ਨਵਜੋਤ ਸਿੱਧੂ ਨੂੰ ਟੱਕਰ ਦੇਣ ਲਈ ਤਿਆਰ ਇਹ ''ਆਪ'' ਆਗੂ, ਦਿੱਤੀ ਵੱਡੀ ਚੁਣੌਤੀ (ਵੀਡੀਓ)

01/20/2022 9:12:26 PM

ਅੰਮ੍ਰਿਤਸਰ (ਬਿਊਰੋ) - ਪੰਜਾਬ ’ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੂਰੀ ਸਿਆਸਤ ’ਚ ਹਲਚਲ ਮਚੀ ਪਈ ਹੈ। ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਚੋਣ ਲੜਨ ਲਈ ਆਮ ਆਦਮੀ ਪਾਰਟੀ ਨੇ ਇਕ ਮਹਿਲਾ ਜੀਵਨਜੋਤ ਕੌਰ ਨੂੰ ਟਿਕਟ ਦੇ ਦਿੱਤੀ ਹੈ। ‘ਆਪ’ ਉਮੀਦਵਾਰ ਜੀਵਨਜੋਤ ਨੇ ਸਿੱਧੂ ਦੇ ਪੂਰਬੀ ਹਲਕੇ ਦਾ ਦੌਰਾ ਕਰਦੇ ਹੋਏ ਜਿਥੇ ਪੰਜ ਸਾਲਾਂ ’ਚ ਨਾ ਕਰਵਾਏ ਜਾਣ ਵਾਲੇ ਕੰਮਾਂ ਬਾਰੇ ਦੱਸਿਆ, ਉਥੇ ਹੀ ਉਸ ਦੇ ਨਵਜੋਤ ਖ਼ਿਲਾਫ਼ ਜੰਮ ਕੇ ਆਪਣੀ ਭੜਾਸ ਕੱਢੀ। ਨਵਜੋਤ ਸਿੱਧੂ ਨੂੰ ਉਨ੍ਹਾਂ ਨੇ ਟਵਿੱਟਰ ਮੰਤਰੀ ਕਿਹਾ ਹੈ, ਜੋ ਹਰ ਸਮੇਂ ਟਵੀਟ ਕਰਦੇ ਰਹਿੰਦੇ ਹਨ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ਬਿਨਾਂ ਮਾਸਕ ਤੋਂ ਸੜਕਾਂ ’ਤੇ ਘੁੰਮਣ ਵਾਲੇ ਲੋਕਾਂ ’ਤੇ ਕੱਸਿਆ ਜਾਵੇਗਾ ਹੁਣ ਸ਼ਿਕੰਜਾ

‘ਆਪ’ ਉਮੀਦਵਾਰ ਜੀਵਨਜੋਤ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਚੋਣ ਲੜਨਾ ਬਹੁਤ ਸੌਖਾ ਹੈ। ਮੈਨੂੰ ਔਖਾ ਤਾਂ ਲਗਦਾ ਜੇ ਨਵਜੋਤ ਸਿੱਧੂ ਨੇ ਆਪਣੇ ਇਸ ਹਲਕੇ ’ਚ ਕੋਈ ਕੰਮ ਕਰਵਾਇਆ ਹੁੰਦਾ ਜਾਂ ਕੋਈ ਵਿਕਾਸ ਕੀਤਾ ਹੁੰਦਾ। ਮੈਂ ਜਦੋਂ ਇਸ ਹਲਕੇ ’ਚ ਆਈ ਤਾਂ ਲੋਕਾਂ ਨੇ ਕਿਹਾ ਕਿ ਸ਼ੁੱਕਰ ਹੈ, ਸਾਡੇ ਇਸ ਹਲਕੇ ’ਚ ਕਿਸੇ ਪਾਰਟੀ ਦਾ ਕੋਈ ਆਗੂ ਆਇਆ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵਾਰਦਾਤ: ਉਪ ਮੁੱਖ ਮੰਤਰੀ ਦੇ ਘਰ ਨੇੜੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਫੈਲੀ ਸਨਸਨੀ

