ਅੰਮ੍ਰਿਤਸਰ : ਸਰਹੱਦ 'ਤੇ ਘੁਸਪੈਠ ਕਰ ਰਿਹਾ ਇਕ ਪਾਕਿਸਤਾਨੀ ਢੇਰ , ਦੂਜਾ ਫਰਾਰ
Saturday, Jan 13, 2018 - 12:11 PM (IST)

ਅਜਨਾਲਾ (ਰਮਨਦੀਪ) - ਬੀ. ਐਸ. ਐਫ ਦੀ 17 ਬਟਾਲੀਅਨ ਦੇ ਜੁਆਨਾਂ ਨੇ ਸਰਹੱਦੀ ਤਹਿਸੀਲ ਅਜਨਾਲਾ 'ਚ ਘੁਸਪੈਠ ਦੌਰਾਨ ਇਕ ਪਾਕਿਸਤਾਨੀ ਵਿਅਕਤੀ ਨੂੰ ਢੇਰ ਕਰ ਦਿੱਤਾ, ਜਦਕਿ ਦੂਜਾ ਫਰਾਰ ਹੋਣ 'ਚ ਕਾਮਯਾਬ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਤਹਿਸੀਲ ਅਜਨਾਲਾ ਵਿਚ ਬੀਤੀ ਰਾਤ ਕਰੀਬ 8:30 ਵਜੇ ਬੀ. ਐਸ. ਐਫ ਦੀ 17 ਬਟਾਲੀਅਨ ਦੇ ਜੁਆਨਾਂ ਵੱਲੋ ਦੇਰ ਰਾਤ ਬੀ. ਓ. ਪੀ ਪੋਸਟ ਰੀਅਰ ਕੱਕੜ ਕੰਡਿਆਲੀ ਤਾਰ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਪਾਰ ਕਰ ਭਾਰਤ ਦੀ ਸਰਹੱਦ ਅੰਦਰ ਘੁਸਪੈਠ ਕਰ ਰਹੇ ਪਾਕਿਸਤਾਨੀ ਵਿਅਕਤੀਆਂ 'ਚੋਂ ਇਕ ਵਿਅਕਤੀ ਨੂੰ ਮਾਰ ਗਿਰਾਇਆ ਜਦਕਿ ਇਕ ਭੱਜਣ 'ਚ ਕਾਮਜਾਬ ਹੋ ਗਿਆ। ਜਿਸ ਕੋਲੋ ਇਕ ਪਾਕਿਸਤਾਨੀ ਮੋਬਾਈਲ ਤੇ ਸਿਗਰਟ ਦੀ ਡੱਬੀ ਬਰਾਮਦ ਕੀਤੀ ਗਈ ਹੈ। ਖੁਫੀਆ ਏਜੰਸੀਆਂ ਤੇ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਸਰਚ ਅਪ੍ਰੇਸ਼ਨ ਜਾਰੀ।