1920 ਤੋਂ ਲੈ ਕੇ 1955 ਤੱਕ ਦੀਆਂ ਬਾਕਮਾਲ ਪੁਸਤਕਾਂ ਦੁਬਾਰਾ ਛਾਪੀਆਂ ਜਾਣ : ਸਿੰਘ ਸਾਹਿਬ

09/11/2020 4:50:54 PM

ਅੰਮ੍ਰਿਤਸਰ (ਅਨਜਾਣ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪੀਆਂ ਗਈਆਂ 1920 ਤੋਂ ਲੈ ਕੇ 1955 ਤੱਕ ਦੀਆਂ ਪ੍ਰਕਾਸ਼ਨਾਵਾਂ ਬਹੁਤ ਹੀ ਬਾਕਮਾਲ ਹਨ, ਜਿਨ੍ਹਾਂ ਚੋਂ ਕਈ ਪੁਸਤਕਾਂ ਇਸ ਸਮੇਂ ਨਹੀਂ ਛਾਪੀਆਂ ਜਾ ਰਹੀਆਂ। ਸ਼੍ਰੋਮਣੀ ਕਮੇਟੀ ਨੂੰ ਇਹ ਕਿਹਾ ਗਿਆ ਹੈ ਕਿ ਕੰਟਰੋਵਰਸੀ ਵਾਲੀਆਂ (ਵਿਵਾਦਿਤ ਪੁਸਤਕਾਂ) ਨੂੰ ਛੱਡ ਕੇ ਬਾਕੀ ਸਾਰੀਆਂ ਪੁਸਤਕਾਂ ਤੇ ਟਰੈਕਟ ਛਾਪ ਕੇ ਸਕੂਲਾਂ/ਕਾਲਜਾਂ ਤੇ ਗੁਰਦੁਆਰਿਆਂ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਸ਼ਤਾਬਦੀ ਤੋਂ ਪਹਿਲਾਂ-ਪਹਿਲਾਂ ਪ੍ਰਦਰਸ਼ਨੀ ਲਗਾਈ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ 'ਚ ਗੁਰਬਾਣੀ, ਸਿੱਖ ਇਤਿਹਾਸ ਤੇ ਸਿਧਾਂਤਾਂ ਨੂੰ ਪੜ੍ਹਨ ਦੀ ਰੁਚੀ ਪੈਦਾ ਹੋਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤਾ। 

ਇਹ ਵੀ ਪੜ੍ਹੋ : 328 ਪਾਵਨ ਸਰੂਪਾਂ ਦੇ ਮਾਮਲੇ 'ਚ ਸਿੱਖਾਂ ਨੇ ਘੇਰੀ SGPC, ਪੱਕਾ ਮੋਰਚਾ ਲਾਉਣ ਦਾ ਕੀਤਾ ਐਲਾਨ

ਸਿੰਘ ਸਾਹਿਬ ਨੇ ਕਿਹਾ ਕਿ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲਿਆਂ ਨੇ ਬੱਸਾਂ ਬਣਾਈਆਂ ਨੇ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵੀ ਬੱਸਾਂ ਬਣਾਏ ਤੇ ਹਰ ਜਗਾਂ ਜਾ ਕੇ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਨੂੰ ਤੇਜ ਕਰੇ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਸਾਧਨ ਨਹੀਂ ਤੇ ਉਥੋਂ ਦੇ ਬੱਚਿਆਂ ਨੂੰ ਪੁਸਤਕਾਂ ਪੜ੍ਹਨ ਦਾ ਸ਼ੌਂਕ ਹੈ ਪਰ ਸਾਡੇ ਕੋਲ ਸਾਧਨ ਨੇ ਤੇ ਸਾਡੇ ਬੱਚਿਆਂ ਨੂੰ ਪੁਸਤਕਾਂ ਪੜ੍ਹਨ ਦਾ ਸ਼ੌਂਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਵੇਂ 1984 'ਚ ਸਿੱਖਾਂ ਦੀ ਹੋਈ ਨਸਲਕੁਸ਼ੀ 'ਤੇ ਛਪੀ ਪੁਸਤਕ ਦੇ ਤਿੰਨ ਵਾਲਿਊਮ ਸਨ। ਉਨ੍ਹਾਂ ਕਿਹਾ ਕਿ ਦੋ ਤਰ੍ਹਾਂ ਦਾ ਪ੍ਰਚਾਰ ਹੁੰਦਾ ਹੈ ਇਕ ਗੁਰਬਾਣੀ, ਸਿੱਖ ਇਤਿਹਾਸ ਤੇ ਸਿਧਾਂਤਾਂ ਰਾਹੀਂ ਕੀਤਾ ਪ੍ਰਚਾਰ ਤੇ ਦੂਸਰਾ ਸਦੀਵੀਂ ਕਾਲ ਤੱਕ ਕਾਇਮ ਰਹਿਣ ਵਾਲਾ ਜਿਵੇਂ ਯਾਦਗਾਰਾਂ ਬਨਾਉਣੀਆਂ ਤਾਂ ਜੋ ਆਉਣ ਵਾਲੀਆਂ ਨਸਲਾਂ ਆਪਣੇ ਇਤਿਹਾਸ, ਆਪਣੇ ਵਿਰਸੇ ਤੋਂ ਜਾਣੂ ਹੋ ਸਕਣ। 

