ਅੰਮ੍ਰਿਤਸਰ 'ਚ ਪੈਦਾ ਹੋਇਆ ਅਜਿਹਾ ਬੱਚਾ, ਜਿਸ ਨੂੰ ਦੇਖ ਪਰਿਵਾਰ ਵੀ ਰਹਿ ਗਿਆ ਹੈਰਾਨ

12/02/2019 11:23:56 AM

ਅੰਮ੍ਰਿਤਸਰ : ਅੰਮ੍ਰਿਤਸਰ 'ਚ ਬੀਤੇ ਦਿਨ ਇਕ ਅਜਿਹੇ ਬੱਚੇ ਦਾ ਜਨਮ ਹੋਇਆ ਹਨ, ਜਿਸ ਦੀਆਂ  ਹੱਥਾਂ-ਪੈਰਾਂ ਦੀਆਂ ਉਂਗਲੀਆਂ ਨਹੀਂ ਹਨ। ਇਹ ਬੱਚਾ ਫੋਕੋਮੇਲਿਆ ਰੋਗ ਤੋਂ ਪੀੜਤ ਹੈ। ਜਾਣਕਾਰੀ ਮੁਤਾਬਕ ਸਰੀਰਕ ਵਿਕਾਰ ਦਾ ਸ਼ਿਕਾਰ ਇਹ ਬੱਚਾ ਜਦੋਂ ਕੁੱਖ 'ਚ ਸੀ, ਤਦ ਗਰਭਵਤੀ ਔਰਤ ਦਾ ਚਾਰ ਵਾਰ ਅਲਟ੍ਰਾਸਾਊਂਡ ਕਰਵਾਇਆ, ਪਰ ਪਰਿਵਾਰ ਨੂੰ ਇਹ ਨਹੀਂ ਦੱਸਿਆ ਕਿ ਬੱਚੇ ਦੇ ਅੰਗ ਵਿਕਸਿਤ ਨਹੀਂ ਹੋ ਪਾਏ ਹਨ।

ਅੰਮ੍ਰਿਤਸਰ ਦੇ ਮੁਸਤਫਾਬਾਦ ਇਲਾਕੇ ਵਿਚ ਰਹਿਣ ਵਾਲੀ ਪ੍ਰਭਜੀਤ ਗਰਭ ਅਵਸਥਾ ਦੇ ਦੌਰਾਨ ਮੁਸਤਫਾਬਾਦ ਸਥਿਤ ਸਰਕਾਰੀ ਸੈਟੇਲਾਈਟ ਹਸਪਤਾਲ 'ਚ ਜਾਂਚ ਕਰਵਾਉਂਦੀ ਰਹੀ। ਇਕ ਹਿੰਦੀ ਅਖਬਾਰ ਮੁਤਾਬਕ ਸੈਟੇਲਾਈਟ ਹਸਪਤਾਲ ਦੇ ਡਾਕਟਰ ਨੇ ਦੋ ਵੱਖ-ਵੱਖ ਨਿੱਜੀ ਡਾਇਗਨੋਸਟਿਕ ਸੈਂਟਰਾਂ ਤੋਂ ਚੌਥੇ, ਛੇਵੇਂ, ਸਤਵੇਂ ਅਤੇ ਅਠਵੇਂ ਮਹੀਨੇ ਦੀ ਗਰਭ-ਅਵਸਥਾ 'ਚ ਪ੍ਰਭਜੀਤ ਦਾ ਅਲਟ੍ਰਾਸਾਊਂਡ ਕਰਵਾਇਆ। ਪ੍ਰਭਜੀਤ ਦੇ ਪਤੀ ਸਨਮ ਦਾ ਦੋਸ਼ ਹੈ ਕਿ ਸਾਰੇ ਡਾਇਗਨੋਸਟਿਕਸ ਸੈਂਟਰਾਂ ਦੀ ਰਿਪੋਰਟ ਨਾਰਮਲ ਦੱਸੀ ਗਈ। ਅਸੀਂ ਇਹ ਰਿਪੋਟਰ ਸੈਟੇਲਾਈਟ ਹਸਪਤਾਲ ਦੇ ਡਾਕਟਰ ਨੂੰ ਦਿਖਾਈਆਂ।

