰਅਸਲ, ਸਮੇਂ ਤੋਂ ਪਹਿਲਾਂ ਬੱਚੇ ਦੇ ਜਨਮ ਤੋਂ ਬਾਅਦ, ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ, ਕਈ ਵਾਰ ਪੀਲੀਆ ਦਾ ਪੱਧਰ ਬਹੁਤ ਵੱਧ ਜਾਂਦਾ ਹੈ। ਅਜਿਹੇ ਵਿਚ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਣਾ ਪੈਂਦਾ ਹੈ। ਇਸ ਦੌਰਾਨ ਉਸ ਨੂੰ ਘੱਟੋ-ਘੱਟ ਚਾਰ ਤੋਂ ਪੰਜ ਦਿਨ ਇੱਥੇ ਰੱਖਿਆ ਜਾਂਦਾ ਹੈ। ਅਜਿਹੇ ਵਿਚ ਸਾਰੇ ਨਵਜੰਮੇ ਬੱਚਿਆਂ ਨੂੰ ਇਲਾਜ ਦੇਣਾ ਮੁਸ਼ਕਲ ਹੈ ਪਰ ਬਾਲ ਵਿਭਾਗ ਦੇ ਡਾਕਟਰ ਕਿਸੇ ਨਾ ਕਿਸੇ ਤਰ੍ਹਾਂ ਨਵਜੰਮੇ ਬੱਚਿਆਂ ਦਾ ਸਾਹ ਬਚਾਅ ਰਹੇ ਹਨ। ਯੋਗਾ ਸੈਂਟਰ ਇਸ ਮਹੀਨੇ ਸ਼ੁਰੂ ਹੋਇਆ ਤਾਂ ਸਟਾਫ ਵੀ ਤਾਇਨਾਤ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ


author

rajwinder kaur

Content Editor

Related News