ਇਹ ਵੀ ਪੜ੍ਹੋ :  ਪੰਜਾਬ ਪੁਲਸ ਦੇ ਏ.ਐੱਸ.ਆਈ. ਦੇ ਅਜਬ ਗਜਬ ਕਾਰੇ, ਸੜਕਾਂ 'ਤੇ ਖੜ੍ਹੇ ਲੋਕਾਂ ਦੇ ਖੋਹ ਰਿਹਾ ਹੈ ਫ਼ੋਨ

ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹਾਂ ਇਨ੍ਹਾਂ ਸਮਾਗਮਾਂ ਸਮੇਂ ਇਹ ਐਲਾਨ ਹੋਣੇ ਵੀ ਜ਼ਰੂਰੀ ਨੇ ਕਿ ਕਮੇਟੀ ਵਲੋਂ ਚੰਗਾ ਟੈਲੇਂਟ ਰੱਖਣ ਵਾਲੇ ਗੁਰਸਿੱਖ ਬੱਚੇ -ਬੱਚੀਆਂ ਨੂੰ ਆਈ. ਏ. ਐੱਸ, ਆਈ. ਪੀ. ਐੱਸ, ਡਾਕਟਰ, ਇੰਜੀਨੀਅਰ, ਵਕੀਲ ਜੱਜ ਬਨਾਉਣ ਲਈ ਚੰਗੇ ਵਿਦਵਾਨ ਬਨਾਉਣ ਲਈ ਮੁਅਾਫ਼ ਪੜ੍ਹਾਈ ਕਰਵਾਈ ਜਾਵੇ ਤਾਂ ਜੋ ਉਹ ਵੱਡੇ-ਵੱਡੇ ਅਹੁਦਿਆਂ 'ਤੇ ਬੈਠ ਕੇ ਕੌਮ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਅੱਜ ਸਿੱਖ ਨੌਜਵਾਨੀ ਆਪਣੇ ਆਸ਼ੇ ਤੋਂ ਭਟਕ ਕੇ ਪਤਿਤ ਹੋ ਰਹੀ ਹੈ ਇਹ ਨਹੀਂ ਹੋਣਾ ਚਾਹੀਦਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ 'ਤੇ ਉਨ੍ਹਾਂ ਦਾ ਜੀਵਨ ਫ਼ਲਸਫ਼ਾ ਪ੍ਰਕਾਸ਼ਿਤ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਉਨ੍ਹਾਂ ਬਾਰੇ ਜਾਣੂ ਹੋ ਸਕੇ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ਬਾਰੇ ਹੀ ਚਰਚਾ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਵਿਚਾਰ ਚਰਚਾ 'ਚ ਇਹ ਗੱਲ ਵੀ ਹੋਈ ਕਿ ਇਕ ਨਵੰਬਰ ਤੋਂ ਹਰ ਸ਼ਹਿਰ ਦੇ ਗੁਰਦੁਆਰਾ ਸਾਹਿਬ 'ਚ ਰਾਗੀ, ਢਾਡੀ, ਪ੍ਰਚਾਰਕ ਤੇ ਕਥਾਵਾਚਕ ਭੇਜ ਕੇ ਪ੍ਰਚਾਰ ਸ਼ੁਰੂ ਕੀਤਾ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਤੋਂ ਵਾਕਫ਼ ਹੋ ਕੇ ਸਿੱਖੀ ਨਾਲ ਜੁੜੇ।

