ਅੰਮ੍ਰਿਤਸਰ ਦੇ ਕਰਿਆਨਾ ਸਟੋਰ ਲੁਟੇਰਿਆਂ ਦੇ ਨਿਸ਼ਾਨੇ ’ਤੇ: 48 ਘੰਟਿਆਂ ’ਚ 4 ਵਾਰਦਾਤਾਂ ਨੂੰ ਦਿੱਤਾ ਅੰਜਾਮ

Thursday, Sep 16, 2021 - 12:27 PM (IST)

ਅੰਮ੍ਰਿਤਸਰ ਦੇ ਕਰਿਆਨਾ ਸਟੋਰ ਲੁਟੇਰਿਆਂ ਦੇ ਨਿਸ਼ਾਨੇ ’ਤੇ: 48 ਘੰਟਿਆਂ ’ਚ 4 ਵਾਰਦਾਤਾਂ ਨੂੰ ਦਿੱਤਾ ਅੰਜਾਮ

ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਦੇ ਕਰਿਆਨਾ ਸਟੋਰ ਹੱਥਾਂ ’ਚ ਹਥਿਆਰ ਲਈ ਮੋਟਰਸਾਈਕਲ ’ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਦੋ ਲੁਟੇਰਿਆਂ ਦੇ ਨਿਸ਼ਾਨੇ ’ਤੇ ਹਨ। ਇਕ ਦੇ ਬਾਅਦ ਇਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਹ ਦੋਵੇਂ ਨੌਜਵਾਨ ਧੜੱਲੇ ਨਾਲ ਦੁਕਾਨ ’ਚ ਵੜਦੇ ਹਨ ਅਤੇ ਉੱਥੇ ਬੈਠੇ ਦੁਕਾਨ ਮਾਲਕ ਅਤੇ ਨੌਕਰਾਂ ਨੂੰ ਨਿਸ਼ਾਨੇ ’ਤੇ ਲੈ ਕੇ ਗ਼ੱਲੇ ’ਚ ਪਿਆ ਪੂਰਾ ਪੈਸਾ ਲੁੱਟ ਕੇ ਲੈ ਜਾਂਦੇ ਹਨ। ਪਿਛਲੇ 48 ਘੰਟਿਆਂ ’ਚ ਇਨ੍ਹਾਂ ਦੋ ਲੁਟੇਰਿਆਂ ਨੇ ਰਾਣੀ ਕਾ ਬਾਗ, ਪਵਨ ਨਗਰ, ਮਜੀਠਾ ਰੋਡ ਦੇ ਬਾਅਦ ਦੇਰ ਸ਼ਾਮ ਰਣਜੀਤ ਐਵੇਨਿਊ ਸੀ-ਬਲਾਕ ਸਥਿਤ ਕਰਿਆਨਾ ਸਟੋਰ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਕਰੀਬ 40 ਹਜ਼ਾਰ ਰੁਪਏ ਦੀ ਨਕਦੀ ਲੁੱਟ ਲੈ ਕੇ ਗਏ। ਬੀਤੇ ਦੋ ਦਿਨਾਂ ਤੋਂ ਇਹ ਦੋਵੇਂ ਲੁਟੇਰੇ ਉਸੇ ਤਰ੍ਹਾਂ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ, ਜਿਸ ਤਰ੍ਹਾਂ ਨਾਲ ਉਨ੍ਹਾਂ ਰਾਣੀ ਕਾ ਬਾਗ ਸਥਿਤ ਫੇਥ ਪ੍ਰੋਵੀਜਨਲ ਸਟੋਰ ’ਤੇ ਲੁੱਟ ਕੀਤੀ ਸੀ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਲੁਟੇਰਿਆਂ ਵਲੋਂ ਅੰਜਾਮ ਦਿੱਤੀਆਂ ਗਈਆਂ ਵਾਰਦਾਤਾਂ

