ਖੁਦਕੁਸ਼ੀ ਮਾਮਲਾ : ਸਾਬਕਾ DIG ਅਤੇ ਮੌਜੂਦਾ DSP ਸਣੇ 6 ਦੋਸ਼ੀ ਕਰਾਰ
Monday, Feb 17, 2020 - 05:14 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਅੱਜ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਵਲੋਂ ਸਾਬਕਾ ਡੀ. ਆਈ. ਜੀ. ਕੁਲਤਾਰ ਸਿੰਘ ਅਤੇ ਮੌਜੂਦਾ ਡੀ. ਐੱਸ. ਪੀ. ਹਰਦੇਵ ਸਿੰਘ ਸਣੇ 6 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਪੁਲਸ ਵਲੋਂ ਤੁਰੰਤ ਹਿਰਾਸਤ 'ਚ ਲੈ ਲਿਆ ਗਿਆ ਹੈ। ਇਥੇ ਦੱਸ ਦੇਈਏ ਕਿ ਸਾਲ 2005 'ਚ ਇੱਕ ਪਰਿਵਾਰ ਦੇ ਪੰਜ ਜੀਆਂ ਵਲੋਂ ਸਮੂਹਿਕ ਖੁਦਕੁਸ਼ੀ ਕਰ ਲਈ ਗਈ ਸੀ। ਪਰਿਵਾਰ ਨੇ ਕੰਧਾਂ 'ਤੇ ਸੁਸਾਈਡ ਲਿਖ ਕੇ ਉਕਤ ਪੁਲਸ ਅਧਿਕਾਰੀਆਂ ਕੁਲਤਾਰ ਸਿੰਘ, ਜੋ ਕਿ ਉਸ ਸਮੇਂ ਐੱਸ. ਐੱਸ. ਪੀ. ਸਨ ਅਤੇ ਡੀ. ਐੱਸ. ਪੀ. ਹਰਦੇਵ ਸਿੰਘ, ਜੋ ਉਸ ਸਮੇਂ ਇੰਸਪੈਕਟਰ ਸਨ ਨੂੰ ਦੋਸ਼ੀ ਠਹਿਰਾਇਆ ਸੀ।