ਅੰਮ੍ਰਿਤਸਰ 'ਚ ਵੱਡਾ ਧਮਾਕਾ, 2 ਜ਼ਖਮੀ (ਵੀਡੀਓ)

Friday, Nov 08, 2019 - 02:45 PM (IST)

ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ਦੀ ਚਬਾਲ ਰੋਡ ਵਿਖੇ ਬਣੀ ਬਾਬਾ ਦੀਪ ਸਿੰਘ ਕਾਲੋਨੀ 'ਚ ਬੰਦ ਇਕ ਫੈਕਟਰੀ 'ਚ ਵੱਡਾ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ 2 ਲੋਕ ਜ਼ਖਮੀ ਹੋ ਗਏ। ਜ਼ਖਮੀ ਹੋਏ ਦੋਵੇਂ ਨੌਜਵਾਨਾਂ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾ ਦਿੱਤਾ। ਧਮਾਕੇ ਦੌਰਾਨ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਧਮਕਾ ਇਨ੍ਹੀ ਜ਼ਿਆਦਾ ਜ਼ੋਰ ਨਾਲ ਹੋਇਆ ਕਿ ਉਸ ਦੀ ਆਵਾਜ਼ 2 ਕਿਲੋ ਮੀਟਰ ਤੱਕ ਸੁਣਾਈ ਦਿੱਤੀ । ਧਮਾਕੇ ਵਾਲੇ ਇਲਾਕੇ 'ਚ ਚੱਲ ਰਹੀ ਫੈਕਟਰੀ ਦੀਆਂ ਛੱਤਾਂ 'ਚ ਤਰੇੜਾਂ ਆ ਗਈਆਂ ਅਤੇ ਛੱਤ ਦੀਆਂ ਟੀਨਾਂ ਲੋਕਾਂ ਦੇ ਘਰਾਂ 'ਚ ਡਿੱਗ ਗਈਆਂ।

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਧਮਾਕਾ ਕਿਵੇਂ ਹੋਇਆ। ਫਿਲਹਾਲ ਅਜੇ ਤੱਕ ਪੁਲਸ ਨੂੰ ਧਮਾਕਾ ਹੋਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।


author

rajwinder kaur

Content Editor

Related News