ਪੰਜਾਬ ਦੇ ਇਸ ਜ਼ਿਲ੍ਹੇ 'ਚ ਜਨਵਰੀ ਮਹੀਨੇ ਕੋਰੋਨਾ ਵੈਕਸੀਨ ਆਉਣ ਦੀ ਉਮੀਦ, ਕੋਰੋਨਾ ਯੋਧਿਆਂ ਨੂੰ ਮਿਲੇਗੀ ਪਹਿਲਾਂ
Saturday, Dec 12, 2020 - 09:40 AM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ): ਕੋਰੋਨਾ ਲਾਗ ਦੀ ਦਹਿਸ਼ਤ 'ਚ ਜੀਅ ਰਹੇ ਅੰਮ੍ਰਿਤਸਰ ਵਾਸੀਆਂ ਲਈ ਇਕ ਚੰਗੀ ਖ਼ਬਰ ਹੈ। ਜ਼ਿਲ੍ਹੇ 'ਚ ਜਲਦੀ ਹੀ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਵੈਕਸੀਨ ਆਉਣ ਦੀ ਉਮੀਦ ਜਾਹਿਰ ਕੀਤੀ ਜਾ ਰਹੀ ਹੈ। ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ 'ਚ ਵੈਕਸੀਨ ਆ ਸਕਦੀ ਹੈ। ਸਭ ਤੋਂ ਪਹਿਲਾਂ ਇਹ ਵੈਕਸੀਨ ਕੋਰੋਨਾ ਮਹਾਮਾਰੀ ਨੂੰ ਲੈ ਕੇ ਆਮ ਲੋਕਾਂ 'ਚ ਰਹਿ ਕੇ ਕੰਮ ਕਰ ਰਹੇ 12,000 ਤੋਂ ਜ਼ਿਆਦਾ ਸਿਹਤ ਕਰਮਚਾਰੀਆਂ ਨੂੰ ਲਾਈ ਜਾਵੇਗੀ। ਵਿਭਾਗ ਵਲੋਂ ਇਸ ਸਬੰਧੀ ਹੁਣ ਤੋਂ ਹੀ ਦਿਨ-ਰਾਤ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ 'ਚ ਪਏ ਕੀਰਨੇ: ਭੈਣ ਦੇ ਵਿਆਹ ਮੌਕੇ ਭੰਗੜੇ ਪਾਉਂਦੇ ਨੌਜਵਾਨ ਦੀ ਮੌਤ, ਲੁਟੇਰੇ ਵੀ ਚੁੱਕ ਗਏ ਫ਼ਾਇਦਾ
ਸਿਵਲ ਸਰਜਨ ਡਾ. ਰਵਿੰਦਰ ਸਿੰਘ ਸੇਠੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਸਿਹਤ ਵਿਭਾਗ ਵਲੋਂ ਪੂਰੀ ਮਿਹਨਤ ਨਾਲ ਤਿਆਰੀ ਕੀਤੀ ਜਾ ਰਹੀ। ਵੈਕਸੀਨ ਨੂੰ ਰੱਖਣ ਲਈ ਕੋਲਡ ਸਟੋਰ ਬਣਾਏ ਜਾ ਰਹੇ ਹਨ। ਵੈਕਸੀਨ ਦੀ ਕੋਲਡ ਚੇਨ ਨੂੰ ਬਰਕਰਾਰ ਰੱਖਣਾ ਬੇਹੱਦ ਜ਼ਰੂਰੀ ਹੈ। ਸਿਹਤ ਵਿਭਾਗ ਇਸ ਮਾਮਲੇ ਨੂੰ ਪੂਰੇ ਧਿਆਨ ਨਾਲ ਕਰ ਰਿਹਾ ਹੈ। ਡਾ. ਸੇਠੀ ਨੇ ਸਪਸ਼ੱਟ ਕੀਤਾ ਵੈਕਸੀਨ ਕਦੋਂ ਆਵੇਗੀ ਇਸਦੇ ਬਾਰੇ 'ਚ ਅਜੇ ਕੋਈ ਹਾਲਤ ਸਪੱਸ਼ਟ ਨਹੀਂ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਕੇਂਦਰ ਨੂੰ ਚਿਤਾਵਨੀ, ਕਾਂਗਰਸ ਦੀਆਂ 'ਪਾੜੋ ਤੇ ਰਾਜ ਕਰੋ' ਵਾਲੀਆਂ ਬੱਜਰ ਗਲਤੀਆਂ ਨਾ ਦੁਹਰਾਓ'
