ਸਾਲ ਪਹਿਲਾਂ ਹੋਇਆ ਸੀ ਰਿਸ਼ਤਾ, ਹੁਣ ਕੁੜੀ ਵਾਲਿਆਂ ਬੇਰੰਗ ਮੋੜੀ ਬਰਾਤ, ਵਜ੍ਹਾ ਕਰ ਦੇਵੇਗੀ ਹੈਰਾਨ

Tuesday, Nov 24, 2020 - 12:38 PM (IST)

ਸਾਲ ਪਹਿਲਾਂ ਹੋਇਆ ਸੀ ਰਿਸ਼ਤਾ, ਹੁਣ ਕੁੜੀ ਵਾਲਿਆਂ ਬੇਰੰਗ ਮੋੜੀ ਬਰਾਤ, ਵਜ੍ਹਾ ਕਰ ਦੇਵੇਗੀ ਹੈਰਾਨ

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕੁੜੀ ਵਾਲਿਆਂ ਨੇ ਲਾੜੇ ਦਾ ਰੰਗ ਕਾਲਾ ਵੇਖ ਕੇ ਬਾਰਾਤ ਨੂੰ ਵਾਪਸ ਭੇਜ ਦਿੱਤਾ। ਇਸ ਉਪਰੰਤ ਲਾੜੇ ਨੇ ਬਾਰਾਤੀਆਂ ਸਮੇਤ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। 

ਇਹ ਵੀ ਪੜ੍ਹੋ :  ਗੈਂਗਸਟਰ ਸੁੱਖਾ ਗਿੱਲ ਲੰਮੇ ਦੇ ਫੇਸਬੁੱਕ ਖਾਤੇ ਤੋਂ ਡਿਲੀਟ ਹੋਈਆਂ ਪੋਸਟਾਂ, ਫਿਰ ਦਿੱਤੀ ਚਿਤਾਵਨੀ
PunjabKesariਇਸ ਸਬੰਧੀ ਲਾੜੇ ਹਰਪਾਲ ਸਿੰਘ ਵਾਸੀ ਚਵਿੰਡਾ ਕਲਾ ਨੇ ਦੱਸਿਆ ਕਿ ਉਸ ਦੀ ਕੁੜਮਾਈ 12 ਮਹੀਨੇ ਪਹਿਲਾਂ ਗੁਰਲਰਾਜ ਸਿੰਘ ਵਾਸੀ ਪਿੰਡ ਚੱਕਮੁਕੰਦ ਨਾਲ ਹੋਈ ਸੀ। ਬੀਤੇ ਸੋਮਵਾਰ ਜਦੋਂ ਉਹ ਬਾਰਾਤ ਲੈ ਕੇ ਪੁੱਜੇ ਤਾਂ ਕੁੜੀ ਵਾਲਿਆਂ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਬਾਰਾਤ ਨੂੰ ਧਮਕੀਆਂ ਦਿੱਤੀਆਂ ਤੇ ਤੇਜ਼ਧਾਰ ਹਥਿਆਰ ਦਿਖਾ ਕੇ ਵਾਪਸ ਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੁੜੀ ਵਾਲਿਆਂ ਨੇ ਕਿਹਾ ਕਿ ਉਸ ਦਾ ਰੰਗ ਕਾਲਾ ਹੈ ਤੇ ਅਪਾਹਜ ਹੈ। ਉਸ ਨੇ ਦੱਸਿਆ ਕਿ ਉਹ ਅਪਾਹਜ ਨਹੀਂ ਹੈ ਬਿਲਕੁੱਲ ਠੀਕ ਹੈ। ਉਸ ਨੇ ਦੱਸਿਆ ਕਿ ਕੁੜੀ ਵੀ ਉਸ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੈ ਪਰ ਉਸ ਦੇ ਘਰ ਵਾਲੇ ਹੀ ਅਜਿਹਾ ਬੋਲ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਕੁੜੀ ਨੂੰ ਸਾਡੇ ਨਾਲ ਤੋਰ ਦਿੱਤੀ ਜਾਵੇ। 

ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦ ਦਾ ਐਲਾਨ: ਸੁੱਖਾ ਲੰਮਾ ਗਰੁੱਪ ਦੇ ਗੈਂਗਸਟਰਾਂ ਨੂੰ ਮਾਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਮਿਲੇਗਾ ਵੱਡਾ ਇਨਾਮ

PunjabKesariਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਰਾਜ਼ੀਨਾਮੇ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਜੇਕਰ ਉਹ ਨਾ ਮੰਨ੍ਹੇ ਤਾਂ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਸ ਕੀਤੀ ਜਾਵੇਗੀ।


author

Baljeet Kaur

Content Editor

Related News