ਅੰਮ੍ਰਿਤਸਰ ''ਚ ਵੱਡੀ ਵਾਰਦਾਤ, ਗੈਂਗਸਟਰਾਂ ਵਲੋਂ 10 ਗੋਲ਼ੀਆਂ ਮਾਰ ਕੇ ਬਾਊਂਸਰ ਦਾ ਕਤਲ

Friday, Oct 09, 2020 - 07:54 PM (IST)

ਅੰਮ੍ਰਿਤਸਰ ''ਚ ਵੱਡੀ ਵਾਰਦਾਤ, ਗੈਂਗਸਟਰਾਂ ਵਲੋਂ 10 ਗੋਲ਼ੀਆਂ ਮਾਰ ਕੇ ਬਾਊਂਸਰ ਦਾ ਕਤਲ

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਪਾਸ਼ ਇਲਾਕੇ ਰਣਜੀਤ ਐਵੇਨਿਊ ਵਿਚ ਗੈਂਗਸਟਰਾਂ ਵਲੋਂ ਬਾਊਂਸਰ ਜਗਰੂਪ ਸਿੰਘ ਉਰਫ ਜੱਗਾ ਦਾ 10 ਤੋਂ ਵੱਧ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਬੀਤੀ ਰਾਤ ਦੀ ਹੈ। ਦਰਅਸਲ ਮ੍ਰਿਤਕ ਬਾਊਂਸਰ ਜਗਰੂਪ ਸਿੰਘ ਜੱਗਾ ਦਾ ਕਿਸੇ ਗੈਂਗਸਟਰ ਨਾਲ ਝੱਗੜਾ ਚੱਲ ਰਿਹਾ ਸੀ। ਇਸ ਦੌਰਾਨ ਜਦੋਂ ਉਹ ਰਾਤ ਨੂੰ ਆਪਣੀ ਡਿਊਟੀ ਖ਼ਤਮ ਕਰਕੇ ਵਾਪਸ ਜਾ ਰਿਹਾ ਸੀ ਤਾਂ ਬਾਈਪਾਸ ਨੇੜੇ ਤਿੰਨ-ਚਾਰ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ। 

ਇਹ ਵੀ ਪੜ੍ਹੋ :  ਮੁਕਤਸਰ ਦੇ ਪਰਮਿੰਦਰ ਦਾ ਮਨੀਲਾ ''ਚ ਗੋਲ਼ੀਆਂ ਮਾਰ ਕੇ ਕਤਲ

10 ਤੋਂ 12 ਗੋਲ਼ੀਆਂ ਲੱਗਣ ਕਾਰਨ ਉਕਤ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਪੁਲਸ ਪ੍ਰਸ਼ਾਸਨ 'ਤੇ ਵੀ ਸਵਾਲੀਆ ਨਿਸ਼ਾਨ ਉੱਠ ਰਹੇ ਹਨ ਕਿ ਸ਼ਹਿਰ ਵਿਚ ਇੰਨੀ ਵੱਡੀ ਵਾਰਦਾਤ ਕਿਵੇਂ ਵਾਪਰ ਗਈ ਅਤੇ ਹਮਲਾਵਰ ਵੀ ਆਰਾਮ ਨਾਲ ਫਰਾਰ ਹੋ ਗਏ। 

ਇਹ ਵੀ ਪੜ੍ਹੋ :  ਹਾਈਕੋਰਟ ਵਲੋਂ ਯੂਥ ਕਾਂਗਰਸੀ ਪ੍ਰਧਾਨ ਜੋਸ਼ੀ ਵਿਰੁੱਧ ਜਬਰ-ਜ਼ਿਨਾਹ ਦੀ ਮੋਗਾ ਪੁਲਸ ਵਲੋਂ ਕੀਤੀ ਤਫ਼ਤੀਸ਼ ਰੱਦ    

ਇਹ ਵੀ ਪਤਾ ਲੱਗਾ ਹੈ ਕਿ ਜਿਹੜੀ ਗੱਡੀ ਗੈਂਗਸਟਰਾਂ ਨੇ ਵਾਰਦਾਤ ਵਿਚ ਵਰਤੀ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਰਣਜੀਤ ਐਵੇਨਿਊ ਵਿਚ ਘੁੰਮ ਰਹੀ ਸੀ ਪਰ ਕਿਸੇ ਨੇ ਉਸ ਦੀ ਚੈਕਿੰਗ ਤਕ ਨਹੀਂ ਕੀਤੀ। ਉਧਰ ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News