ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਡਰੀਮ ਸਿਟੀ ਦੇ ਬਾਹਰ ਚੱਲੀਆਂ ਅਨ੍ਹੇਵਾਹ ਗੋਲੀਆਂ, ਨੌਜਵਾਨ ਦੀ ਮੌਤ

Saturday, Jun 18, 2022 - 05:39 PM (IST)

ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਡਰੀਮ ਸਿਟੀ ਦੇ ਬਾਹਰ ਚੱਲੀਆਂ ਅਨ੍ਹੇਵਾਹ ਗੋਲੀਆਂ, ਨੌਜਵਾਨ ਦੀ ਮੌਤ

ਅੰਮ੍ਰਿਤਸਰ (ਸੰਜੀਵ) - ਮਾਨਾਵਾਲਾ ਸਥਿਤ ਡਰੀਮ ਸਿਟੀ ਦੇ ਬਾਹਰ ਹੋਏ ਝਗੜੇ ਦੌਰਾਨ ਦੋ ਗੁੱਟਾਂ ਵਿੱਚ ਖੂਨੀ ਲੜਾਈ ਹੋ ਗਈ। ਲੜਾਈ ਦੌਰਾਨ ਹੋਈ ਗੋਲੀਬਾਰੀ ਦੌਰਾਨ ਨਰਿੰਦਰ ਸਿੰਘ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਉਸ ਦੇ ਦੋ ਸਾਥੀ ਜ਼ਖ਼ਮੀ ਹੋ ਗਏ। ਥਾਣਾ ਚਾਟੀਵਿੰਡ ਦੀ ਪੁਲਸ ਨੇ ਮੁੱਖ ਮੁਲਜ਼ਮ ਮਹਿੰਦਰ ਪਾਲ ਇੰਦਰਪਾਲ ਸਿੰਘ ਵਾਸੀ ਮੁਕੇਸ਼ ਸੇਠ ਕਮਲਜੀਤ ਸਿੰਘ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਜਾਣਕਾਰੀ ਮੁਤਾਬਕ ਡਰੀਮ ਸਿਟੀ 'ਚ ਚੱਲ ਰਹੀ ਇਕ ਪਾਰਟੀ ’ਚ ਬਰਜਿੰਦਰ ਸੇਠ ਆਇਆ ਸੀ। ਪਾਰਟੀ ਤੋਂ ਬਾਅਦ ਉਸ ਦੀ ਆਪਣੇ ਪੁਰਾਣੇ ਸਾਥੀ ਮਹਿੰਦਰ ਪਾਲ ਨਾਲ ਲੜਾਈ ਹੋ ਗਈ। ਇਸ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਨੇ ਮਾਮਲਾ ਸ਼ਾਂਤ ਕਰਵਾ ਦਿੱਤਾ, ਜਿਸ ਤੋਂ ਬਾਅਦ ਮਾਈਕਲ ਆਪਣੇ ਸਾਥੀ ਬਰਜਿੰਦਰ ਨਾਲ ਉਥੋਂ ਚਲਾ ਗਿਆ। 

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਕਾਂਗਰਸ ਦਾ ਸਾਬਕਾ ਵਿਧਾਇਕ ਜੋਗਿੰਦਰ ਭੋਆ ਗ੍ਰਿਫ਼ਤਾਰ

ਦੇਰ ਰਾਤ ਮਾਈਕਲ, ਬਰਜਿੰਦਰ, ਸੰਨੀ ਅਤੇ ਨਰਿੰਦਰ ਇਕੱਠੇ ਹੋ ਗਏ, ਜਿਨ੍ਹਾਂ ’ਤੇ ਮਹਿੰਦਰ ਪਾਲ ਨੇ ਆਪਣੇ ਇਕ ਅਣਪਛਾਤੇ ਸਾਥੀ ਨਾਲ ਸਾਹਮਣੇ ਤੋਂ ਆ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਨਰਿੰਦਰ ਅਤੇ ਸੰਨੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ। ਗੋਲੀ ਲੱਗਣ ਕਾਰਨ ਨਰਿੰਦਰ ਸਿੰਘ ਦੀ ਮੌਤ ਹੋ ਗਈ। ਘਟਨਾ ਸਥਾਨ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ: ਵੱਡੀ ਕਾਮਯਾਬੀ: 6 ਮਹੀਨੇ ਪਹਿਲਾਂ ਕਰਤਾਰਪੁਰ ਤੋਂ ਅਗਵਾ ਹੋਇਆ 13 ਸਾਲਾ ਬੱਚਾ ਜਲੰਧਰ ਦੇ ਢਾਬੇ ਤੋਂ ਬਰਾਮਦ


author

rajwinder kaur

Content Editor

Related News