ਕੁੱਤੇ ਨੂੰ ਕੁਚਲਣ ਵਾਲੇ ਦੇ ਘਰ ਮਾਰਿਆ ਛਾਪਾ, ਮੌਕੇ ਦੇ ਹਾਲਾਤ ਵੇਖ ਉੱਡੇ ਹੋਸ਼ (ਤਸਵੀਰਾਂ)

Friday, Aug 21, 2020 - 12:39 PM (IST)

ਕੁੱਤੇ ਨੂੰ ਕੁਚਲਣ ਵਾਲੇ ਦੇ ਘਰ ਮਾਰਿਆ ਛਾਪਾ, ਮੌਕੇ ਦੇ ਹਾਲਾਤ ਵੇਖ ਉੱਡੇ ਹੋਸ਼ (ਤਸਵੀਰਾਂ)

ਅੰਮ੍ਰਿਤਸਰ (ਸੁਮਿਤ ਖੰਨਾ) : ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ 'ਚ ਇਕ ਨੌਜਵਾਨ ਵਲੋਂ ਜਾਣਬੁੱਝ ਕੇ ਆਪਣੇ ਕਾਰ ਦੇ ਥੱਲ੍ਹੇ ਕੁੱਤੇ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ ਸੀ। ਇਸ ਵਾਰਦਾਤ ਤੋਂ ਬਾਅਦ ਉਕਤ ਕੁੱਤੇ ਦੀ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ਨੂੰ ਲੈ ਕੇ ਕਈ ਸਮਾਜਿਕ ਜਥੇਬੰਦੀਆਂ ਵਲੋਂ ਇਤਰਾਜ਼ ਜਾਹਿਰ ਕੀਤਾ ਗਿਆ। ਇਸ ਤੋਂ ਬਾਅਦ ਅੰਮ੍ਰਿਤਸਰ ਦੀ ਇਕ ਸਮਾਜਿਕ ਸੰਸਥਾ ਵਲੋਂ ਉਸ ਗੱਡੀ ਦੇ ਮਾਲਕ ਨੂੰ ਲੱਭ ਕੇ ਉਸ ਦੇ ਘਰ 'ਚ ਪੁਲਸ ਨਾਲ ਮਿਲ ਕੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਘਰ 'ਚੋਂ ਵੱਡੀ ਗਿਣਤੀ 'ਚ ਕੁੱਤੇ ਬਰਾਮਦ ਕੀਤੇ ਗਏ, ਜਿਨ੍ਹਾਂ ਨੂੰ ਦੇਖ ਕੇ ਹਰ ਕਿਸੇ ਦੇ ਹੋਸ਼ ਉੱਡ ਗਏ।
PunjabKesariਦਰਅਸਲ, ਉਕਤ ਵਿਅਕਤੀ ਇਨ੍ਹਾਂ ਕੁੱਤਿਆਂ ਨੂੰ ਬੰਧਕ ਬਣਾ ਕੇ ਰੱਖਦਾ ਸੀ ਤੇ ਇਨ੍ਹਾਂ 'ਤੇ ਤਸ਼ੱਦਦ ਢਾਉਂਦਾ ਸੀ। ਹੁਣ ਇਨ੍ਹਾਂ ਸਾਰੇ ਕੁੱਤਿਆ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਹੈ, ਜਿਥੇ ਕੁੱਤਿਆਂ ਨੂੰ ਪਿਆਰ ਕਰ ਵਾਲੀ ਇਕ ਸੰਸਥਾ ਵਲੋਂ ਇਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਇਨ੍ਹਾਂ 'ਚ ਕਈ ਕੁੱਤੇ ਅਜਿਹੇ ਹਨ, ਜਿਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੱਕ ਲੱਗ ਚੁੱਕੀਆਂ ਹਨ। 

