ਪੰਜਾਬ ਦੀਆਂ ਇਨ੍ਹਾਂ ਧੀਆਂ 'ਤੇ ਤੁਸੀਂ ਵੀ ਕਰੋਗੇ ਮਾਣ, ਇੰਝ ਕਰਦੀਆਂ ਨੇ ਗ਼ਰੀਬਾਂ ਦੀ ਮਦਦ
Friday, Aug 21, 2020 - 02:29 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਸਮਾਜ ਸੇਵਾ ਲਈ ਕੀਤੀ ਜਾ ਰਹੀ ਫੰਡਿੰਗ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਸਵਾਲ ਖੜ੍ਹੇ ਹੋ ਰਹੇ ਹਨ। ਅਕਸਰ ਸਵਾਲ ਉਠਦਾ ਹੈ ਕਿ ਜਿਹੜੇ ਸਮਾਜ ਸੇਵੀ ਨੇ ਉਨ੍ਹਾਂ ਕੋਲ ਪੈਸਾ ਆਉਂਦਾ ਕਿੱਥੋਂ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਸਮਾਜ ਸੇਵਾ ਸੰਸਥਾ ਬਾਰੇ ਦੱਸਣ ਜਾ ਰਹੇ ਹਨ, ਜੋ ਆਪਣੀ ਜੇਬ ਖ਼ਰਚ 'ਚੋਂ ਪੈਸੇ ਬਚਾਅ ਕੇ ਗ਼ਰੀਬ ਬੱਚਿਆਂ ਦੀ ਸੇਵਾ ਕਰਦੀ ਹੈ। ਇੰਨਾਂ ਹੀ ਨਹੀਂ ਇਸ ਸਮਾਜ ਸੰਸਥਾ ਨੂੰ ਚਲਾਉਣ ਵਾਲੀਆਂ ਪੰਜਾਬ ਦੀਆਂ ਇਹ ਧੀਆਂ ਆਪਣਾ ਕੁਝ ਸਮਾਂ ਕੱਢ ਕੇ ਝੁੱਗੀਆਂ 'ਚ ਰਹਿੰਦੇ ਬੱਚਿਆਂ ਨੂੰ ਪੜ੍ਹਾਉਂਦੀਆਂ ਵੀ ਹਨ। ਇਹ 10 ਕੁੜੀਆਂ ਦਾ ਇਕ ਗਰੁੱਪ ਹੈ, ਜੋ ਕਾਲਜ ਦੀਆਂ ਵਿਦਿਆਰਥਣਾਂ ਹਨ। ਇਹ ਵੱਖ-ਵੱਖ ਇਲਾਕਿਆਂ 'ਚ ਜਾ ਕੇ ਜ਼ਰੂਰਤਮੰਦਾਂ ਦੀ ਮਦਦ ਕਰਦੀਆਂ ਹਨ।
ਇਹ ਵੀ ਪੜ੍ਹੋਂ : ਬੁੱਢੀ ਬੀਬੀ ਦੀ ਮੌਤ ਦੇ ਰੋਸ ਵਜੋਂ ਬੁੱਧੀਜੀਵੀਆਂ ਵਲੋਂ ਪਰਿਵਾਰ ਨੂੰ ਦਿੱਤਾ ਜਾਵੇਗਾ 'ਲਾਹਣਤ ਐਵਾਰਡ'
ਇਸ ਸਬੰਧੀ ਗੱਲਬਾਤ ਕਰਦਿਆਂ ਉਕਤ ਕੁੜੀਆਂ ਨੇ ਦੱਸਿਆ ਕਿ ਪਿੱਛਲੇ 4 ਸਾਲਾਂ ਤੋਂ ਸਮਾਜ ਸੇਵਾ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੀ ਜੇਬ ਖ਼ਰਚ 'ਚੋਂ ਪੈਸੇ ਬਚਾਅ ਕੇ ਗ਼ਰੀਬ ਬੱਚਿਆਂ ਦੀ ਮਦਦ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ। ਇਸ ਤੋਂ ਇਲਾਵਾ ਕੋਰੋਨਾ ਦੇ ਚੱਲਦਿਆਂ ਹਸਪਤਾਲਾਂ ਤੇ ਹੋਰ ਲੋੜਵੰਦਾਂ ਨੂੰ ਮਾਸਕ ਵੀ ਵੰਡ ਰਹੀਆਂ ਹਨ ਤਾਂ ਜੋ ਲੋਕ ਇਸ ਬੀਮਾਰੀ ਤੋਂ ਆਪਣਾ ਬਚਾਅ ਕਰ ਸਕਣ। ਉਨ੍ਹਾਂ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ 'ਚ ਜਾ ਕੇ ਬੱਚਿਆਂ ਨੂੰ ਪੜ੍ਹਾਉਂਦੀਆਂ ਹਨ। ਇਸ ਲਈ ਉਨ੍ਹਾਂ ਨੇ ਹਫ਼ਤੇ 'ਚ ਤਿੰਨ ਦਿਨ ਰੱਖੇ ਹੋਏ ਹਨ ਤਾਂ ਜੋ ਉਹ ਬੱਚੇ ਵੀ ਅੱਗੇ ਜਾ ਕੇ ਕੁਝ ਬਣ ਸਕਣ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਦਾਅਵੇ ਕਰਦੇ ਹਨ ਕਿ ਉਹ ਗ਼ਰੀਬ ਲੋਕਾਂ ਦੀ ਮਦਦ ਕਰਨਗੇ ਪਰ ਅਜਿਹਾ ਕਰਦਾ ਕੋਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ 'ਚ ਸਾਡੇ ਪਰਿਵਾਰਕ ਮੈਂਬਰ ਵੀ ਪੂਰੀ ਮਦਦ ਕਰਦੇ ਹਨ।
ਇਹ ਵੀ ਪੜ੍ਹੋਂ : ਕੁੱਤੇ ਨੂੰ ਕੁਚਲਣ ਵਾਲੇ ਦੇ ਘਰ ਮਾਰਿਆ ਛਾਪਾ, ਮੌਕੇ ਦੇ ਹਾਲਾਤ ਵੇਖ ਉੱਡੇ ਹੋਸ਼ (ਤਸਵੀਰਾਂ)