2019 'ਚ ਵਾਰ-ਵਾਰ ਸ਼ਰਮਸਾਰ ਹੋਇਆ ਪੰਜਾਬ, ਰੌਂਗਟੇ ਖੜ੍ਹੇ ਕਰ ਦੇਣਗੀਆਂ ਇਹ ਘਟਨਾਵਾਂ

01/01/2020 1:49:25 PM

ਅੰੰਮ੍ਰਿਤਸਰ : ਸਾਲ 2019 'ਚ ਪੰਜਾਬ ਦੇ ਕਈ ਜ਼ਿਲਿਆ 'ਚ ਜਬਰ-ਜ਼ਨਾਹ ਦੇ ਮਾਮਲੇ ਦਰਜ ਕੇ ਗਏ ਹਨ। ਮਹਿਲਾਵਾਂ, ਔਰਤਾਂÎ ਦੇ ਨਾਲ-ਨਾਲ ਬੱਚੀਆਂ ਨਾਲ ਹੋਏ ਜਬਰ-ਜ਼ਨਾਹ ਦੀਆਂ ਘਟਨਾਵਾਂ ਨੇ ਪੰਜਾਬ ਨੂੰ ਸ਼ਰਮਸਾਰ ਕਰ ਦਿੱਤ। ਮਾਸੂਮ ਬੱਚਿਆਂ ਨਾਲ ਹੋਏ ਕੁਕਰਮ ਅਤੇ ਹੱਤਿਆ ਦੀਆਂ ਘਟਨਾਵਾਂ ਨੇ ਬੱਚਿਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ। ਹੁਣ ਤੱਕ ਇਹ ਹੀ ਮੰਨਿਆ ਜਾਂਦਾ ਰਿਹਾ ਹੈ ਬੱਚੇ ਸਕੂਲਾਂ ਅਤੇ ਗਲੀ-ਮੁਹੱਲਿਆਂ 'ਚ ਸੁਰੱਖਿਅਤ ਰਹਿੰਦੇ ਹਨ ਪਰ ਇਸ ਸਾਲ ਸਕੂਲ 'ਚ ਹੋਈਆਂ ਜਬਰ-ਜ਼ਨਾਹ ਅਤੇ ਹੱਤਿਆ ਵਰਗੀਆਂ ਘਟਨਾਵਾਂ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ।

ਔਰਤ ਨੂੰ ਜ਼ਿੰਦਾ ਸਾੜਿਆ
ਜਨਵਰੀ 'ਚ ਘਰੋਂ ਕੂੜਾ ਚੁਗਣ ਲਈ ਨਿੱਕਲੀ ਇਕ ਔਰਤ ਦੇ ਨਾਲ ਸੰਗਰੂਰ ਦੇ ਕਸਬਾ ਲਹਿਰਾਗਾਗਾ 'ਚ ਗੁਰਮੀਤ ਨਾਮ ਦੇ ਵਿਅਕਤੀ ਨੇ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੋਈ ਹੱਥੋਪਾਈ 'ਚ ਔਰਤ ਅਨਾਜ ਮੰਡੀ ਦੇ ਰੋਡ 'ਤੇ ਲੱਗੇ ਖੰਭੇ ਨਾਲ ਟਕਰਾਅ ਗਈ। ਇਸ ਤੋਂ ਬਾਅਦ ਦੋਸ਼ੀ ਨੇ ਉਸ 'ਤੇ ਤੇਲ ਪਾ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ।

ਕਤਲ ਕਰਕੇ ਲਾਸ਼ ਨੂੰ ਸਾੜਿਆ
ਸਤੰਬਰ 'ਚ ਨਵਾਂ ਸ਼ਹਿਰ ਦੇ ਇਕ ਸਕੂਲ 'ਚ ਨਾਬਾਲਗ ਵਿਦਿਆਰਥੀ ਨੇ ਆਪਣੇ ਕਲਾਸ 'ਚ ਪੜ੍ਹਦੀ ਕੁੜੀ ਨਾਲ ਸਬੰਧ ਬਣਾਏ। ਉਸ ਮੁੰਬਈ ਲੈ ਕੇ ਜਾਣ ਦੀ ਗੱਲ ਕਹਿ ਕੇ ਗੋਰਾਇਆ ਦੇ ਇਕ ਹੋਟਲ 'ਚ ਲੈ ਗਿਆ। ਜਦੋਂ ਉਹ ਵਿਆਹ ਦਾ ਦਬਾਅ ਬਣਾਉਣ ਲੱਗੀ ਤਾਂ ਨਾਬਾਲਗ ਪ੍ਰੇਮੀ ਨੇ ਦੋਸਤਾਂ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਅੱਗ ਲਗਾ ਕੇ ਸਾੜ ਦਿੱਤਾ।