ਜਿੱਥੇ ਕਰਮਚਾਰੀ ਤੈਨਾਤ, ਉਥੇ ਹੀ ਉਪਲੱਬਧ ਹੋਵੇਗੀ ਵੈਕਸੀਨ
ਜਨਵਰੀ ਮਹੀਨੇ ਤੋਂ ਇਹ ਵੈਕਸੀਨ ਕਰਮਚਾਰੀਆਂ ਕੋਲ ਪਹੁੰਚ ਜਾਵੇਗੀ। ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚ ਤਾਇਨਾਤ ਕਰਮਚਾਰੀਆਂ ਕੋਲ ਹੀ ਕੋਰੋਨਾ ਵੈਕਸੀਨ ਪੁੱਜੇਗੀ। ਕੋਰੋਨਾ ਵੈਕਸੀਨ ਦੇ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਟਰਾਇਲ ਹੋਵੇਗਾ। ਟਰਾਇਲ ਦੌਰਾਨ ਜੇਕਰ ਕਿਸੇ ਨੂੰ ਵੈਕਸੀਨ ਰਿਏਕਸ਼ਨ ਕਰਦੀ ਹੈ ਤਾਂ ਉਸ ਦੇ ਤੱਤਕਾਲ ਇਲਾਜ ਲਈ ਵੀ ਵਿਵਸਥਾ ਹੋਵੇਗੀ। ਸਿਹਤ ਵਿਭਾਗ ਨੇ ਕੋਰੋਨਾ ਵੈਕਸੀਨ ਲਈ ਸਟੋਰ ਰੂਮ ਬਣਾ ਲਿਆ ਹੈ। ਨਾਲ ਹੀ ਵੈਕਸੀਨ ਸਪਲਾਈ ਲਈ ਸਾਰੇ ਪ੍ਰਬੰਧ ਪਹਿਲਾਂ ਤੋਂ ਹੀ ਕਰ ਲਏ ਹਨ ਤਾਂ ਕਿ ਬਾਅਦ ਵਿਚ ਕਿਸੇ ਤਰ੍ਹਾਂ ਦੀ ਦੇਰੀ ਨਾ ਹੋਵੇ। ਫਿਲਹਾਲ ਉਕਤ ਵੈਕਸੀਨ ਦਾ ਟਰਾਇਲ ਕਿਸ ਨਾਲ ਕੀਤਾ ਜਾਵੇਗਾ, ਅਜੇ ਸਪੱਸ਼ਟ ਨਹੀਂ ਹੈ। ਪਹਿਲੇ ਪੜਾਅ ਵਿਚ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰ, ਸਟਾਫ ਨਰਸ, ਆਪ੍ਰੇਸ਼ਨ ਥਿਏਟਰ ਕਰਮਚਾਰੀ, ਲੈਬ ਟੈਕਨੀਸ਼ੀਅਨ, ਨਗਰ ਨਿਗਮ ਵਿਚ ਤਾਇਨਾਤ ਕਰਮਚਾਰੀਆਂ ਦੇ ਇਲਾਵਾ ਫਰੰਟ ਲਾਈਨ ਵਿਚ ਕੰਮ ਕਰਨ ਹੋਰ ਲੋਕਾਂ ਨੂੰ ਵੈਕਸੀਨ ਲਈ ਸ਼ਾਮਿਲ ਕੀਤਾ ਗਿਆ ਹੈ। ਜ਼ਿਲਾ ਅਤੇ ਬਲਾਕ ਪੱਧਰ 'ਤੇ ਟਾਸਕ ਫੋਰਸ ਦੀਆਂ ਟੀਮਾਂ ਬਣਾਈ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ ਨੇ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਲਈ ਖਿੱਚੀਆਂ ਤਿਆਰੀਆਂ , ਜਾਣੋ ਕੀ ਹੈ ਰਣਨੀਤੀ
ਕੋਰੋਨਾ ਕਾਲ 'ਚ ਡਿਊਟੀ ਸਟਾਫ਼ ਦੀ ਜਾਣਕਾਰੀ ਭੇਜੀ
