ਕੀ ਪਤਾ ਸਿੱਧੂ ਦੇ ਆਉਣ ਨਾਲ ਵਿਭਾਗ ਸੁਧਰ ਜਾਵੇ: ਔਜਲਾ (ਵੀਡੀਓ)
Sunday, Jun 30, 2019 - 03:43 PM (IST)
ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ਦੇ ਮੌਜੂਦਾ ਸਾਂਸਦ ਗੁਰਜੀਤ ਸਿੰਘ ਔਜਲਾ ਵਲੋਂ ਅੱਜ ਕੁਝ ਦਿਨ ਪਹਿਲਾਂ ਚਮਰੰਗ ਰੋਡ 'ਤੇ ਸੜੀਆਂ 100 ਦੇ ਕਰੀਬ ਝੁਗੀਆਂ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਮਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਝੁੱਗੀਆਂ ਵਾਲਿਆਂ ਦੀ ਹਰ ਪੱਖੋ ਮਦਦ ਕਰਨ ਦੀ ਗੱਲ ਕਹੀ। ਇਸ ਤੋਂ ਇਲਾਵਾ ਗੁਰਜੀਤ ਔਜਲਾ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚੋਂ ਪੀੜਤ ਪਰਿਵਾਰਾਂ ਨੂੰ ਘਰ ਦੇ ਕੇ ਉਨ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ, ਤਾਂਕਿ ਉਹ ਆਪਣਾ ਜੀਵਨ ਮੁੜ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਣ। ਇਸ ਦੌਰਾਨ ਪੱਤਰਕਾਰਾਂ ਵਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਆਪਣਾ ਵਿਭਾਗ ਨਾ ਸੰਭਾਲੇ ਜਾਣ ਦੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਸਿੱਧੂ ਨੂੰ ਨਵਾਂ ਵਿਭਾਗ ਸੰਭਾਲ ਲੈਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਆਸ ਜਤਾਉਂਦੇ ਕਿਹਾ ਕਿ ਸਿੱਧੂ ਆਪਣਾ ਵਿਭਾਗ ਬਹੁਤ ਜਲਦ ਸੰਭਾਲ ਲੈਣਗੇ, ਜਿਸ ਤੋਂ ਬਾਅਦ ਵਿਭਾਗ 'ਚ ਸੁਧਰ ਆ ਜਾਵੇ।