ਸਕੂਲ 'ਚ ਬੱਚੀ ਨਾਲ ਜਬਰ-ਜ਼ਨਾਹ
ਦਸਬੰਰ 'ਚ ਅੰਮ੍ਰਿਤਸਰ 'ਚ ਬਿਆਸ ਦੇ ਇਕ ਸਕੂਲ 'ਚ ਇਸ 7 ਸਾਲ ਦੀ ਬੱਚੀ ਨਾਲ 9ਵੀਂ ਜਮਾਤ ਦੇ ਵਿਦਿਆਰਥੀ ਨੇ ਜਬਰ-ਜ਼ਨਾਹ ਕੀਤਾ। ਕਾਫੀ ਹੰਗਾਮੇ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਲੁਧਿਆਣਾ 'ਚ ਗੈਂਗਰੇਪ
ਫਰਵਰੀ 'ਚ ਜ਼ਿਲਾ ਲੁਧਿਆਣਾ ਦੇ ਥਾਣਾ ਦਾਖਾ ਅਧੀਨ ਪੈਂਦੇ ਇਕ ਪਿੰਡ 'ਚ ਆਪਣੇ ਦੋਸਤ ਨਾਲ ਘੁੰਮਣ ਨਿਕਲੀ ਕੁੜੀ ਨਾਲ ਗੈਂਗਰੇਪ ਹੋਇਆ। ਪਿੰਡ ਦੀ ਨਹਿਰ ਕੋਲ ਮੋਟਰਸਾਇਕਲ 'ਤੇ ਆਏ ਦੋਸ਼ੀਆਂ ਨੇ ਉਨ੍ਹਾਂ ਦੀ ਕਾਰ ਰੋਕ ਕੇ ਹਮਲਾ ਕਰ ਦਿੱਤਾ ਤੇ ਕੁੜੀ ਦੇ ਦੋਸਤ ਨੂੰ ਗੱਡੀ ਦੀ ਪਿਛਲੀ ਸੀਟ 'ਤੇ ਬੰਦੀ ਬਣਾ ਲਿਆ। ਫਿਰ ਸੁੰਨਸਾਨ ਜਗ੍ਹਾ 'ਤੇ ਜਾ ਕੇ ਉਸ ਜਬਰ-ਜ਼ਨਾਹ ਕੀਤਾ।

ਕੁਕਰਮ ਤੋਂ ਬਾਅਦ ਮਾਸੂਮ ਦਾ ਕਤਲ
ਦਸੰਬਰ 'ਚ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਇਕ ਪਿੰਡ 'ਚ ਕੁਕਰਮ ਵਾਲੇ ਆਪਣੇ 15 ਸਾਲਾ ਬੱਚੇ ਨੂੰ ਬਚਾਉਣ ਲਈ 8 ਸਾਲ ਦੇ ਪੀੜਤ ਬੱਚੇ ਦੀ ਹੱਤਿਆ ਕਰ ਦਿੱਤੀ। ਔਰਤ ਨੇ ਦੋ ਦਿਨ ਤੱਕ ਉਸ ਦੀ ਲਾਸ਼ ਨੂੰ ਆਪਣੇ ਘਰ ਦੇ ਸੰਦੂਕ 'ਚ ਹੀ ਬੰਦ ਕਰਕੇ ਰੱਖਿਆ ਸੀ।

ਨਹਿਰ 'ਚ ਸੁੱਟੀ ਲਾਸ਼
ਦਸਬੰਰ 'ਚ ਪਟਿਆਲਾ ਦੇ ਇਕ ਡੀ.ਜੇ. ਸੰਚਾਲਕ ਨੇ 7 ਸਾਲ ਦੇ ਬੱਚੇ ਨਾਲ ਕੁਕਰਮ ਕੀਤਾ ਅਤੇ ਬਾਅਦ 'ਚ ਉਸ ਦਾ ਕਤਲ ਕਰਕੇ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ। ਬੱਚੇ ਦੇ ਪਰਿਵਾਰਕ ਮੈਂਬਰਾਂ ਨਾਲ ਝਗੜੇ ਦੀ ਰੰਜਿਸ਼ ਦੇ ਚੱਲਦਿਆਂ ਡੀ.ਜੀ. ਵਾਲੇ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਹਾਲਾਂਕਿ ਇਸ ਮਾਮਲੇ 'ਚ ਪੁਲਸ ਨੇ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇਸ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ।


Baljeet Kaur

Content Editor

Related News