. ਮੰਗਲਵਾਰ ਦੀ ਸਵੇਰੇ 9:30 ਵਜੇ ਦੇ ਕਰੀਬ ਦੋ ਬਾਈਕ ਸਵਾਰ ਲੁਟੇਰੇ ਜਗਤ ਜੋਤੀ ਸਕੂਲ ਦੇ ਸਾਹਮਣੇ ਸਥਿਤ ਫੇਥ ਪ੍ਰੋਵੀਜਨਲ ਸਟੋਰ ਦੇ ਬਾਹਰ ਆ ਕੇ ਰੁਕੇ। ਮੋਟਰਸਾਇਕਲ ਖੜ੍ਹਾ ਕਰਨ ਤੋਂ ਬਾਅਦ ਲੁਟੇਰੇ ਦੁਕਾਨ ’ਚ ਵੜ੍ਹ ਗਏ ਅਤੇ ਦੁਕਾਨ ਮਾਲਕ ਅਤੇ ਉਸ ਦੇ ਬੇਟੇ ਨੂੰ ਗੰਨ ਪੁਆਇੰਟ ’ਤੇ ਲੈ ਕੇ ਗ਼ੱਲੇ ’ਚੋਂ ਕਰੀਬ 28 ਹਜ਼ਾਰ ਰੁਪਏ ਦੀ ਨਕਦੀ ਅਤੇ ਦੋ ਮੋਬਾਇਲ ਫੋਨ ਲੁੱਟ ਕੇ ਫਰਾਰ ਹੋ ਗਏ।

. ਮੰਗਲਵਾਰ ਦੀ ਦੁਪਹਿਰ 2 ਵਜੇ ਦੇ ਕਰੀਬ ਇਹ ਦੋਵੇਂ ਬਾਈਕ ਸਵਾਰ ਲੁਟੇਰੇ ਪਵਨ ਨਗਰ ਦੀ ਗਲੀ ਨੰਬਰ 7 ’ਚ ਰਮੇਸ਼ ਕਰਿਆਨਾ ਸਟੋਰ ਦੇ ਬਾਹਰ ਆ ਕੇ ਰੁਕੇ। ਦੁਕਾਨ ’ਚ ਵੜਦੇ ਲੁਟੇਰਿਆਂ ਨੇ ਕਰਿਆਨਾ ਸਟੋਰ ਦੇ ਮਾਲਕ ਰਮੇਸ਼ ਕੁਮਾਰ ਨੂੰ ਨਿਸ਼ਾਨੇ ’ਤੇ ਲੈ ਕੇ ਇਕ ਪਾਸੇ ਹੱਟਣ ਦਾ ਇਸ਼ਾਰਾ ਕੀਤਾ। ਜਿਵੇਂ ਦੁਕਾਨ ਮਾਲਕ ਗੱਲਾ ਛੱਡ ਕੇ ਪਿੱਛੇ ਹੋਇਆ, ਨੀਲੀ ਕਮੀਜ਼ ਪਾਈ ਇਕ ਲੁਟੇਰਾ ਗ਼ੱਲੇ ਨੂੰ ਖੋਲ੍ਹਣ ਦੇ ਬਾਅਦ ਅੰਦਰ ਪਈ ਕਰੀਬ 12 ਹਜ਼ਾਰ ਰੁਪਏ ਦੀ ਨਕਦੀ ਲੁੱਟ ਲੈ ਗਿਆ।

ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ

. 24 ਘੰਟਿਆਂ ’ਚ ਰਾਣੀ ਦਾ ਬਾਗ ਅਤੇ ਪਵਨ ਨਗਰ ’ਚ ਦੋ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਬਾਅਦ ਅੱਜ ਇਹੀ ਦੋਵੇਂ ਲੁਟੇਰੇ ਇਕ ਵਾਰ ਫਿਰ ਉਨ੍ਹਾਂ ਕੱਪੜਿਆਂ ’ਚ ਸੜਕ ’ਤੇ ਉਤਰੇ ਅਤੇ ਸਿੱਧਾ ਬਸੰਤ ਐਵੇਨਿਊ ਮਾਰਕੀਟ ਪੁੱਜੇ। ਉਥੇ ਇਨ੍ਹਾਂ ਲੁਟੇਰਿਆਂ ਨੇ ਮਹਾਜਨ ਕਰਿਆਨਾ ਸਟੋਰ ਨੂੰ ਨਿਸ਼ਾਨੇ ’ਤੇ ਲਿਆ। ਅੰਦਰ ਵੜਣ ਦੇ ਬਾਅਦ ਉਸੇ ਅੰਦਾਜ਼ ’ਚ ਦੁਕਾਨ ਮਾਲਕ ’ਤੇ ਪਿਸਤੌਲ ਤਾਣੀ ਅਤੇ ਉਸ ਨੂੰ ਗ਼ਲੇ ਤੋਂ ਹੱਟਣ ਦਾ ਇਸ਼ਾਰਾ ਕੀਤਾ। ਉੱਥੇ ਹਟਦੇ ਹੀ ਇਕ ਲੁਟੇਰਾ ਗ਼ੱਲੇ ਦੇ ਵੱਲ ਗਿਆ ਅਤੇ ਅੰਦਰ ਪਈ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਕੱਢਣ ਦੇ ਬਾਅਦ ਦੋਵੇਂ ਉੱਥੋਂ ਫਰਾਰ ਹੋ ਗਏ।

