ਅੰਮ੍ਰਿਤਸਰ ਬਲਾਸਟ ''ਤੇ ਸੁਖਬੀਰ ਦਾ ਵੱਡਾ ਬਿਆਨ, ਅੱਗ ਨਾਲ ਨਾ ਖੇਡੇ ਕਾਂਗਰਸ

Sunday, Nov 18, 2018 - 06:47 PM (IST)

ਅੰਮ੍ਰਿਤਸਰ ਬਲਾਸਟ ''ਤੇ ਸੁਖਬੀਰ ਦਾ ਵੱਡਾ ਬਿਆਨ, ਅੱਗ ਨਾਲ ਨਾ ਖੇਡੇ ਕਾਂਗਰਸ

ਚੰਡੀਗੜ੍ਹ : ਐਤਵਾਰ ਨੂੰ ਰਾਜਾਸਾਂਸੀ ਅਦਲੀਵਾਲ ਪਿੰਡ ਵਿਚ ਸਥਿਤ ਨਿਰੰਕਾਰੀ ਭਵਨ 'ਤੇ ਹੋਏ ਗ੍ਰੇਨੇਡ ਹਮਲੇ 'ਤੇ ਬੋਲਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਸੁਖਬੀਰ ਬਾਦਲ ਨੇ ਟਵੀਟ ਕਰਕੇ ਕਾਂਗਰਸ ਨੂੰ ਅੱਗ ਨਾਲ ਨਾ ਖੇਡਣ ਦੀ ਸਲਾਹ ਦਿੱਤੀ ਹੈ। ਸੁਖਬੀਰ ਨੇ ਕਿਹਾ ਕਿ ਪਹਿਲਾਂ ਜਲੰਧਰ ਦੇ ਮਕਸੂਦਾਂ ਥਾਣੇ ਵਿਚ ਧਮਾਕਾ ਹੋਣਾ, ਫਿਰ ਫੌਜ ਮੁਖੀ ਵਲੋਂ ਅੱਤਵਾਦੀ ਹਮਲੇ ਦੀ ਚਿਤਾਵਨੀ ਦੇਣਾ ਅਤੇ ਹੁਣ ਅੰਮ੍ਰਿਤਸਰ ਵਿਚ ਗ੍ਰੇਨੇਡ ਹਮਲਾ ਹੋਣਾ ਪੰਜਾਬ ਦੀ ਅਮਨ-ਸ਼ਾਂਤੀ ਖਤਰੇ ਵਿਚ ਪੈ ਰਹੀ ਹੈ। ਸੁਖਬੀਰ ਨੇ ਕਿਹਾ ਹੈ ਕਿ ਪੰਜਾਬ ਮੁੜ ਕਾਲੇ ਦੌਰ 'ਚੋਂ ਨਹੀਂ ਲੰਘਣਾ ਚਾਹੁੰਦਾ, ਇਸ ਲਈ ਕਾਂਗਰਸ ਸਰਕਾਰ ਨੂੰ ਅੱਗ ਨਾਲ ਨਹੀਂ ਖੇਡਣਾ ਚਾਹੀਦਾ। PunjabKesari
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੁਖਬੀਰ ਗਰਮ ਖਿਆਲੀਆਂ ਨਾਲ ਕਾਂਗਰਸ ਦੀ ਗੰਢ-ਤੁੱਪ ਹੋਣ ਦੇ ਦੋਸ਼ ਲਗਾਉਂਦੇ ਰਹੇ ਹਨ। ਹੁਣ ਫਿਰ ਅੰਮ੍ਰਿਤਸਰ ਵਿਚ ਹੋਏ ਧਮਾਕੇ ਲਈ ਸੁਖਬੀਰ ਵਲੋਂ ਕਾਂਗਰਸ 'ਤੇ ਦੋਸ਼ ਲਗਾਏ ਗਏ ਹਨ।


author

Gurminder Singh

Content Editor

Related News