‘ਆਪ’ ਉਮੀਦਵਾਰ ਜੀਵਨਜੋਤ ਨੇ ਕਿਹਾ ਕਿ ਨਵਜੋਤ ਸਿੱਧੂ ਆਪਣੇ ਹੀ ਇਸ ਹਲਕੇ ’ਚੋਂ ਹਮੇਸ਼ਾ ਗੈਰ-ਹਾਜ਼ਰ ਰਹੇ ਹਨ। ਉਹ ਇਥੇ ਇਕ ਵਾਰ ਵੀ ਨਹੀਂ ਆਏ। ਜੀਵਨਜੋਤ ਨੇ ਕਿਹਾ ਕਿ ਨਵਜੋਤ ਸਿੱਧੂ ਉਨ੍ਹਾਂ ਦੇ ਕੰਮ ਦਾ ਮੁਕਾਬਲਾ ਨਹੀਂ ਕਰ ਸਕਦੇ। ਸਾਰੇ ਲੋਕ, ਆਗੂ, ਪੱਤਰਕਾਰ ਜਾਣਦੇ ਹਨ ਕਿ ਨਵਜੋਤ ਸਿੱਧੂ ’ਚ ਆਕੜ ਬਹੁਤ ਹੈ। ਉਨ੍ਹਾਂ ਦੀ ਬੋਲੀ ਜਾਣ ਵਾਲੀ ਭਾਸ਼ਾ ਤੋਂ ਹੀ ਲੋਕ ਅੰਦਾਜ਼ਾ ਲਗਾ ਸਕਦੇ ਹਨ ਕਿ ਉਹ ਹਮੇਸ਼ਾ ਗੁੱਸੇ ਅਤੇ ਆਕੜ ’ਚ ਰਹਿੰਦੇ ਹਨ। ਨਵਜੋਤ ਸਿੱਧੂ ਆਕੜ ਦੇ ਮਾਰੇ ਕਦੇ ਪੰਜਾਬ ਪੁਲਸ ’ਤੇ ਤੰਜ ਕੱਸ ਦਿੰਦੇ ਹਨ, ਕਦੇ ਮੀਡੀਆ ਕਰਮਚਾਰੀਆਂ ’ਤੇ। ‘ਆਪ’ ਉਮੀਦਵਾਰ ਜੀਵਨਜੋਤ ਨੇ ਕਿਹਾ ਕਿ ਨਵਜੋਤ ਤੂੰ ਤੋਂ ਥੱਲੇ ਤਾਂ ਕਦੇ ਗੱਲ ਹੀ ਨਹੀਂ ਕਰਦੇ। 

ਪੜ੍ਹੋ ਇਹ ਵੀ ਖ਼ਬਰ - ED ਦੀ ਰੇਡ ਅਤੇ ਰੇਤ ਮਾਈਨਿੰਗ ਨੂੰ ਲੈ ਕੇ ਤਰੁਣ ਚੁੱਘ ਦਾ CM ਚੰਨੀ ’ਤੇ ਤਿੱਖਾ ਹਮਲਾ, ਮੰਗਿਆ ਅਹੁਦੇ ਤੋਂ ਅਸਤੀਫ਼ਾ

‘ਆਪ’ ਉਮੀਦਵਾਰ ਜੀਵਨਜੋਤ ਨੇ ਕਿਹਾ ਕਿ ਨਵਜੋਤ ਸਿੱਧੂ ਜੋ ਵਿਵਹਾਰ ਹੈ, ਉਹ ਕਿਸੇ ਆਗੂ ਦਾ ਨਹੀਂ ਹੋਣਾ ਚਾਹੀਦਾ। ਨਵਜੋਤ ਸਿੱਧੂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਜੀਵਨਜੋਤ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਦੀ ਗੱਲ ਨਵਜੋਤ ਹਮੇਸ਼ਾ ਟਵਿੱਟਰ ਅਤੇ ਸੋਸ਼ਲ ਮੀਡੀਆ ’ਤੇ ਹੀ ਕਰਦੇ ਹਨ। ਜੇ ਉਨ੍ਹਾਂ ਨੇ ਵਿਕਾਸ ਕੀਤਾ ਹੁੰਦਾ ਤਾਂ ਇਸ ਹਲਕੇ ਦੀ ਹਾਲਤ ਅੱਜ ਇਸ ਤਰ੍ਹਾਂ ਦੀ ਨਹੀਂ ਸੀ ਹੋਣੀ। 

ਪੜ੍ਹੋ ਇਹ ਵੀ ਖ਼ਬਰ - ਕਾਂਗਰਸੀ ਵਿਧਾਇਕ ਸੁਨੀਲ ਦੱਤੀ ਨੇ ਕੁੰਵਰ ਵਿਜੈ ਪ੍ਰਤਾਪ ਤੇ ਅਨਿਲ ਜੋਸ਼ੀ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ (ਵੀਡੀਓ)

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


rajwinder kaur

Content Editor

Related News