ਇਹ ਵੀ ਪੜ੍ਹੋਂ : ਇਕ ਵਾਰ ਫਿਰ ਖਾਕੀ ਹੋਈ ਦਾਗਦਾਰ, ਚਿੱਟਾ ਪੀਂਦੇ ASI ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
PunjabKesari
ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਅਸੀਂ ਵੀਡੀਓ ਦੇਖੀ ਸੀ, ਜਿਸ 'ਚ ਇਕ ਵਿਅਕਤੀ ਨੇ ਕੁੱਤੇ 'ਤੇ ਕਾਰ ਚੜ੍ਹਾਅ ਕੇ ਉਸ ਨੂੰ ਮਾਰ ਦਿੱਤਾ ਸੀ। ਇਸ ਵੀਡੀਓ 'ਚ ਕਾਰ ਦਾ ਨੰਬਰ ਵੀ ਸਾਫ਼ ਦਿਖਾਈ ਦੇ ਰਿਹਾ ਸੀ, ਜਿਸ ਦੇ ਆਧਾਰ 'ਤੇ ਅਸੀਂ ਇਸ ਨੂੰ ਟ੍ਰੇਸ ਕੀਤਾ ਤਾਂ ਉਸ ਦੇ ਘਰ ਦਾ ਪਤਾ ਮਿਲ ਗਿਆ। ਇਸ ਤੋਂ ਬਾਅਦ ਪੁਲਸ ਸਮੇਤ ਅਸੀਂ ਉਸ ਦੇ ਘਰ 'ਚ ਛਾਪਾ ਮਾਰਿਆ, ਜਿਥੋਂ 12 ਕੁੱਤੇ ਬਰਾਮਦ ਕੀਤੇ ਗਏ।

PunjabKesari
ਛਾਪੇਮਾਰੀ ਤੋਂ ਪਹਿਲਾਂ ਹੀ ਉਕਤ ਵਿਅਕਤੀ ਨੂੰ ਇਸ ਦੀ ਸਾਰੀ ਜਾਣਕਾਰੀ ਮਿਲ ਚੁੱਕੀ ਸੀ, ਜਿਸ ਕਰਕੇ ਉਸ ਨੇ ਕੁਝ ਕੁੱਤਿਆਂ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ, ਜਿਨ੍ਹਾਂ ਦੀ ਮੌਤ ਹੋ ਗਈ ਜਦਕਿ 3 ਕੁੱਤਿਆਂ ਨੂੰ ਉਥੋਂ ਲੈ ਕੇ ਉਹ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ 12 ਕੁੱਤਿਆਂ ਨੂੰ ਉਹ ਰੈਸਕਿਊ ਕਰਕੇ ਅੰਮ੍ਰਿਤਸਰ ਲੈ ਕੇ ਆਏ ਹਨ। ਉਕਤ ਵਿਅਕਤੀ ਕੁੱਤਿਆਂ ਦਾ ਧੰਦਾ ਕਰਦਾ ਸੀ। ਇਨ੍ਹਾਂ ਦੇ ਬੱਚੇ ਅੱਗੇ ਲੋਕਾਂ ਨੂੰ ਵੇਚਦਾ ਸੀ ਤੇ ਪੈਸਿਆਂ ਲਈ ਇਨ੍ਹਾਂ ਕੁੱਤਿਆਂ 'ਤੇ ਵਾਰ-ਵਾਰ ਤਸ਼ੱਦਦ ਢਾਉਂਦਾ ਸੀ। ਉਨ੍ਹਾਂ ਮੰਗ ਕੀਤੀ ਕਿ ਇਨਾਂ੍ਹ ਬੇਜ਼ੁਬਾਨਾਂ 'ਤੇ ਤਸ਼ੱਦਦ ਢਾਉਣ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹਾ ਨਾ ਕਰ ਸਕੇ। 

ਇਹ ਵੀ ਪੜ੍ਹੋਂ : ਵਿਦੇਸ਼ 'ਚ ਨੌਜਵਾਨ ਦੀ ਮੌਤ, ਡਾ.ਓਬਰਾਏ ਸਦਕਾ ਮ੍ਰਿਤਕ ਸਰੀਰ ਨੂੰ ਆਪਣੀ ਮਿੱਟੀ ਹੋਈ ਨਸੀਬ
PunjabKesari


author

Baljeet Kaur

Content Editor

Related News