ਅੰਮ੍ਰਿਤਸਰ ਤੋਂ 63 ਦਿਨਾਂ ਬਾਅਦ ਘਰੇਲੂ ਉਡਾਣਾਂ ਸ਼ੁਰੂ, ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ
Monday, May 25, 2020 - 12:09 PM (IST)

ਅੰਮ੍ਰਿਤਸਰ (ਇੰਦਰਜੀਤ) : ਕੋਰੋਨਾ ਸੰਕਟ ਦੇ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਈਆਂ ਹਵਾਈ ਸੇਵਾਵਾਂ ਅੱਜ ਤੋਂ ਸ਼ੁਰੂ ਹੋ ਚੁੱਕੀਆਂ ਹਨ। ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਤੋਂ ਕੁੱਲ 14 ਘਰੇਲੂ ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ। ਅੰਮ੍ਰਿਤਸਰ ਤੋਂ ਕਰੀਬ 63 ਦਿਨਾਂ ਬਾਅਦ ਇਹ ਘਰੇਲੂ ਉਡਾਣਾਂ ਸ਼ੁਰੂ ਹੋਣਗੀਆਂ। ਹਵਾਈ ਅੱਡੇ ਤੋਂ ਇਹ ਉਡਾਣਾਂ ਅੰਮ੍ਰਿਤਸਰ-ਮੁੰਬਈ, ਅੰਮ੍ਰਿਤਸਰ-ਦਿੱਲੀ, ਅੰਮ੍ਰਿਤਸਰ-ਪਟਨਾ ਅਤੇ ਅੰਮ੍ਰਿਤਸਰ-ਜੈਪੁਰ 'ਚ ਲਈ ਰਵਾਨਾ ਹੋਣਗੀਆਂ।
ਇਹ ਵੀ ਪੜ੍ਹੋ : ਦੁਨੀਆ ਦਾ ਅਸਲ ਹੀਰੋ ਬਣਿਆ ਇਹ ਵਿਅਕਤੀ, ਕੋਰੋਨਾ ਨਾਲ ਮਰਨ ਵਾਲਿਆਂ ਦਾ ਕਰ ਰਿਹੈ ਸਸਕਾਰ
ਹਵਾਈ ਸਫਰ ਕਰਣ ਵਾਲਿਆਂ ਲਈ ਗਾਇਡਲਾਈਨ
- ਚਿਹਰੇ 'ਤੇ ਮਾਸਕ ਲਗਾਉਣਾ ਲਾਜ਼ਮੀ
- ਹਵਾਈ ਅੱਡੇ 'ਤੇ ਪੁੱਜਣ 'ਤੇ ਆਪਣੇ ਆਪ ਨੂੰ ਸੈਨੇਟਾਇਜ਼ ਕਰਨਾ ਲਾਜ਼ਮੀ
- ਹਵਾਈ ਅੱਡੇ 'ਚ ਐਂਟਰੀ ਥਰਮਲ ਸਕ੍ਰੀਨਿੰਗ ਤੋਂ ਬਾਅਦ
- ਐਂਟਰੀ ਗੇਟ 'ਤੇ ਆਰੋਗਿਆ ਸੇਤੂ ਐਪ ਦਾ ਸਟੇਟਸ ਦਿਖਾ ਸਕਦੇ ਹਨ।
- ਟਿਕਟ, ਬੋਰਡਿੰਗ ਪਾਸ, ਪਛਾਣ ਪੱਤਰ ਐਂਟਰੀ ਗੇਟ 'ਤੇ ਦਿਖਾਉਣਾ ਹੋਵੇਗਾ।
- ਉਡਾਣ ਤੋਂ ਇਕ ਘੰਟਾ ਪਹਿਲਾਂ ਚੈਕਇਨ ਹੋਵੇਗਾ।
- ਚੈਕਇਨ 'ਤੇ ਪੀ.ਐੱਨ.ਆਰ. ਸਟੇਟਸ ਦਿਖਾਉਣਾ ਹੋਵੇਗਾ।
- ਚੈਕਇਨ 'ਤੇ ਪੀ ਐੱਨ.ਆਰ. ਸਟੇਟਸ ਦਿਖਾਉਣਾ ਹੋਵੇਗਾ।
- ਮੋਬਾਇਲ 'ਤੇ ਮਿਲੇਗੀ ਈ-ਰਸੀਦ
ਇਹ ਵੀ ਪੜ੍ਹੋ : ਇਨਸਾਨੀਅਤ ਦੀ ਮਿਸਾਲ ਹੈ ਇਹ ਕੁੜੀ, ਅਵਾਰਾਂ ਕੁੱਤਿਆਂ ਨੂੰ ਬਣਾਇਆ ਪਰਿਵਾਰ ਦਾ ਹਿੱਸਾ (ਵੀਡੀਓ)