ਡਾਕਟਰ ਨੇ ਵੀ ਸਭ ਕੁਝ ਨਾਰਮਲ ਦੱਸਿਆ। ਦੋ ਦਿਨ ਪਹਿਲਾਂ ਜਦੋਂ ਪ੍ਰਭਜੀਤ ਨੂੰ ਜਣੇਪਾ ਪੀੜਾ ਉੱਠੀ ਤਾਂ ਅਸੀ ਸੈਟੇਲਾਈਟ ਹਸਪਤਾਲ ਲੈ ਆਏ। ਇੱਥੇ ਡਾਕਟਰ ਨੇ ਜਾਂਚ ਦੇ ਬਾਅਦ ਕਿਹਾ ਕਿ ਇਸ ਦੀ ਡਲੀਵਰੀ ਇੱਥੇ ਨਹੀਂ ਹੋ ਸਕੇਗੀ, ਇਸ ਲਈ ਗੁਰੂ ਨਾਨਕ ਦੇਵ ਹਸਪਤਾਲ ਚਲੇ ਜਾਓ। ਗੁਰੂ ਨਾਨਕ ਦੇਵ ਹਸਪਤਾਲ ਵਿਚ ਐਤਵਾਰ ਦੀ ਸਵੇਰੇ ਪ੍ਰਭਜੀਤ ਦੀ ਡਲੀਵਰੀ ਹੋਈ। ਘਰ 'ਚ ਮੁੰਡੇ ਦੀਆਂ ਕਿਲਕਾਰੀਆਂ ਸੁਣ ਕੇ ਸਾਡੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਪਰ ਜਦੋਂ ਅਸੀਂ ਬੱਚੇ ਨੂੰ ਵੇਖਿਆ ਤਾਂ ਹੋਸ਼ ਉੱਡ ਗਏ। ਬੱਚੇ ਦੇ ਦੋਵੇਂ ਪੈਰ ਨਹੀਂ ਸਨ ਅਤੇ ਖੱਬਾ ਹੱਥ ਵੀ ਵਿਕਸਿਤ ਨਹੀਂ ਹੋ ਪਾਇਆ ਸੀ। ਜਦੋਂ ਸਾਰੀ ਰਿਪੋਰਟਸ ਨਾਰਮਲ ਸਨ ਤਾਂ ਫਿਰ ਅਜਿਹਾ ਕਿਉਂ ਹੋਇਆ, ਇਹ ਸੋਚ ਕੇ ਅਸੀ ਪਥਰਾ ਗਏ। ਸਨਮ ਨੇ ਕਿਹਾ ਕਿ ਅਸੀ ਬੱਚੇ ਦੀ ਪਰਵਰਿਸ਼ ਚੰਗੀ ਤਰ੍ਹਾਂ ਕਰਾਂਗੇ, ਪਰ ਅਲਟ੍ਰਾਸਾਊਂਡ ਰਿਪੋਟਰਸ ਵਿਚ ਜੋ ਖਾਮੀ ਸਾਹਮਣੇ ਆਈ ਹੈ, ਉਸ ਦੇ ਖ਼ਿਲਾਫ਼ ਸਿਹਤ ਵਿਭਾਗ ਤੋਂ ਕਾਰਵਾਈ ਦੀ ਮੰਗ ਕਰਨਗੇ।

ਇਸ ਸਬੰਧੀ ਜਦੋਂ ਇਕ ਹਿੰਦੀ ਅਖਬਾਰ ਵਲੋਂ ਸਿਵਲ ਸਰਜਨ ਡਾ. ਪ੍ਰਭਦੀਪ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਅਲਟ੍ਰਾਸਾਊਂਡ ਰਿਪੋਰਟ ਦੇਣ, ਇਸ ਨੂੰ ਦੇਖਣ ਤੋਂ ਬਾਅਦ ਜਾਂਚ ਕਮੇਟੀ ਬਿਠਾਈ ਜਾਵੇਗੀ। ਨਿੱਜੀ ਡਾਇਗਨੋਸਟਿਕ ਸੈਂਟਰ ਅਤੇ ਸੈਟੇਲਾਈਟ ਹਸਪਤਾਲ ਦੇ ਡਾਕਟਰਾਂ ਤੋਂ ਪੁੱਛਗਿਛ ਹੋਵੇਗੀ। ਜੇਕਰ ਸਹੀ ਵਿਚ ਪਰਿਵਾਰ ਨਾਲ ਬੇਇਨਸਾਫ਼ੀ ਹੋਈ ਹੈ ਤਾਂ ਸਖ਼ਤ ਐਕਸ਼ਨ ਵੀ ਲਿਆ ਜਾਵੇਗਾ।
 


Baljeet Kaur

Content Editor

Related News