ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦਾ ਆਤੰਕ, ਇਕੋ ਦਿਨ 'ਚ 13 ਮਰੀਜ਼ਾਂ ਨੇ ਤੋੜਿਆ ਦਮ
Thursday, Sep 10, 2020 - 05:28 PM (IST)
ਅੰਮ੍ਰਿਤਸਰ (ਦਲਜੀਤ) : ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਘਾਤਕ ਹੋ ਗਿਆ ਹੈ। ਅੱਜ ਜ਼ਿਲ੍ਹੇ 'ਚ 243 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦਕਿ 13 ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਸ ਨਾਲ ਜ਼ਿਲ੍ਹੇ 'ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 5816 ਹੋ ਚੁੱਕੀ ਹੈ ਜਦਕਿ ਹੁਣ ਤੱਕ 4070 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਮਰਨ ਵਾਲਿਆਂ ਦੀ ਗਿਣਤੀ 232 ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਹੁਣ ਇਸ ਬਹਾਦਰ ਬੱਚੀ ਨੇ ਲੁਟੇਰਿਆਂ ਤੋਂ ਬਚਾਇਆ ਆਪਣਾ ਪਰਿਵਾਰ, ਹਰ ਕੋਈ ਦੇ ਰਿਹੈ ਸ਼ਾਬਾਸ਼
ਇਥੇ ਦੱਸ ਦੇਈਏ ਕਿ ਭਾਰਤ 'ਚ ਇਕ ਦਿਨ 'ਚ ਕੋਵਿਡ-19 ਦੇ ਸਭ ਤੋਂ ਵੱਧ 95,735 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਇਨਫੈਕਸ਼ਨ ਦੇ ਮਾਮਲੇ ਵੱਧ ਕੇ 44 ਲੱਖ ਦੇ ਪਾਰ ਹੋ ਗਏ ਹਨ। ਉੱਥੇ ਹੀ 1,172 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 75,062 ਹੋ ਗਈ। ਕੇਂਦਰੀ ਸਿਹਤ ਮਹਿਕਮੇ ਨੇ ਦੱਸਿਆ ਕਿ ਵੀਰਵਾਰ ਤੱਕ 34, 71,783 ਲੋਕ ਠੀਕ ਹੋ ਚੁਕੇ ਹਨ। ਮਹਿਕਮੇ ਵਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ 'ਚ ਕੋਵਿਡ-19 ਦੇ ਕੁੱਲ 44,65,863 ਮਾਮਲੇ ਸਾਹਮਣੇ ਆ ਚੁਕੇ ਹਨ। ਉਸ ਅਨੁਸਾਰ ਮੌਤ ਦਰ ਘੱਟ ਕੇ 1.68 ਫੀਸਦੀ ਹੋ ਗਈ ਅਤੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 77.74 ਫੀਸਦੀ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਲਈ FCRA ਸਬੰਧੀ ਲਏ ਫ਼ੈਸਲੇ ਬਾਰੇ ਅਮਿਤ ਸ਼ਾਹ ਨੇ ਟਵੀਟ ਕਰ ਮੋਦੀ ਨੂੰ ਦੱਸਿਆ 'ਖ਼ੁਸ਼ਕਿਸਮਤ'