. ਬਸੰਤ ਐਵੇਨਿਊ ’ਚ ਕਰਿਆਨਾ ਸਟੋਰ ਲੁੱਟਣ ਦੇ ਬਾਅਦ ਦੇਰ ਸ਼ਾਮ ਇਹ ਦੋਵੇਂ ਲੁਟੇਰਿਆਂ ਰਣਜੀਤ ਐਵੇਨਿਊ ਸੀ-ਬਲਾਕ ਮਾਰਕੀਟ ਪੁੱਜੇ। ਜਿੱਥੇ ਉਨ੍ਹਾਂ ਕਰਿਆਨਾ ਸਟੋਰ ਨੂੰ ਫਿਰ ਤੋਂ ਨਿਸ਼ਾਨੇ ’ਤੇ ਲਿਆ ਅਤੇ ਅੰਦਰ ਦਾਖਲ ਹੁੰਦੇ ਹੀ ਦੁਕਾਨ ’ਚ ਮੌਜੂਦ ਮਾਲਕ ਅਤੇ ਨੌਕਰਾਂ ਨੂੰ ਇਕ ਪਾਸੇ ਜਾਣ ਨੂੰ ਕਿਹਾ। ਦੁਕਾਨ ਮਾਲਕ ਦੇ ਗੱਲ੍ਹਾ ਛੱਡ ਦੇ ਹੀ ਇਕ ਲੁਟੇਰਾ ਅੰਦਰ ਗ਼ੱਲੇ ’ਤੇ ਪਹੁੰਚਿਆ ਅਤੇ ਉੱਥੇ ਪਈ ਕਰੀਬ 40 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ

ਪੁਲਸ ਦੀ ਸੁਰੱਖਿਆ ਨੂੰ ਦਿੱਤੀ ਚੁਣੌਤੀ! 
ਪਿਛਲੇ 48 ਘੰਟਿਆਂ ਤੋਂ ਲਗਾਤਾਰ ਇਹ ਦੋਵੇਂ ਲੁਟੇਰੇ ਪੁਲਸ ਦੀ ਸੁਰੱਖਿਆ ਨੂੰ ਚੁਣੌਤੀ ਦੇ ਰਹੇ ਹਨ, ਪਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਨਾਕਾ ਲਗਾ ਖੜ੍ਹੀ ਪੁਲਸ ਇਨ੍ਹਾਂ ਨੂੰ ਫ਼ੜਣ ’ਚ ਨਾਕਾਮ ਹੈ। ਧੜੱਲੇ ਨਾਲ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਨ੍ਹਾਂ ਦੋਵੇਂ ਲੁਟੇਰਿਆਂ ਨੇ ਦੁਕਾਨਦਾਰਾਂ ਦੇ ਦਿਲਾਂ ’ਚ ਦਹਿਸ਼ਤ ਦੀ ਹਾਲਤ ਪੈਦਾ ਕਰ ਦਿੱਤੀ ਹੈ । 48 ਘੰਟਿਆਂ ’ਚ ਪੁਲਸ ਸੀ.ਸੀ.ਟੀ.ਵੀ. ਫੁਟੇਜ ’ਚ ਵਿਖਾਈ ਦੇ ਰਹੇ ਇਨ੍ਹਾਂ ਦੋਵੇਂ ਲੁਟੇਰਿਆਂ ਦੀ ਪਛਾਣ ਤੱਕ ਨਹੀਂ ਕਰ ਸਕੀ, ਜਦੋਂਕਿ ਇਸ ’ਤੇ 4 ਥਾਣਿਆਂ ’ਚ ਲੁੱਟ ਦੇ ਮਾਮਲੇ ਦਰਜ ਹੋ ਚੁੱਕੇ ਹਨ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਦੋ ਧਿਰਾਂ ’ਚ ਹੋਈ ਖ਼ੂਨੀ ਤਕਰਾਰ, ਜਨਾਨੀ ਨਾਲ ਵੀ ਕੀਤੀ ਬਦਸਲੂਕੀ (ਤਸਵੀਰਾਂ)


author

rajwinder kaur

Content Editor

Related News