ਪੰਜਾਬ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਵਲੋਂ ਜ਼ਿਲੇ ਤੋਂ ਕੋਰੋਨਾ ਡਿਊਟੀ ਅਤੇ ਆਮ ਲੋਕਾਂ ਦੇ ਵਿਚ ਰਹਿਣ ਵਾਲੇ ਸਿਹਤ ਵਿਭਾਗ ਦੇ ਨਾਲ ਮਹਿਲਾ ਅਤੇ ਬਾਲ ਵਿਕਾਸ ਦੇ ਕਰਮਚਾਰੀਆਂ ਦੀ ਜਾਣਕਾਰੀ ਮੰਗੀ ਸੀ। ਸਿਹਤ ਵਿਭਾਗ ਵਲੋਂ ਹੁਣ ਤੱਕ ਕਰੀਬ 12000 ਤੋਂ ਜ਼ਿਆਦਾ ਸਰਕਾਰ ਅਤੇ ਪ੍ਰਾਇਵੇਟ ਕਰਮਚਾਰੀਆਂ ਦਾ ਪ੍ਰੋਫਾਰਮਾ ਬਣਾ ਕੇ ਕਰਮਚਾਰੀ ਦਾ ਨਾਂ, ਪਤਾ, ਡਿਊਟੀ ਅਤੇ ਥਾਂ ਦੇ ਨਾਲ ਆਧਾਰ ਨੰਬਰ ਸੂਚੀ ਵਿਚ ਭਰ ਕੇ ਸਰਕਾਰ ਅਤੇ ਚੰਡੀਗੜ੍ਹ ਵਿਭਾਗ ਕੋਲ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਬਰਨਾਲਾ 'ਚ ਵੱਡੀ ਵਾਰਦਾਤ : ਨੌਜਵਾਨ ਦੇ ਟੋਟੇ-ਟੋਟੇ ਕਰ ਗਟਰ 'ਚ ਸੁੱਟੀ ਲਾਸ਼
ਸ਼ੁੱਕਰਵਾਰ ਨੂੰ ਕੋਰੋਨਾ ਨਾਲ 5 ਦੀ ਮੌਤ, 62 ਨਵੇਂ ਮਾਮਲੇ ਆਏ ਸਾਹਮਣੇ
ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਕੋਰੋਨਾ ਨਾਲ 5 ਲੋਕਾਂ ਦੀ ਮੌਤ ਹੋ ਗਈ ਜਦਕਿ 62 ਪਾਜ਼ੇਟਿਵ ਆਏ ਹਨ। ਇਸ ਵਿਚੋਂ ਕਮਿਊਨਿਟੀ ਵਾਲੇ 43 ਤੇ ਸੰਪਰਕ ਵਾਲੇ 19 ਹਨ। ਜ਼ਿਲੇ ਵਿਚ ਹੁਣ ਤੱਕ ਕੁਲ 13831 ਲੋਕ ਪਾਜ਼ੇਟਿਵ ਆ ਚੁੱਕੇ ਹਨ ਅਤੇ 12498 ਠੀਕ ਹੋ ਚੁੱਕੇ ਹਨ। 809 ਦਾ ਇਲਾਜ ਜਾਰੀ ਹੈ ਜਦਕਿ ਹੁਣ ਤੱਕ ਜ਼ਿਲੇ 'ਚ 524 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਮਰਨ ਵਾਲਿਆਂ 'ਚ :—
ਅਨੁਪਮਾ (53) ਡੀ. ਆਰ. ਇਨਕਲੇਵ ਦੀ ਮੌਤ ਅਮਨਦੀਪ ਹਸਪਤਾਲ ਵਿਚ ਇਲਾਜ ਅਧੀਨ ਸੀ।
ਸੁਖਦੇਵ ਕੌਰ (67) ਸਰਦਾਰ ਐਵੇਨਿਊ ਮਾਤਾ ਕਰਤਾਰ ਕੌਰ ਮੈਮੋਰੀਅਲ ਹਸਪਤਾਲ ਵਿਚ ਇਲਾਜ ਅਧੀਨ ਸੀ।
ਕਰਮਜੀਤ ਕੌਰ (52) ਸ਼ੂਗਰ ਮਿੱਲ ਛੇਹਰਟਾ, ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਸਨ।
ਹਰਨੇਕ ਸਿੰਘ (75) ਮਜੀਠਾ ਰੋਡ ਦਾ ਮਾਤਾ ਕਰਤਾਰ ਕੌਰ ਮੈਮੋਰੀਅਲ ਹਸਪਤਾਲ 'ਚ ਇਲਾਜ ਅਧੀਨ ਸੀ
ਸ਼ਕਤੀ ਚੰਦ (86) ਨਿਊ ਪਵਨ ਕਾਲੋਨੀ ਦੀ ਮੌਤ ਈ.ਐੱਮ. ਸੀ. ਹਸਪਤਾਲ ਵਿਚ ਹੋਈ ਹੈ ।