ਕੋਰੋਨਾ ਵਾਇਰਸ ਨੇ ਪੰਜਾਬ ''ਚ ਪਸਾਰੇ ਪੈਰ, ਅੰਮ੍ਰਿਤਸਰ ''ਚ ਮਰੀਜ਼ ਦੀ ਪੁਸ਼ਟੀ
Thursday, Mar 19, 2020 - 06:36 PM (IST)
ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਸਾਹਮਣੇ ਆਇਆ ਹੈ, ਜਿਥੇ ਦਾਖਲ ਇਕ ਮਰੀਜ਼ ਦੀ ਮੁੜ ਤੋਂ ਰਿਪੋਰਟ ਪਾਜੀਟਿਵ ਆਈ ਹੈ। ਜਦਕਿ ਉਸ ਦੀ ਪਤਨੀ ਤੇ ਬੱਚੇ ਦੀ ਰਿਪੋਰਟ ਨੈਗੇਟਿਵ ਆਈ ਹੈ। ਹਸਪਤਾਲ ਪ੍ਰਸ਼ਾਸਨ ਵਲੋਂ ਹੁਸ਼ਿਆਰਪੁਰ ਵਾਸੀ ਨੂੰ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਗਿਆ ਹੈ, ਜਿਥੇ ਉਸ ਨੂੰ 14 ਦਿਨ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ ► ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, ਪਿੰਡ ਨੂੰ ਕੀਤਾ ਗਿਆ ਸੀਲ
ਦੂਜੇ ਪਾਸੇ ਸਿਹਤ ਵਿਭਾਗ ਵਲੋਂ ਅਟਾਰੀ ਵਾਹਘਾ ਸਰਹੱਦ ਅਤੇ ਕੌਮਾਂਤਰੀ ਏਅਰਪੋਰਟ ਅੰਮ੍ਰਿਤਸਰ 'ਤੇ ਯਾਤਰੀਆਂ ਦੀ ਆਮਦ ਨੂੰ ਦੇਖਦਿਆ ਪੂਰੇ ਪੰਜਾਬ ਭਰ 'ਚੋਂ 50 ਮੈਡੀਕਲ ਟੀਮਾਂ ਮਗਵਾ ਲਈਆਂ ਗਈਆਂ ਹਨ। ਏਅਰਪੋਰਟ 'ਚ ਅੱਜ ਸਵੇਰੇ ਫਲਾਈਟ 'ਚ ਸਪੇਨ, ਇੰਗਲੈਡ, ਮਸਕਟ ਅਤੇ ਅਮਰੀਕਾ ਤੋਂ 20 ਯਾਤਰੀ ਏਅਰਪੋਰਟ 'ਤੇ ਪੁੱਜੇ। ਸਿਹਤ ਵਿਭਾਗ ਵਲੋਂ ਇਨ੍ਹਾਂ ਦੀ ਦੋ ਵਾਰ ਸਕ੍ਰੀਨਿੰਗ ਕੀਤੀ, ਜਿਸ ਦੌਰਾਨ ਇਨ੍ਹਾਂ 'ਚ ਕੋਈ ਵੀ ਬੀਮਾਰੀ ਸਬੰਧੀ ਲੱਛਣ ਨਹੀਂ ਪਾਇਆ ਗਿਆ ਤੇ ਇਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਅਟਾਰੀ ਸਰਹੱਦ ਰਾਹੀਂ ਬੀਤੀ ਰਾਤ ਆਏ 43 ਯਾਤਰੀਆਂ ਨੂੰ 24 ਘੰਟੇ ਡਾਕਟਰੀ ਨਿਗਰਾਨੀ 'ਚ ਰੀ-ਹੈੱਬ ਕੇਂਦਰ 'ਚ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਬੀਤੀ ਰਾਤ ਜੰਮੂ-ਕਸ਼ਮੀਰ ਨਾਲ ਸਬੰਧਤ 13 ਕੁੜੀਆਂ ਵਲੋਂ ਕੇਂਦਰ 'ਚ ਦਾਖਲ ਹੋਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਤੇ ਉਹ ਬੱਸ 'ਚੋਂ ਨਹੀਂ ਸੀ ਬਾਹਰ ਆ ਰਹੀਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਬਰੀ ਬਾਹਰ ਕੱਢਿਆ ਗਿਆ। ਹਾਲਾਂਕਿ ਇਸ ਸਬੰਧੀ ਅਧਿਕਾਰੀ ਅਜੇ ਤੱਕ ਕੁਝ ਨਹੀਂ ਬੋਲ ਰਹੇ। ਇਥੇ ਦੱਸ ਦੇਈਏ ਕਿ ਹੁਣ ਤੱਕ ਪੰਜਾਬ 'ਚ ਕੋਰੋਨਾ ਦੇ 3 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦਕਿ ਇਨ੍ਹਾਂ 'ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ ► ਚੰਡੀਗੜ੍ਹ 'ਚ 'ਕੋਰੋਨਾ ਵਾਇਰਸ' ਦੇ ਪਹਿਲੇ ਕੇਸ ਦੀ ਪੁਸ਼ਟੀ, ਪੂਰੇ ਸ਼ਹਿਰ 'ਚ ਮਚਿਆ ਹੜਕੰਪ (ਵੀਡੀਓ)