ਅੰਮ੍ਰਿਤਸਰ ਬੰਬ ਬਲਾਸਟ 'ਚ ਅੱਤਵਾਦੀਆਂ ਦਾ ਕੋਈ ਹੱਥ ਨਹੀਂ : ਬੈਂਸ

Monday, Nov 19, 2018 - 10:30 AM (IST)

ਅੰਮ੍ਰਿਤਸਰ ਬੰਬ ਬਲਾਸਟ 'ਚ ਅੱਤਵਾਦੀਆਂ ਦਾ ਕੋਈ ਹੱਥ ਨਹੀਂ : ਬੈਂਸ

ਜਲੰਧਰ (ਬਿਊਰੋ) - ਅੰਮ੍ਰਿਤਸਰ ਵਿਖੇ ਸੰਤ ਨਿਰੰਕਾਰੀ ਭਵਨ 'ਚ ਹੋਏ ਹਮਲੇ ਨੇ ਇਕ ਵਾਰ ਫਿਰ ਪੰਜਾਬ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਚਾਰੇ ਪਾਸੇ ਇਸ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਤੇ ਹਰ ਵਾਰ ਦੀ ਤਰ੍ਹਾਂ ਇਸ ਘਟਨਾ 'ਤੇ ਵੀ ਵੱਖ-ਵੱਖ ਸੰਗਠਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ। ਇਸ ਤੋਂ ਇਲਾਵਾ ਇਸ ਮੌਕੇ ਸਿਆਸਤ ਹੋਣੀ ਵੀ ਸੁਭਾਵਿਕ ਹੀ ਹੈ। ਇਸ ਮੌਕੇ ਓਪੀ ਸੋਨੀ ਜਿਥੇ ਆਪਣੀ ਸਰਕਾਰ ਦਾ ਬਚਾਅ ਕਰਦੇ ਦਿਖਾਈ ਦਿੱਤੇ ਉਥੇ ਹੀ ਬੈਂਸ ਨੇ ਇਸ ਘਟਨਾ ਦੇ ਪਿੱਛੇ ਅੱਤਵਾਦ ਦਾ ਹੱਥ ਨਾ ਹੋਣ ਦੀ ਗੱਲ ਕਹੀ। ਉਨਾਂ ਕਿਹਾ ਕਿ ਸਰਕਾਰਾਂ ਸਿਆਸਤ ਲਈ ਅਜਿਹੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ।

ਉਥੇ ਹੀ ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਇਸ ਘਟਨਾ ਪਿੱਛੇ ਬਾਹਰੀ ਤਾਕਤਾਂ ਦਾ ਹਵਾਲਾ ਦਿੱਤਾ, ਜੋ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀਆਂ ਹਨ। ਬਰਗਾੜੀ ਮੋਰਚੇ 'ਤੇ ਬੈਠੇ ਜਥੇਦਾਰ ਧਮਾਕੇ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੋੜ ਰਹੇ ਹਨ ਅਤੇ ਕਾਂਗਰਸ ਵਲੋਂ ਖਾਲਿਸਤਾਨੀਆਂ ਦਾ ਹਮਲਾ ਕਿਹਾ ਜਾ ਰਿਹਾ ਹੈ। ਅਸਲ 'ਚ ਦੋਸ਼ੀ ਕੌਣ ਹੈ, ਕੌਣ ਪੰਜਾਬ 'ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਕਰ ਰਿਹਾ, ਇਨਾਂ ਸਾਰੇ ਸਵਾਲਾਂ ਦਾ ਜਵਾਬ ਪੁਲਸ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆਉਣ ਦੀ ਉਮੀਦ ਹੈ।


author

rajwinder kaur

Content Editor

Related News