ਇਹ ਵੀ ਪੜ੍ਹੋ : ਸ਼ਰਮਨਾਕ : ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰ ਵੀਡੀਓ ਕੀਤੀ ਵਾਇਰਲ, ਗ੍ਰਿਫ਼ਤਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੋੜ ਤੋਂ ਵੱਧ ਨਾ ਛਾਪੇ ਜਾਣ 
ਚੱਲਦੇ ਮਸਲਿਆਂ 'ਤੇ ਵਿਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਰਿਪੋਰਟ ਤਿਆਰ ਕਰਕੇ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੀ ਗਈ ਹੈ ਅੱਗੋਂ ਜੋ ਕਰਨਾ ਹੈ ਉਨ੍ਹਾਂ ਕਰਨਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਪਾਵਨ ਸਰੂਪ ਲੋੜ ਤੋਂ ਵੱਧ ਨਾ ਛਾਪੇ ਜਾਣ। ਪਹਿਲਾਂ ਆਰਡਰ ਲਿਆ ਜਾਵੇ ਫੇਰ ਜਿੱਥੇ ਗੁਰੂ ਸਾਹਿਬ ਦਾ ਸਰੂਪ ਜਾਣਾ ਹੈ ਉਸ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕੀਤੀ ਜਾਵੇ। ਸਰੂਪ ਭੇਟਾ ਰਹਿਤ ਦਿੱਤੇ ਜਾਣ ਪਰ ਨਿਯਮ ਸਖ਼ਤ ਕਰ ਦਿੱਤੇ ਜਾਣ। ਕਿੰਨੇ ਸਰੂਪ ਦਿੱਤੇ ਗਏ ਨੇ ਤੇ ਕਿੰਨੇ ਬਾਕੀ ਨੇ ਤੇ ਕਿੱਥੇ-ਕਿੱਥੇ, ਕਦੋਂ-ਕਦੋਂ ਗਏ ਕਿਸ ਪਾਸ ਗਏ ਇਹ ਰੀਕਾਰਡ ਰੱਖਣਾ ਬਹੁਤ ਜ਼ਰੂਰੀ ਹੈ। ਪਬਲੀਕੇਸ਼ਨ ਵਿਭਾਗ 'ਚ ਯੋਗ ਤੇ ਇਮਾਨਦਾਰ ਅਧਿਕਾਰੀ ਤੇ ਕਰਮਚਾਰੀ ਲਗਾਏ ਜਾਣ। ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਜਦੋਂ ਕਈ ਬਾਬੇ ਸੰਗਤਾਂ ਨੂੰ ਇਹ ਕਹਿ ਦਿੰਦੇ ਨੇ ਕਿ ਆਪਣੇ ਘਰ 'ਚ ਸਹਿਜ ਪਾਠ ਕਰਵਾ ਕੇ ਪਾਵਨ ਸਰੂਪ ਗੁਰਦੁਆਰਾ ਸਾਹਿਬ ਵਿਖੇ ਚੜ੍ਹਾਓ ਤਾਂ ਇਸ ਨਾਲ ਮੰਗ ਵਧਦੀ ਹੈ ਤੇ ਉਥੇ ਲੋੜ ਤੋਂ ਵੱਧ ਸਰੂਪ ਹੋ ਜਾਂਦੇ ਹਨ। 

ਇਹ ਵੀ ਪੜ੍ਹੋ : 9/11 ਹਮਲੇ ਦੀ ਬਰਸੀ ਮੌਕੇ ਚਮਤਕਾਰੀ ਬੱਚੀ ਨੇ ਲਿਆ ਸੀ ਜਨਮ, ਅਨੋਖਾ ਸੰਯੋਗ ਵੇਖ ਦੁਨੀਆ ਵੀ ਹੈਰਾਨ

ਇਕ ਅਹਿਮ ਮੁੱਦੇ ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਦਾ ਸਕੱਤਰ ਕੋਈ ਵਿਦਵਾਨ ਵਿਅਕਤੀ ਲਗਾਇਆ ਜਾਵੇ ਜੋ ਗੁਰਬਾਣੀ, ਸਿੱਖ ਇਤਿਹਾਸ, ਸਿੱਖ ਵਿਰਸਾ ਤੇ ਸਿਧਾਂਤਾਂ ਬਾਰੇ ਪੂਰੀ ਜਾਣਕਾਰੀ ਰੱਖਦਾ ਹੋਵੇ ਤੇ ਸਮੇਂ-ਸਮੇਂ ਸੰਗਤਾਂ ਦੇ ਸਵਾਲਾਂ ਦਾ ਜਵਾਬ ਵੀ ਦੇ ਸਕੇ। ਸ਼੍ਰੋਮਣੀ ਕਮੇਟੀ ਸਮੇਂ-ਸਮੇਂ ਦਰਪੇਸ਼ ਮਸਲਿਆਂ ਬਾਰੇ ਸਿੱਖ ਵਿਦਵਾਨਾਂ ਤੇ ਪੁਰਾਣੇ ਤਜ਼ਰਬੇਕਾਰ ਅਧਿਕਾਰੀਆਂ ਦੀ ਕਮੇਟੀ ਬਣਾ ਕੇ ਸੇਧ ਲੈਂਦੀ ਰਹੇ। ਸਤਿਕਾਰ ਕਮੇਟੀਆਂ ਦਾ ਜ਼ਬਰੀ ਸੰਗਤਾਂ ਕੋਲੋਂ ਸਰੂਪ ਲੈ ਜਾਣਾ ਵੀ ਮਾੜੀ ਗੱਲ ਹੈ। ਅੱਜ ਸਥਿਤੀ ਇਹੋ ਜਿਹੀ ਬਣ ਚੁੱਕੀ ਹੈ ਕਿ ਕੋਈ ਵਿਅਕਤੀ ਗੁਟਕਾ ਸਾਹਿਬ ਨੂੰ ਹੱਥ 'ਚ ਫੜ੍ਹਨ ਤੋਂ ਵੀ ਕੰਨੀ ਕਤਰਾਉਂਦਾ ਹੈ। ਅੱਜ ਲੋੜ ਹੈ ਇਨ੍ਹਾਂ ਮਸਲਿਆਂ ਤੇ ਚਿੰਤਤ ਹੋਣ ਦੀ।
 


Baljeet Kaur

Content Editor

Related News