ਅੰਮ੍ਰਿਤਸਰ ਬੰਬ ਧਮਾਕੇ ਨੂੰ ਲੈ ਕੇ ਡੀ. ਜੀ. ਪੀ. ਅਤੇ ਕੈਪਟਨ ਦੇ ਬਿਆਨ ਵੱਖੋ-ਵੱਖ: ਗਰੇਵਾਲ

Tuesday, Nov 20, 2018 - 03:56 PM (IST)

ਅੰਮ੍ਰਿਤਸਰ ਬੰਬ ਧਮਾਕੇ ਨੂੰ ਲੈ ਕੇ ਡੀ. ਜੀ. ਪੀ. ਅਤੇ ਕੈਪਟਨ ਦੇ ਬਿਆਨ ਵੱਖੋ-ਵੱਖ: ਗਰੇਵਾਲ

ਜਲੰਧਰ/ਲੁਧਿਆਣਾ (ਨਰਿੰਦਰ)— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਮਹੇਸ਼ ਇੰਦਰ ਗਿੱਲ ਗਰੇਵਾਲ ਨੇ ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵੱਲੋਂ ਅੰਮ੍ਰਿਤਸਰ 'ਚ ਹੋਏ ਬੰਬ ਧਮਾਕੇ ਦੇ ਮਾਮਲੇ 'ਤੇ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਬਲਜੀਤ ਸਿੰਘ ਦਾਦੂਵਾਲ ਦੇ ਬਿਆਨ ਦਾ ਕਿਤੇ-ਕਿਤੇ ਸਮਰਥਨ ਕਰਨ ਦੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। 

ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਵੱਲੋਂ ਦਿੱਤਾ ਗਿਆ ਬਿਆਨ ਆਪਾ ਵਿਰੋਧੀ ਹੈ। ਇਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਬੰਬ ਧਮਾਕੇ ਦੇ ਮਾਮਲੇ 'ਚ ਪਾਕਿਸਤਾਨ ਦਾ ਹੱਥ ਦੱਸ ਰਹੇ ਹਨ ਅਤੇ ਉਥੇ ਹੀ ਦੂਜੇ ਪਾਸੇ ਡੀ. ਜੀ. ਪੀ. ਇਸ ਦੇ ਪਿੱਛੇ ਕਿਸੇ ਲੋਕਲ ਦਾ ਹੱਥ  ਹੋਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਦੋਵੇਂ ਸੰਸਦ ਮੈਂਬਰ ਹੁਣ ਬਰਗਾੜੀ ਦੇ ਲਿੰਕ ਅੰਮ੍ਰਿਤਸਰ ਦੇ ਨਾਲ ਜੋੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਮਾਮਲੇ 'ਚ ਵਿਦੇਸ਼ੀ ਹੱਥ ਹੈ ਤਾਂ 50 ਲੱਖ ਦਾ ਇਨਾਮ ਕਿਸ ਦੇ ਲਈ ਰੱਖਿਆ।

ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਅੰਮ੍ਰਿਤਸਰ ਮਾਮਲੇ 'ਚ ਪੁਲਸ ਦੀ ਜਾਂਚ ਦਿਸ਼ਾ ਮੋੜਨ ਦਾ ਕੰਮ ਕਰ ਰਹੇ ਹਨ। ਉਥੇ ਹੀ ਐੱਸ. ਆਈ. ਟੀ. ਵੱਲੋਂ ਫਿਲਮ ਅਭਿਨੇਤਾ ਅਕਸ਼ੈ ਕੁਮਾਰ ਨੂੰ ਸੰਮਨ ਭੇਜਣ 'ਤੇ ਕਿਹਾ ਕਿ ਅਕਸ਼ੈ ਦਾ ਬਰਗਾੜੀ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਜਿਸ ਐੱਫ.ਆਰ.ਆਈ. 'ਚ ਸਭ ਇੰਸਪੈਕਟਰ ਨੇ ਕਿਹਾ ਹੈ ਕਿ 3 ਸਾਲ ਬਾਅਦ ਇਕ ਵਿਅਕਤੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਅਤੇ ਦੋਸ਼ ਲਗਾਇਆ ਕਿ ਉਸ ਨੂੰ ਇਸ ਦੌਰਾਨ ਬੋਲਣ ਨਹੀਂ ਦਿੱਤਾ ਗਿਆ ਪਰ ਇਹ ਨਹੀਂ ਦੱਸਿਆ ਕਿ ਕਿਸ ਨੇ ਉਸ ਨੂੰ ਬੋਲਣ ਨਹੀਂ ਦਿੱਤਾ।


author

shivani attri

Content Editor

Related News